ਦਿਲ ਦੇ ਜ਼ਖ਼ਮ
ਦਿਲ ਦੇ ਜ਼ਖ਼ਮ ਦਿਖਾਵਾਂ ਕਿੱਦਾਂ ਸਭ ਨੂੰ ਹੱਸਣ ਲਾਵਾਂ ਕਿੱਦਾਂ। ਮੇਰੀ ਮੇਰੀ ਕੂਕ ਰਿਹਾ ਹਾਂ ਤੇਰਾ ਤੇਰਾ ਗਾਵਾਂ ਕਿੱਦਾਂ। ਅੱਗਾਂ ਲਾ ਲਾ ਬਿਰਖ ਸਾੜਤੇ ਹੁਣ ਮੈਂ ਲੱਭਾਂ ਛਾਵਾਂ ਕਿੱਦਾਂ। ਬਾਵ੍ਹਾਂ ਤੋਂ ਬਿਨ ਜੀ ਸਕਦਾ ਹਾਂ ਐਪਰ ਬਾਝ ਭਰਾਵਾਂ ਕਿੱਦਾਂ। ਤਨ...
Advertisement
ਦਿਲ ਦੇ ਜ਼ਖ਼ਮ ਦਿਖਾਵਾਂ ਕਿੱਦਾਂ
ਸਭ ਨੂੰ ਹੱਸਣ ਲਾਵਾਂ ਕਿੱਦਾਂ।
Advertisement
ਮੇਰੀ ਮੇਰੀ ਕੂਕ ਰਿਹਾ ਹਾਂ
Advertisement
ਤੇਰਾ ਤੇਰਾ ਗਾਵਾਂ ਕਿੱਦਾਂ।
ਅੱਗਾਂ ਲਾ ਲਾ ਬਿਰਖ ਸਾੜਤੇ
ਹੁਣ ਮੈਂ ਲੱਭਾਂ ਛਾਵਾਂ ਕਿੱਦਾਂ।
ਬਾਵ੍ਹਾਂ ਤੋਂ ਬਿਨ ਜੀ ਸਕਦਾ ਹਾਂ
ਐਪਰ ਬਾਝ ਭਰਾਵਾਂ ਕਿੱਦਾਂ।
ਤਨ ਦੀ ਕੂਚਾ ਕਾਚੀ ਕਰਕੇ
ਮਨ ਦੀ ਮੈਲ ਮਿਟਾਵਾਂ ਕਿੱਦਾਂ।
ਚੇਤੇ ਆਵੇ ਬਚਪਨ ਯਾਰੋ
ਵੇਲਾ ਮੋੜ ਲਿਆਵਾਂ ਕਿੱਦਾਂ।
ਸੁਫ਼ਨੇ ਦੇ ਵਿੱਚ ਬੇਬੇ ਆਵੇ
ਬਿਰਧ ਆਸ਼ਰਮ ਜਾਵਾਂ ਕਿੱਦਾਂ।
ਧਰਮਾਂ ਉੱਤੇ ਖ਼ਤਰਾ ਸੁਣਿਆ
ਆਦਮ ਜਾਤ ਬਚਾਵਾਂ ਕਿੱਦਾਂ।
ਮੈਥੋਂ ਮੇਰਾ ਰੱਬ ਨਾ ਮੰਨੇ
ਰੁੱਸਿਆ ਯਾਰ ਮਨਾਵਾਂ ਕਿੱਦਾਂ।
ਨੇਤਾ ਵੀ ਬਣ ਸਕਦਾ ਹਾਂ ਪਰ
ਝੂਠੇ ਲਾਰੇ ਲਾਵਾਂ ਕਿੱਦਾਂ।
ਸਾਧਾਂ ਵਾਲੇ ਜਾਲ ’ਚ ਫਸ ਕੇ
ਭਵਸਾਗਰ ਤਰ ਜਾਵਾਂ ਕਿੱਦਾਂ।
ਸਭ ਕੁਝ ਭੁੱਲੀ ਬੈਠਾ ਹਾਂ ਪਰ
ਤੇਰਾ ਨਾਮ ਭੁਲਾਵਾਂ ਕਿੱਦਾਂ।
ਸੰਪਰਕ: 84270-07623
* * *
Advertisement
×

