ਗ਼ਜ਼ਲ
ਕੌਣ ਕਹਿੰਦੈ, ਇੱਥੇ ਆਪਣਾ ਹੱਕ ਮੰਨਵਾਉਣਾ ਮਨ੍ਹਾਂ ਹੈ। ਕੌਣ ਕਹਿੰਦੈ, ਇੱਥੇ ਸੀਸ ਤਲੀ ’ਤੇ ਟਿਕਾਉਣਾ ਮਨ੍ਹਾਂ ਹੈ।। ਫੁੱਲਾਂ ਤੋਂ ਖੁਸ਼ਬੋ ਰੁੱਸੇ, ਹੋ ਜਾਵਣ ਜ਼ਰਦ ਜ਼ਰਦ ਪੱਤੀਆਂ। ਕੌਣ ਕਹਿੰਦੈ, ਫਿਰ ਵੀ ਇਸ ਮਾਲੀ ਨੂੰ ਬਦਲਾਉਣਾ ਮਨ੍ਹਾਂ ਹੈ।। ਮੰਜ਼ਿਲ ’ਤੇ ਜਾਣ ਲਈ,...
Advertisement
ਕੌਣ ਕਹਿੰਦੈ, ਇੱਥੇ ਆਪਣਾ ਹੱਕ ਮੰਨਵਾਉਣਾ ਮਨ੍ਹਾਂ ਹੈ।
ਕੌਣ ਕਹਿੰਦੈ, ਇੱਥੇ ਸੀਸ ਤਲੀ ’ਤੇ ਟਿਕਾਉਣਾ ਮਨ੍ਹਾਂ ਹੈ।।
Advertisement
ਫੁੱਲਾਂ ਤੋਂ ਖੁਸ਼ਬੋ ਰੁੱਸੇ, ਹੋ ਜਾਵਣ ਜ਼ਰਦ ਜ਼ਰਦ ਪੱਤੀਆਂ।
Advertisement
ਕੌਣ ਕਹਿੰਦੈ, ਫਿਰ ਵੀ ਇਸ ਮਾਲੀ ਨੂੰ ਬਦਲਾਉਣਾ ਮਨ੍ਹਾਂ ਹੈ।।
ਮੰਜ਼ਿਲ ’ਤੇ ਜਾਣ ਲਈ, ਘਰ ਛੱਡ ਕੇ ਤੁਰੇ ਨੇ ਜੋ ਰਾਹੀ।
ਕੌਣ ਕਹਿੰਦੈ, ਰਾਹਗੀਰਾਂ ਦਾ ਸਾਥ ਨਿਭਾਉਣਾ ਮਨ੍ਹਾਂ ਹੈ।।
ਸਾਰਾ ਸੰਸਾਰ ਹੀ ਉਸਰਿਐ, ਕਿਰਤੀ ਦੀ ਕਿਰਤ ਸਹਾਰੇ।
ਕੌਣ ਕਹਿੰਦੈ, ਕਿਰਤੀਆਂ ਦੀ ਕਿਰਤ ਨੂੰ ਬਚਾਉਣਾ ਮਨ੍ਹਾਂ ਹੈ।।
ਬੱਤੀਆਂ ਨੂੰ ਗੁੱਲ ਕਰਨ ਦੇ ਲਈ ਜਦ ਤੁਰ ਪੈਂਦੀ ਹੈ ਹਵਾ।
ਕੌਣ ਕਹਿੰਦੈ, ਜੁਗਨੂੰਆਂ ਨੂੰ ਸੁਨੇਹਾ ਲਾਉਣਾ ਮਨ੍ਹਾਂ ਹੈ।।
ਕੱਚੇ ਕੋਠਿਆਂ ਦੀ ਹੋਣੀ ਦੇਣ ਹੈ ਇਹ ਮਾੜੇ ਪ੍ਰਬੰਧ ਦੀ।
ਕੌਣ ਕਹਿੰਦੈ, ਸਵਾਲ ਸਮਾਨਤਾ ਦਾ ਉਠਾਉਣਾ ਮਨ੍ਹਾਂ ਹੈ।।
ਜਮਾਤੀ ਲੜਾਈ ਤਜ ਕੇ, ਧਰਮਾਂ ਜਾਤਾਂ ਵਿੱਚ ਹੈ ਉਲਝ ਗਿਆ।
ਕੌਣ ਕਹਿੰਦੈ, ਔਲਖ ਨੂੰ ਇਹ ਕਿਉਂ ਸਮਝਾਉਣਾ ਮਨ੍ਹਾਂ ਹੈ।
ਸੰਪਰਕ: 94647-70121, 94936-15000
* * *
Advertisement
×

