ਲੱਗਦੇ ਨੇ ਮਾੜੇ...!
ਲੱਗਦੇ ਨੇ ਤੈਨੂੰ ਮਾੜੇ ਖਰੀਆਂ ਸੁਣਾਉਣ ਵਾਲੇ। ਫੱਬਦੇ ਨਾ ਮੈਨੂੰ ਚੰਦਰੇ ਲੂਤੀਆਂ ਲਾਉਣ ਵਾਲੇ। ਭਰਦੇ ਨੇ ਔਖੇ ਸਾਹ ਗ਼ਰੀਬਾਂ ਨੂੰ ਸਤਾਉਣ ਵਾਲੇ। ਇੱਕ ਹੱਥ ਕਰਦੇ ਨੇ ਦੂਜੇ ਹੱਥ ਪਾਉਣ ਵਾਲੇ। ਭੁੱਲ ਗਏ ਸੀ ਪਿਛਲੇ ਸਭ ਗਿਲੇ ਸ਼ਿਕਵੇ ਮਿੱਤਰੋ, ਮੁੜ ਚੇਤੇ...
Advertisement
ਲੱਗਦੇ ਨੇ ਤੈਨੂੰ ਮਾੜੇ ਖਰੀਆਂ ਸੁਣਾਉਣ ਵਾਲੇ।
ਫੱਬਦੇ ਨਾ ਮੈਨੂੰ ਚੰਦਰੇ ਲੂਤੀਆਂ ਲਾਉਣ ਵਾਲੇ।
Advertisement
ਭਰਦੇ ਨੇ ਔਖੇ ਸਾਹ ਗ਼ਰੀਬਾਂ ਨੂੰ ਸਤਾਉਣ ਵਾਲੇ।
Advertisement
ਇੱਕ ਹੱਥ ਕਰਦੇ ਨੇ ਦੂਜੇ ਹੱਥ ਪਾਉਣ ਵਾਲੇ।
ਭੁੱਲ ਗਏ ਸੀ ਪਿਛਲੇ ਸਭ ਗਿਲੇ ਸ਼ਿਕਵੇ ਮਿੱਤਰੋ,
ਮੁੜ ਚੇਤੇ ਆਏ ਮਾਪੇ ਜਗਤ ਦਿਖਾਉਣ ਵਾਲੇ।
ਇੱਕ ਇੱਕ ਕਰਕੇ ਅੱਗੇ ਪਿੱਛੇ ਤੁਰ ਗਏ ਉਹ ਸਭ,
ਚਲੇ ਗਏ ਬਹੁਤ ਦੂਰ ਉਂਗਲਾਂ ’ਤੇ ਨਚਾਉਣ ਵਾਲੇ।
ਚੁਸਤ-ਚਲਾਕੀ ਦਾ ਫ਼ਲ ਏਥੇ ਹੀ ਪੈਂਦੈ ਭੋਗਣਾ,
ਦਿਸਦੇ ਨਾ ਕਿਤੇ ਲੋਕਾਂ ਨੂੰ ਠੱਗੀਆਂ ਲਾਉਣ ਵਾਲੇ।
ਕਾਹਦਾ ਏਹ ਜੀਅ ਸੰਸਾ ਉਹਦਾ ਆ ਕਰ ਦਿੱਤਾ,
ਅੰਤ ਪਛਤਾਉਂਦੇ ਓਹਦੀ ਰਜ਼ਾ ’ਚ ਰੋਕ ਪਾਉਣ ਵਾਲੇ।
‘ਆਜ਼ਾਦ’ ਤੇਰੀ ਸੋਚ ਨੂੰ ਗ਼ੁਲਾਮ ਕੌਣ ਬਣਾਊਗਾ?
ਤੁਰ’ਗੇ ਜਹਾਨੋਂ ਸਭ ਬੜਾ ਨਾਮਣਾ ਕਮਾਉਣ ਵਾਲੇ।
ਸੰਪਰਕ: 94646-97781
* * *
Advertisement
×
