DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਲੋਕ ਗਾਥਾ

ਫੁੱਟ ਪਾਊ ਤਾਕਤਾਂ ਦਾ ਛੇੜੀਂ ਰਾਗ ਨਾ, ਵਿਰਸਾ ਅਮੀਰ ਸਾਡਾ ਕੋਈ ਦਾਗ ਨਾ! ਰੰਗਲੇ ਪੰਜਾਬ ’ਤੇ ਤੂੰ ਪਾਈਂ ਝਾਤ ਨੂੰ, ਧਿਆਨ ਲਾ ਕੇ ਸੁਣੀ ਵਕਤਾਂ ਦੀ ਬਾਤ ਨੂੰ! ਪੰਜਾਂ ਪਾਣੀਆਂ ਦੀ ਹੁੰਦੀ ਤੂਤੀ ਬੋਲਦੀ! ਜੇ ਨਾ ਕਦੇ ਰਾਜਨੀਤੀ ਜ਼ਹਿਰ ਘੋਲਦੀ!...

  • fb
  • twitter
  • whatsapp
  • whatsapp
Advertisement

ਫੁੱਟ ਪਾਊ ਤਾਕਤਾਂ ਦਾ ਛੇੜੀਂ ਰਾਗ ਨਾ,

ਵਿਰਸਾ ਅਮੀਰ ਸਾਡਾ ਕੋਈ ਦਾਗ ਨਾ!

Advertisement

ਰੰਗਲੇ ਪੰਜਾਬ ’ਤੇ ਤੂੰ ਪਾਈਂ ਝਾਤ ਨੂੰ,

Advertisement

ਧਿਆਨ ਲਾ ਕੇ ਸੁਣੀ ਵਕਤਾਂ ਦੀ ਬਾਤ ਨੂੰ!

ਪੰਜਾਂ ਪਾਣੀਆਂ ਦੀ ਹੁੰਦੀ ਤੂਤੀ ਬੋਲਦੀ!

ਜੇ ਨਾ ਕਦੇ ਰਾਜਨੀਤੀ ਜ਼ਹਿਰ ਘੋਲਦੀ!

ਦੁੱਲੇ ਭੱਟੀ ਵਾਲੀ ਕਿੱਥੇ ਵਾਰ ਗੁੰਮ ਗਈ!

ਚੜ੍ਹਦੀਕਲਾ ਦੀ ਘੜੀ ਪਿੱਛੇ ਘੁੰਮ ਗਈ!

ਗਿੱਧੇ ਭੰਗੜੇ ਦਾ ਜਾਪੇ ਕਾਲ ਪੈ ਗਿਆ,

ਸੋਨੇ ਦੀ ਚਿੜੀ ਦੇ ਖੰਭ ਕੌਣ ਲੈ ਗਿਆ?

ਪੱਟਾਂ ਉੱਤੇ ਘੁੱਗੀਆਂ ਦੇ ਸ਼ੌਕ ਮੁੱਕ ਗਏ,

ਚਾਂਦੀ ਰੰਗੇ ਪਾਣੀਆਂ ਦੇ ਸੋਮੇ ਸੁੱਕ ਗਏ!

ਅਣਖੀ ਪੰਜਾਬ ਰਿਹਾ ਕਿਹੜੀ ਠੁੱਕ ਦਾ?

ਰੰਘੜਾਂ ਦਾ ਮੱਸਾ ਗਲੀਆਂ ’ਚ ਬੁੱਕਦਾ!

ਦਾਅ ’ਤੇ ਲੱਗੀ ਭੋਇੰ ਰੰਗਲੇ ਪੰਜਾਬ ਦੀ,

ਮਿੱਠੀ ਧੁਨ ਕੰਨੀ ਪੈਂਦੀ ਨਈਂ ਰਬਾਬ ਦੀ!

ਸੱਚੇ ਬੰਦੇ ਝੂਠਿਆਂ ਤੋਂ ਹਾਰੀ ਜਾਂਦੇ ਨੇ,

ਬੁੱਕਲਾਂ ਦੇ ਸੱਪ ਡੰਗ ਮਾਰੀ ਜਾਂਦੇ ਨੇ!

ਵੱਢ ਖਾਣੇ ਲੀਡਰਾਂ ਦਾ ਬੇੜਾ ਬਹਿ ਗਿਆ,

ਸੋਨੇ ਦੀ ਚਿੜੀ ਦੇ ਖੰਭ ਕੌਣ ਲੈ ਗਿਆ?

ਘਰਾਂ ਵਾਲੀ ਸ਼ਾਨ ਧੀਆਂ ਤੇ ਧਿਆਣੀਆਂ,

ਚਾਟੀਆਂ ’ਚੋਂ ਗੁੰਮ ਹੋ ਗਈਆਂ ਮਧਾਣੀਆਂ!

ਕਿਹੋ ਜਿਹੀਆਂ ਦੇਖੋ ਝੁੱਲੀਆਂ ਹਨੇਰੀਆਂ,

ਸੱਥਾਂ ਵਿੱਚੋਂ ਗਾਇਬ ਹੋ ਗਈਆਂ ਲਵੇਰੀਆਂ!

ਪਿਆਰਾਂ ਤੇ ਮੁਹੱਬਤਾਂ ਨੂੰ ਗੁੱਸਾ ਖਾ ਗਿਆ,

ਤਾਨਾਸ਼ਾਹੀ ਵਾਲਾ ਕੇਹਾ ਯੁੱਗ ਆ ਗਿਆ!

ਨਾਨਕ ਦੀ ਬਾਣੀ ਵਿਰਲੇ ੳਚਾਰਦੇ,

ਜ਼ਿਆਦਾਤਰ ਧੀਆਂ ਨੂੰ ਕੁੱਖਾਂ ’ਚ ਮਾਰਦੇ!

ਦੇਸ਼ ’ਤੇ ਕੁਰੀਤੀਆਂ ਦਾ ਜਾਲ ਪੈ ਗਿਆ,

ਸੋਨੇ ਦੀ ਚਿੜੀ ਦੇ ਖੰਭ ਕੌਣ ਲੈ ਗਿਆ?

ਕਿੱਕਰਾਂ ਨੂੰ ਬੀਜ ਦਾਖਾਂ ਕਿੰਝ ਖਾਓਂਗੇ,

ਧੀਆਂ ਮਾਰ ਮਾਰ ਨੂੰਹਾਂ ਕਿੱਥੋਂ ਲਿਆਓਂਗੇ!

ਦੁਖੀਏ ਨੂੰ ਮਿਲਦਾ ਨਹੀਂ ਕੋਈ ਦਰਦੀ,

ਸੱਚੀ ਗੱਲ ਦਿਲਾਂ ਵਿੱਚ ਛੇਕ ਕਰਦੀ!

ਰਾਜਨੀਤੀ ਆ ਕੇ ਗਲੀਆਂ ’ਚ ਵੜ ਗਈ,

ਨਸ਼ਿਆਂ ਦੇ ਧੱਕੇ ਬਈ ਜੁਆਨੀ ਚੜ੍ਹ ਗਈ!

ਤੱਤੀਆਂ ਹਵਾਵਾਂ ਵਾਲੀ ਅੱਗ ਬਲ ਗਈ,

ਚਾਪਲੂਸ ਕੁੱਤੀ ਚੋਰਾਂ ਨਾਲ ਰਲ ਗਈ!

ਤਕੜੇ ਦਾ ਦਬਕਾ ਗ਼ਰੀਬ ਸਹਿ ਗਿਆ,

ਸੋਨੇ ਦੀ ਚਿੜੀ ਦੇ ਖੰਭ ਕੌਣ ਲੈ ਗਿਆ?

ਫ਼ਿਰਕਾਪ੍ਰਸਤਾਂ ਦੀ ਹੱਦ ਹੋ ਗਈ,

ਹੱਦ ਕਾਹਦੀ ਹੋਈ ਹੱਦੋਂ ਵੱਧ ਹੋ ਗਈ!

ਭਾਈਆਂ ਨਾਲ ਭਾਈ ਨੂੰ ਲੜਾਈ ਜਾਂਦੇ ਨੇ,

ਧਰਮਾਂ ਦੇ ਨਾਂ ’ਤੇ ਦੰਗੇ ਕਰਵਾਈ ਜਾਂਦੇ ਨੇ!

ਮਿਹਨਤੀ ਸ਼ਰੀਫ਼ ਤਾਂ ਲਾਚਾਰ ਹੋ ਗਿਆ,

ਵੱਢ ਖਾਣਾ ਝੂਠ ਦਾ ਵਪਾਰ ਹੋ ਗਿਆ!

ਸਾਰੇ ਧਰਮਾਂ ਦਾ ਸਤਿਕਾਰ ਕਰੀਏ,

ਰਾਈਫਲ ਬੇਗ਼ਾਨੇ ਮੋਢੇ ’ਤੇ ਨਾ ਧਰੀਏ!

ਬੁੱਕਲਾਂ ਦੀ ਛੁਰੀ ਦਾ ਮਖੌਟਾ ਲਹਿ ਗਿਆ,

ਸੋਨੇ ਦੀ ਚਿੜੀ ਦੇ ਖੰਭ ਕੌਣ ਲੈ ਗਿਆ?

ਪੋਂਡੀਆਂ ਦੇ ਇੱਖ ਕਦੇ ਆਮ ਹੁੰਦੇ ਸੀ,

ਕੀਤੀਆਂ ਜ਼ੁਬਾਨਾਂ ਅਸ਼ਟਾਮ ਹੁੰਦੇ ਸੀ!

ਲਾੜੇ ਨਾਲ ਈ ਹੁੰਦੇ ਸਰਬਾਲੇ ਫੱਬਦੇ,

ਕੈਂਠੇ ਵਾਲੇ ਗੱਭਰੂ ਕਿਤੇ ਨ੍ਹੀਂ ਲੱਭਦੇ!

ਨਸ਼ਿਆਂ ਕੁਰੀਤੀਆਂ ਦੇ ਰਾਹੇ ਛੱਡ ਕੇ,

ਛਿੰਝਾਂ ਤੇ ਕਬੱਡੀਆਂ ਦੇ ਝੰਡੇ ਗੱਡ ਕੇ!

ਤੁਰੂਗੀ ਜੁਆਨੀ ਜਦੋਂ ਹਿੱਕ ਤਣ ਕੇ,

ਰੰਗਲੇ ਪੰਜਾਬ ਦੀ ਮਿਸਾਲ ਬਣ ਕੇ!

ਮਾੜੀਆਂ ਅਲਾਮਤਾਂ ਦਾ ਕਿਲਾ ਢਹੇਗਾ,

ਕਾਲੇਝਾੜ ਵਾਲਾ ਥੋਡਾ ਰਿਣੀ ਰਹੇਗਾ!

ਸੰਪਰਕ: 98778-72670

* * *

Advertisement
×