ਮਨ ਤਰੰਗ
ਤਾਣਾ ਤਣਿਆ ਸਮਾਜੀ ਕੁਝ ਇੰਜ ਲੱਗਦਾ, ਫਸਿਆ ਆਦਮੀ ਰਿਹਾ ਬੱਸ ਭਟਕ ਮੀਆਂ। ਜਾਂਦਾ ਦਿੱਲੀ ਨੂੰ ਦੱਖਣ ਵੱਲ ਨਿਕਲ ਜਾਂਦਾ, ਜਿੱਥੇ ਅਟਕਦਾ, ਰਹਿੰਦਾ ਈ ਅਟਕ ਮੀਆਂ। ਨਦੀ ਭੀੜ ਦੀ ਵਹਿੰਦੀ ਪਈ ਸੜਕ ਉੱਪਰ, ਸਕਦੀ ਜੀਵਨ ਨੂੰ ਦੌੜ ਇਹ ਝਟਕ ਮੀਆਂ। ਪਤਾ...
Advertisement
ਤਾਣਾ ਤਣਿਆ ਸਮਾਜੀ ਕੁਝ ਇੰਜ ਲੱਗਦਾ,
ਫਸਿਆ ਆਦਮੀ ਰਿਹਾ ਬੱਸ ਭਟਕ ਮੀਆਂ।
Advertisement
ਜਾਂਦਾ ਦਿੱਲੀ ਨੂੰ ਦੱਖਣ ਵੱਲ ਨਿਕਲ ਜਾਂਦਾ,
Advertisement
ਜਿੱਥੇ ਅਟਕਦਾ, ਰਹਿੰਦਾ ਈ ਅਟਕ ਮੀਆਂ।
ਨਦੀ ਭੀੜ ਦੀ ਵਹਿੰਦੀ ਪਈ ਸੜਕ ਉੱਪਰ,
ਸਕਦੀ ਜੀਵਨ ਨੂੰ ਦੌੜ ਇਹ ਝਟਕ ਮੀਆਂ।
ਪਤਾ ਨਹੀਂ ਕਦੋਂ ਕਿੱਥੇ ਲੱਗਿਆ ਜਾਮ ਹੋਸੀ,
ਸਿਰ ’ਤੇ ਸੰਸਾ ਇਹ ਰਿਹਾ ਹੈ ਲਟਕ ਮੀਆਂ।
ਦੇਸ਼ ਆਜ਼ਾਦ ਪਰ ਕਹਿੰਦੇ ਹਨ ਆਮ ਬੰਦਾ,
ਟਿਕਿਆ ਕਿਤੇ ਨਾ ਦਿੱਤਾ ਈ ਰਹਿਣ ਮੀਆਂ।
ਬੋਲਿਆ ਸ਼ਬਦ ਵੀ ਹਜ਼ਮ ਨਹੀਂ ਹੋਏ ਜਿੱਥੇ,
ਘੁੱਟ-ਘੁੱਟ ਜੀਵਣਾ ਹੋਵੇ ਨਾ ਸਹਿਣ ਮੀਆਂ।
- ਹਰਫ਼ਦਾਰ
Advertisement
×

