DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਨ ਤਰੰਗ

ਸੜਕ ’ਤੇ ਜਾਂਦਿਆਂ ਰੋਕਦੀ ਧੁੰਦ ਰਸਤੇ, ਦਸ ਵੀ ਗਜ਼ ਨਾ ਦਿੰਦਾ ਦਿਖਾਈ ਬੇਲੀ। ਸਿੱਲ੍ਹੀ ਸੜਕ, ਬਰੇਕ ਨਾ ਠੀਕ ਲੱਗਦੀ, ਦੌੜੇ ਜਾਣ ਦੀ ਆਦਤ ਆ ਪਾਈ ਬੇਲੀ। ਆਉਂਦਾ ਅੱਗੇ ਹੈ ਪੂਰੀ ਰਫ਼ਤਾਰ ਵਾਲਾ, ਕੀਤੜੇ ਕਾਹਲੀ ਨੇ ਲੋਕ ਸ਼ੁਦਾਈ ਬੇਲੀ। ਨਵੀਂ ਤਕਨੀਕ...

  • fb
  • twitter
  • whatsapp
  • whatsapp
Advertisement

ਸੜਕ ’ਤੇ ਜਾਂਦਿਆਂ ਰੋਕਦੀ ਧੁੰਦ ਰਸਤੇ,

ਦਸ ਵੀ ਗਜ਼ ਨਾ ਦਿੰਦਾ ਦਿਖਾਈ ਬੇਲੀ।

Advertisement

ਸਿੱਲ੍ਹੀ ਸੜਕ, ਬਰੇਕ ਨਾ ਠੀਕ ਲੱਗਦੀ,

Advertisement

ਦੌੜੇ ਜਾਣ ਦੀ ਆਦਤ ਆ ਪਾਈ ਬੇਲੀ।

ਆਉਂਦਾ ਅੱਗੇ ਹੈ ਪੂਰੀ ਰਫ਼ਤਾਰ ਵਾਲਾ,

ਕੀਤੜੇ ਕਾਹਲੀ ਨੇ ਲੋਕ ਸ਼ੁਦਾਈ ਬੇਲੀ।

ਨਵੀਂ ਤਕਨੀਕ ਨੇ ਕੰਮ ਹੈ ਤੇਜ਼ ਕੀਤਾ,

ਸਪੀਡ ਸੋਚਣ ਤੋਂ ਵੱਧ ਦੀ ਆਈ ਬੇਲੀ।

ਬਹੁਤ ਜ਼ਰੂਰੀ ਵੀ ਹੋਊ ਤਾਂ ਕਦੀ ਹੋਊ,

ਹਮੇਸ਼ਾ ਹੁੰਦੀ ਬੱਸ ਚੱਲ ਸੋ ਚੱਲ ਬੇਲੀ।

ਗ਼ਲਤੀ ਆਪਣੀ ਕਾਰਨ ਨੁਕਸਾਨ ਹੋਵੇ,

ਮਾੜੇ ਲੇਖਾਂ ਦੀ ਕਹਿੰਦੇ ਈ ਗੱਲ ਬੇਲੀ।

- ਹਰਫ਼ਦਾਰ

Advertisement
×