ਮਾਸੂਮੀਅਤ
ਸਕੂਲ ਦੀ ਅੱਧੀ ਛੁੱਟੀ ਘੰਟੀ ਵੱਜੀ... ਬਾਹਰ ਵੱਲ ਅਹੁਲੇ ਮਾਸੂਮ ਚਿਹਰੇ ਕਿਲਕਾਰੀਆਂ ਮਾਰਦੇ... ਦੌੜੇ ਇੱਧਰ ਉੱਧਰ... ਕੋਈ ਖਿਡੌਣਿਆਂ ਸੰਗ ਰੁੱਝ ਗਿਆ ਕੋਈ ਚੋਰ-ਸਿਪਾਹੀ ਕੁਝ ਤਿਤਲੀਆਂ ਪਿੱਛੇ...! ਇੱਕ ਭੋਲ਼ੀ ਜਿਹੀ ਬਾਲੜੀ... ਵ੍ਹੀਲਚੇਅਰ ਵਿੱਚ ਬੈਠੀ ਪੈਰ ਪੱਟੀਆਂ ਵਿੱਚ ਬੱਝਿਆ... ਆਲ਼ੇ-ਦੁਆਲ਼ੇ ਕਿੰਨੇ ਹੀ...
Advertisement
ਸਕੂਲ ਦੀ ਅੱਧੀ ਛੁੱਟੀ
ਘੰਟੀ ਵੱਜੀ...
Advertisement
ਬਾਹਰ ਵੱਲ ਅਹੁਲੇ
Advertisement
ਮਾਸੂਮ ਚਿਹਰੇ
ਕਿਲਕਾਰੀਆਂ ਮਾਰਦੇ... ਦੌੜੇ ਇੱਧਰ ਉੱਧਰ...
ਕੋਈ ਖਿਡੌਣਿਆਂ ਸੰਗ ਰੁੱਝ ਗਿਆ
ਕੋਈ ਚੋਰ-ਸਿਪਾਹੀ
ਕੁਝ ਤਿਤਲੀਆਂ ਪਿੱਛੇ...!
ਇੱਕ ਭੋਲ਼ੀ ਜਿਹੀ ਬਾਲੜੀ... ਵ੍ਹੀਲਚੇਅਰ ਵਿੱਚ ਬੈਠੀ
ਪੈਰ ਪੱਟੀਆਂ ਵਿੱਚ ਬੱਝਿਆ...
ਆਲ਼ੇ-ਦੁਆਲ਼ੇ ਕਿੰਨੇ ਹੀ ਸੰਗੀ-ਸਾਥੀ
ਹਰ ਨਸਲ... ਹਰ ਰੰਗ... ਹਰ ਕੌਮੀਅਤ
ਛੋਟੇ-ਵੱਡੇ...
ਵ੍ਹੀਲਚੇਅਰ ਨੂੰ ਧੱਕਾ ਲਾਉਂਦੇ...
ਸ਼ਬੀਰਾ ਨੂੰ ਦੁਲਾਰਦੇ, ਪੁਚਕਾਰਦੇ...
ਆਪਣੀ ਖੇਡ ਭੁੱਲ, ਉਸ ਦਾ ਦੁੱਖ ਵੰਡਾਉਂਦੇ...!
ਜਗਿਆਸਾ-ਵੱਸ ਜਾਣਿਆ:
ਸ਼ਬੀਰਾ ਫ਼ਲਸਤੀਨ ਤੋਂ ਸੀ...
... ਤੇ ਵ੍ਹੀਲਚੇਅਰ ਨੂੰ ਰੇੜ੍ਹਨ ਵਾਲਾ
ਮਾਰਟਿਨ ਇਜ਼ਰਾਇਲੀ...
ਨਿਰਲੇਪ... ਬੇਖ਼ਬਰ... ਆਪਣੇ ਮੁਲਕਾਂ ਦੀਆਂ ਰਮਜ਼ਾਂ ਤੋਂ...!
ਮੈਂ ਸਾਖਸ਼ਾਤ ਗਵਾਹ ਸਾਂ...
ਰੱਬ ਦੇ ਰੂਪਮਾਨ ਹੋਣ ਦਾ!
ਸੰਪਰਕ: 89684-33500
* * *
Advertisement
×

