ਮਨ ਤਰੰਗ
ਹਰ ਕੋਈ ਕਿਸੇ ਦੇ ਤਰਫ਼ ਉਠਾਏ ਉਂਗਲ, ਝਾਤੀ ਬੁੱਕਲ ਦੇ ਵਿੱਚ ਨਹੀਂ ਮਾਰਦਾ ਈ। ਸੈਂਕੜੇ ਨੁਕਸ ਪਿਆ ਗਿਣੇਗਾ ਹੋਰਨਾਂ ਦੇ, ਆਪਣਾ ਇੱਕ ਨਹੀਂ ਕਦੇ ਚਿਤਾਰਦਾ ਈ। ਕੋਈ ਜੇ ਕਹਿੰਦਾ ਕਿ ਤੂੰ ਸੀ ਆਹ ਕੀਤਾ, ਝਟਕਦਾ ਮੋਢਿਆਂ ਨੂੰ ਬੁੱਤਾ ਸਾਰਦਾ ਈ।...
Advertisement
ਹਰ ਕੋਈ ਕਿਸੇ ਦੇ ਤਰਫ਼ ਉਠਾਏ ਉਂਗਲ,
ਝਾਤੀ ਬੁੱਕਲ ਦੇ ਵਿੱਚ ਨਹੀਂ ਮਾਰਦਾ ਈ।
Advertisement
ਸੈਂਕੜੇ ਨੁਕਸ ਪਿਆ ਗਿਣੇਗਾ ਹੋਰਨਾਂ ਦੇ,
ਆਪਣਾ ਇੱਕ ਨਹੀਂ ਕਦੇ ਚਿਤਾਰਦਾ ਈ।
ਕੋਈ ਜੇ ਕਹਿੰਦਾ ਕਿ ਤੂੰ ਸੀ ਆਹ ਕੀਤਾ,
ਝਟਕਦਾ ਮੋਢਿਆਂ ਨੂੰ ਬੁੱਤਾ ਸਾਰਦਾ ਈ।
ਕਰਦਾ ਜਦੋਂ ਗੁਨਾਹ ਉਹ ਜਾਏ ਫੜਿਆ,
ਬਹਾਨੇ ਲਾਉਣ ਦੇ ਵਿੱਚ ਨਾ ਹਾਰਦਾ ਈ।
ਜਾਂ ਫਿਰ ਕਹਿ ਛੱਡਦਾ, ਬੰਦਾ ਹੈ ਕੀ ਆ,
ਕੀਤਾ ਕਰਿਆ ਤੇ ਸਭ ਕਰਤਾਰ ਦਾ ਈ।
ਅਸਲੀ ਗੱਲ ਆ ਅੱਜ ਦੇ ਵਕਤ ਅੰਦਰ,
ਵੱਡਾ ਬੰਦੇ ਵਿੱਚ ਰੋਗ ਕਿਰਦਾਰ ਦਾ ਈ।
- ਹਰਫ਼ਦਾਰ
Advertisement
