DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਨ ਤਰੰਗ

ਵਾਹ ਨੀਂ ਖਲਕਤੇ ਜਿੱਡੇ ਤੂੰ ਮਾਣ ਬਖਸ਼ੇਂ, ਮਿਲਦੇ ਮਾਣ ਦਾ ਹੁੰਦਾ ਨਹੀਂ ਮੁੱਲ ਬੀਬਾ। ਕੜਛਾ ਕਿਸਮਤ ਦਾ ਪੈਂਦੜਾ ਜਦੋਂ ਝੋਲੀ, ਰਹਿੰਦਾ ਵਿੰਹਦਾ ਸ਼ਰੀਕਾ ਈ ਕੁੱਲ ਬੀਬਾ। ਭਾਵੇਂ ਖੇਚਲ ਵੀ ਕਦੇ ਨਹੀਂ ਰਾਸ ਆਵੇ, ਕਦੀ ਲੱਗ ਜਾਂਦਾ ਐਵੇਂ ਈ ਟੁੱਲ ਬੀਬਾ।...

  • fb
  • twitter
  • whatsapp
  • whatsapp
Advertisement

ਵਾਹ ਨੀਂ ਖਲਕਤੇ ਜਿੱਡੇ ਤੂੰ ਮਾਣ ਬਖਸ਼ੇਂ,

ਮਿਲਦੇ ਮਾਣ ਦਾ ਹੁੰਦਾ ਨਹੀਂ ਮੁੱਲ ਬੀਬਾ।

Advertisement

ਕੜਛਾ ਕਿਸਮਤ ਦਾ ਪੈਂਦੜਾ ਜਦੋਂ ਝੋਲੀ,

Advertisement

ਰਹਿੰਦਾ ਵਿੰਹਦਾ ਸ਼ਰੀਕਾ ਈ ਕੁੱਲ ਬੀਬਾ।

ਭਾਵੇਂ ਖੇਚਲ ਵੀ ਕਦੇ ਨਹੀਂ ਰਾਸ ਆਵੇ,

ਕਦੀ ਲੱਗ ਜਾਂਦਾ ਐਵੇਂ ਈ ਟੁੱਲ ਬੀਬਾ।

ਰਹਿਣਾ ਸਿੱਖੇ ਇਨਸਾਨ ਔਕਾਤ ਅੰਦਰ,

ਜਾਏ ਨਾ ਆਪਣਾ ਆਪ ਹੀ ਭੁੱਲ ਬੀਬਾ।

ਵਗੀ ਹੈ ਪੱਛੋਂ ਜਾਂ ਪੁਰੇ ਦੀ ਪੌਣ ਵਗਦੀ,

ਦੋਵਾਂ ਦੇ ਤੋਲ ਦਾ ਸਿੱਖੀਦਾ ਵੱਲ ਬੀਬਾ।

ਬਾਤ ਅੱਜ ਦੀ ਅੱਜੋ ਤੱਕ ਰਹਿੰਦੜੀ ਊ,

ਕੱਲ੍ਹ ਦੀ ਬਾਤ ਤਾਂ ਵੇਖਾਂਗੇ ਕੱਲ੍ਹ ਬੀਬਾ।

- ਹਰਫ਼ਦਾਰ

Advertisement
×