DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਮਨ ਤਰੰਗ

ਕਹਿੰਦੇ ਰਹਿਣ ਭਾਵੇਂ ਜਿੰਨਾ ਕਹਿਣ ਵਾਲੇ, ਥਿੰਦੇ ਘੜੇ ਰਹਿਣਾ ਓਹੀ ਦਾ ਓਹੀ ਬੇਲੀ। ਕਰਨਾ ਨਹੀਂ ਇਨਕਾਰ ਸੁਧਾਰ ਦੇ ਲਈ, ਕ੍ਰਿਆ ਅਸਲ ਨਾ ਜਾਂਦੀ ਆ ਛੋਹੀ ਬੇਲੀ। ਅੰਦਰ ਤੋਂ ਹੋਰ ਤੇ ਬਾਹਰੋਂ ਫਿਰ ਹੋਰ ਹੋਣਾ, ਪਹੁੰਚਦੀ ਕੰਨਾਂ ਦੇ ਤੀਕਰ ਨਾ ਦੋਹੀ...

  • fb
  • twitter
  • whatsapp
  • whatsapp
Advertisement

ਕਹਿੰਦੇ ਰਹਿਣ ਭਾਵੇਂ ਜਿੰਨਾ ਕਹਿਣ ਵਾਲੇ,

ਥਿੰਦੇ ਘੜੇ ਰਹਿਣਾ ਓਹੀ ਦਾ ਓਹੀ ਬੇਲੀ।

Advertisement

ਕਰਨਾ ਨਹੀਂ ਇਨਕਾਰ ਸੁਧਾਰ ਦੇ ਲਈ,

Advertisement

ਕ੍ਰਿਆ ਅਸਲ ਨਾ ਜਾਂਦੀ ਆ ਛੋਹੀ ਬੇਲੀ।

ਅੰਦਰ ਤੋਂ ਹੋਰ ਤੇ ਬਾਹਰੋਂ ਫਿਰ ਹੋਰ ਹੋਣਾ,

ਪਹੁੰਚਦੀ ਕੰਨਾਂ ਦੇ ਤੀਕਰ ਨਾ ਦੋਹੀ ਬੇਲੀ।

ਸਚਾਈ ਚਰਚਾ ਤੋਂ ਕਦੇ ਨਹੀਂ ਵਧੇ ਅੱਗੇ,

ਗਲਤ ਬਿਆਨੀਆਂ ਨੇ ਦੁਨੀ ਮੋਹੀ ਬੇਲੀ।

ਬੁਲੰਦ ਬਾਂਗ ਦਾਅਵੇ ਸਭ ਨੇ ਕਰੀ ਜਾਂਦੇ,

ਸੁਣਨ ਵਾਲਿਆਂ ਨੂੰ ਸਭ ਆ ਪਤਾ ਬੇਲੀ।

ਹਕੀਕਤ ਜਾਣਦੇ ਕਹਿਣ ਤੇ ਸੁਣਨ ਵਾਲੇ,

ਸਮਝੋ ਕੀਤੀ ਨਾ ਦੋਵਾਂ ਕੋਈ ਖਤਾ ਬੇਲੀ।

- ਹਰਫ਼ਦਾਰ

Advertisement
×