ਗ਼ਜ਼ਲ

ਗ਼ਜ਼ਲ

ਬਲਵਿੰਦਰ ਬਾਲਮ

ਨੀਵਾਂ ਹੋ ਕੇ ਚਲਣਾ ਸਿੱਖ ਲੈ ਫ਼ੇਰ ਜ਼ਮਾਨਾ ਤੇਰਾ ਏ।

ਸੂਰਜ ਵਾਂਗੂੰ ਢਲਣਾ ਸਿੱਖ ਲੈ ਫ਼ੇਰ ਜ਼ਮਾਨਾ ਤੇਰਾ ਏ।

ਚੁੱਲ੍ਹਾ ਕਹਿੰਦਾ, ਆਟਾ ਕਹਿੰਦਾ, ਕਹਿੰਦਾ ਸ਼ੀਤਲ ਪਾਣੀ ਵੀ,

ਅੱਗ ਦੇ ਵਾਂਗੂੰ ਬਲਣਾ ਸਿੱਖ ਲੈ ਫ਼ੇਰ ਜ਼ਮਾਨਾ ਤੇਰਾ ਏ।

ਬਾਗ਼ ਬਗ਼ੀਚੇ, ਮਾਰੂਥਲ ਤੇ ਪੰਛੀ ਕੀਟ ਪਤੰਗਿਆਂ ਲਈ,

ਵਰ੍ਹਦੇ ਬੱਦਲ ਘੱਲਣਾ ਸਿੱਖ ਲੈ ਫ਼ੇਰ ਜ਼ਮਾਨਾ ਤੇਰਾ ਏ।

ਨਈਂ ਤਾਂ ਇਹ ਜੱਗ ਜਿਉਂਦੇ ਜੀ ਹੀ ਤੈਨੂੰ ਮਾਰ ਦੇਵੇਗਾ,

ਰੋਣਾ ਸਿੱਖ ਲੈ, ਹੱਸਣਾ ਸਿੱਖ ਲੈ ਫ਼ੇਰ ਜ਼ਮਾਨਾ ਤੇਰਾ ਏ।

ਚੁੱਲ੍ਹੇ ਦੇ ਵਿਚ ਸਿੱਕੜੀਆਂ ਦੀ ਅੱਗ ਬਰਾਬਰ ਰੱਖਿਆ ਕਰ,

ਸੜਦੀ ਰੋਟੀ ਥਲਣਾ ਸਿੱਖ ਲੈ ਫ਼ੇਰ ਜ਼ਮਾਨਾ ਤੇਰਾ ਏ।

ਧਰਤੀ ਤੇਰੀ, ਅੰਬਰ ਤੇਰਾ, ਸਰਹੱਦਾਂ ਦੀ ਰੋਕ ਨਹੀਂ,

ਡਾਰਾਂ ਦੇ ਵਿਚ ਰਲਣਾ ਸਿੱਖ ਲੈ ਫ਼ੇਰ ਜ਼ਮਾਨਾ ਤੇਰਾ ਏ।

ਸੋਚਾਂ ਦੀ ਅਗਨੀ ’ਤੇ ਰੱਖ ਕੇ ਇੱਕ ਕੜਾਹੀ ਸੰਜਮ ਦੀ,

ਦੁਖ ਵਿਚ ਸੁਖ ਨੂੰ ਤਲਣਾ ਸਿੱਖ ਲੈ ਫ਼ੇਰ ਜ਼ਮਾਨਾ ਤੇਰਾ ਏ।

‘ਬਾਲਮ’ ਮੇਰੇ ਦੁਸ਼ਮਣ ਕਹਿੰਦੇ, ਕਹਿੰਦੇ ਮੇਰੇ ਸੱਜਣ ਵੀ,

ਦਿਲ ਵਿਚ ਖੰਜਰ ਝੱਲਣਾ ਸਿੱਖ ਲੈ ਫ਼ੇਰ ਜ਼ਮਾਨਾ ਤੇਰਾ ਏ।

ਸੰਪਰਕ: 98156-25409

ਦੋਹੇ

ਭਾਗਾਂ ਵਾਲੇ ਘਰਾਂ ਵਿੱਚ, ਇਹ ਅਪਣੱਤ, ਇਹ ਮੇਰ।

ਘੁੱਪ ਹਨੇਰੀ ਰਾਤ ’ਚੋਂ, ਉਭਰੇ ਜਿਵੇਂ ਸਵੇਰ।

ਤੰਗ ਨਜ਼ਰੱਈਆ, ਈਰਖਾ, ਖ਼ੁਦਗਰਜ਼ੀ, ’ਹੰਕਾਰ।

ਹਰ ਪਾਸੇ ਬਦਨੀਤੜੇ, ਬੈਠੇ ਪੈਰ ਪਸਾਰ।

ਪਿਆਰ ਸਿਖਾਵੇ ਸ਼ਾਂਤੀ, ਨਫ਼ਰਤ ਕਰੇ ਬੇਚੈਨ।

ਹਰ ਮੁਸ਼ਕਿਲ ਦੀ ਜਿਸ ਤਰ੍ਹਾਂ ਤਲਖ਼ੀ ਵੱਡੀ ਭੈਣ।

ਆਈ ਬਿਮਾਰੀ ਦੂਰ ਤੋਂ, ਕਰਦੀ ਮਾਰੋ-ਮਾਰ।

ਧਾਰ ਗਈ ਵਿਕਰਾਲ ਰੂਪ, ਅਜੇ ਨਾ ਮੰਨੇ ਹਾਰ।

ਮਸਲੇ ਹੈਨ ਅਨੇਕ ਹੋਰ, ਹੋਰ ਬਥੇਰੇ ਕੰਮ।

ਏਸ ਅਨੋਖੇ ਕਹਿਰ ਨੂੰ, ਕੁਦਰਤ ਸਕਦੀ ਥੰਮ੍ਹ।

ਬੰਦਾ ਭੁੱਲਿਆ ਰੱਬ ਨੂੰ, ਖ਼ੁਦ ਬਣ ਬੈਠਾ ਰੱਬ।

ਏਸੇ ਕਰਕੇ ਹਰ ਦਿਸ਼ਾ, ਗੜਬੜ ਹੋਈ ਸੱਭ।

‘ਨਵਰਾਹੀ’ ਗੱਲ ਸਮਝੀਏ, ਲਈਏ ਵਕਤ ਸੰਭਾਲ।

ਏਸੇ ਦੇ ਵਿੱਚ ਭਲਾ ਹੈ, ਏਸੇ ਵਿੱਚ ਕਮਾਲ।

ਸੰਪਰਕ: 98150-02302

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਭਾਰਤ ਹਰ ਹਮਲੇ ਦਾ ਜਵਾਬ ਦੇਣ ਦੇ ਸਮਰੱਥ: ਕੋਵਿੰਦ

ਭਾਰਤ ਹਰ ਹਮਲੇ ਦਾ ਜਵਾਬ ਦੇਣ ਦੇ ਸਮਰੱਥ: ਕੋਵਿੰਦ

ਕਰੋਨਾਵਾਇਰਸ ਦਾ ਫੈਲਾਅ ਰੋਕਣ ਲਈ ਸਰਕਾਰ ਦੇ ਉਪਰਾਲਿਆਂ ਦੀ ਸ਼ਲਾਘਾ

ਭਾਰਤ ਅਮਨ ਦਾ ਹਾਮੀ, ਪਰ ਕਿਸੇ ਵੀ ਹਿਮਾਕਤ ਦਾ ਜਵਾਬ ਦੇਣ ਦੇ ਸਮਰੱਥ: ਕੋਵਿੰਦ

ਭਾਰਤ ਅਮਨ ਦਾ ਹਾਮੀ, ਪਰ ਕਿਸੇ ਵੀ ਹਿਮਾਕਤ ਦਾ ਜਵਾਬ ਦੇਣ ਦੇ ਸਮਰੱਥ: ਕੋਵਿੰਦ

74ਵੇਂ ਆਜ਼ਾਦੀ ਦਿਹਾੜੇ ਦੀ ਪੂਰਬਲੀ ਸੰਧਿਆ ਰਾਸ਼ਟਰ ਦੇ ਨਾਂ ਸੰਬੋਧਨ ’ਚ ਰ...

ਗਹਿਲੋਤ ਸਰਕਾਰ ਨੇ ਭਰੋਸੇ ਦਾ ਵੋਟ ਜਿੱਤਿਆ

ਗਹਿਲੋਤ ਸਰਕਾਰ ਨੇ ਭਰੋਸੇ ਦਾ ਵੋਟ ਜਿੱਤਿਆ

ਜ਼ਬਾਨੀ ਵੋਟ ਨਾਲ ਸਾਬਤ ਕੀਤਾ ਬਹੁਮੱਤ

ਸ਼ਹਿਰ

View All