ਮਨ ਤਰੰਗ
ਵਾਹ ਨੀਂ ਕੁਦਰਤੇ ਤੇਰਾ ਵੀ ਪਤਾ ਨਾਹੀਂ, ਹਾਰਦੇ ਜਿੱਤ ਜਾਂਦੇ, ਜਿੱਤਦੇ ਹਾਰ ਬੀਬੀ। ਬੋਲਿਆ ਬੋਲ ਇੱਕ ਬਦਲ ਹਾਲਾਤ ਦੇਂਦਾ, ਕਰਦਾ ਜਿਹੜਾ ਦੁਧਾਰੀ ਆ ਮਾਰ ਬੀਬੀ। ਕਿਸੇ ਦੀ ਬੁੱਕਲ ਦੇ ਅੰਦਰ ਹੀ ਸੱਪ ਹੁੰਦੇ, ਸਮਝੇ ਆਪ ਨਹੀਂ ਜਾਣੇ ਪਰਵਾਰ ਬੀਬੀ। ਨੀਤ...
Advertisement
ਵਾਹ ਨੀਂ ਕੁਦਰਤੇ ਤੇਰਾ ਵੀ ਪਤਾ ਨਾਹੀਂ,
ਹਾਰਦੇ ਜਿੱਤ ਜਾਂਦੇ, ਜਿੱਤਦੇ ਹਾਰ ਬੀਬੀ।
Advertisement
ਬੋਲਿਆ ਬੋਲ ਇੱਕ ਬਦਲ ਹਾਲਾਤ ਦੇਂਦਾ,
Advertisement
ਕਰਦਾ ਜਿਹੜਾ ਦੁਧਾਰੀ ਆ ਮਾਰ ਬੀਬੀ।
ਕਿਸੇ ਦੀ ਬੁੱਕਲ ਦੇ ਅੰਦਰ ਹੀ ਸੱਪ ਹੁੰਦੇ,
ਸਮਝੇ ਆਪ ਨਹੀਂ ਜਾਣੇ ਪਰਵਾਰ ਬੀਬੀ।
ਨੀਤ ਦਾ ਖੋਟਾ ਵੀ ਕਦੇ ਮਲਾਹ ਚੁਣਿਆ,
ਲੱਗਣ ਬੇੜੀ ਨੂੰ ਦੇਂਦਾ ਨਹੀਂ ਪਾਰ ਬੀਬੀ।
ਬਚਣਾ ਮੁਸ਼ਕਲ ਨਾ ਓਨਾ ਵਿਰੋਧੀਆਂ ਤੋਂ,
ਮਾਰੀ ਮਾਰ ਜਾਏ ਅੰਦਰ ਦੀ ਸੱਟ ਬੀਬੀ।
ਲੱਗੀ ਜਦ ਅੱਗ ਬੁਝਾਵਾਂਗੇ ਬਾਹਰ ਵਾਲੀ,
ਜਾਂਦੀ ਸਿਉਂਕ ਹੀ ਅੰਦਰ ਦੀ ਚੱਟ ਬੀਬੀ।
- ਹਰਫ਼ਦਾਰ
Advertisement
×

