ਪੰਜ ਰੁੱਤਾਂ, ਛੇਵਾਂ ਦਰਿਆ
ਨਿੱਕੇ ਹੁੰਦੇ ਨੂੰ ਮਾਂ ਦੱਸਦੀ ਸਾਡੇ ਮੁਲਕ ’ਚ ਚਾਰ ਰੁੱਤਾਂ ਨੇ ਅੱਜ ਮਾਂ ਦੀਆਂ ਗੱਲਾਂ ਮੈਨੂੰ ਕੋਰਾ ਝੂਠ ਲੱਗਦੀਆਂ ਕਿਉਂਕਿ ਏਥੇ ਚਾਰ ਨਹੀਂ ਪੰਜ ਰੁੱਤਾਂ ਨੇ ਮਾਂ ਨੇ ਕਦੇ ਪੰਜਵੀਂ ਰੁੱਤ ਦਾ ਜ਼ਿਕਰ ਹੀ ਨਹੀਂ ਕੀਤਾ ਜਿਸ ਨੂੰ ਕਹਿੰਦੇ ਨੇ...
Advertisement
ਨਿੱਕੇ ਹੁੰਦੇ ਨੂੰ
ਮਾਂ ਦੱਸਦੀ
Advertisement
ਸਾਡੇ ਮੁਲਕ ’ਚ
Advertisement
ਚਾਰ ਰੁੱਤਾਂ ਨੇ
ਅੱਜ ਮਾਂ ਦੀਆਂ ਗੱਲਾਂ
ਮੈਨੂੰ ਕੋਰਾ ਝੂਠ ਲੱਗਦੀਆਂ
ਕਿਉਂਕਿ ਏਥੇ ਚਾਰ ਨਹੀਂ
ਪੰਜ ਰੁੱਤਾਂ ਨੇ
ਮਾਂ ਨੇ ਕਦੇ
ਪੰਜਵੀਂ ਰੁੱਤ ਦਾ
ਜ਼ਿਕਰ ਹੀ ਨਹੀਂ ਕੀਤਾ
ਜਿਸ ਨੂੰ ਕਹਿੰਦੇ ਨੇ ਲੋਕ
ਖ਼ੁਦਕੁਸ਼ੀਆਂ ਦੀ ਰੁੱਤ...
ਏਹ ਰੁੱਤ
ਜਦੋਂ ਵੀ ਆਉਂਦੀ
ਤਬਾਹੀ ਲਿਆਉਂਦੀ
ਘਰਾਂ ’ਚ ਸੱਥਰ ਵਿਛਾਉਂਦੀ
ਮੇਰੀ ਅਨਪੜ੍ਹ
ਭੋਲ਼ੀ ਮਾਂ ਨੂੰ ਕੀ ਪਤਾ
ਉਹ ਤਾਂ
ਨਾਨੀ ਤੋਂ ਸੁਣੀਆਂ
ਬਾਤਾਂ ਸੁਣਾ ਛੱਡਦੀ...
ਏਥੇ ਮਾਸਟਰ ਵੀ
ਬੱਚਿਆਂ ਨੂੰ
ਝੂਠ ਪੜ੍ਹਾ ਰਹੇ ਨੇ
ਪੰਜਾਬ ਨੂੰ
ਪੰਜ ਦਰਿਆਵਾਂ ਦੀ
ਧਰਤੀ ਦਰਸਾ ਰਹੇ ਨੇ
ਨਸ਼ਿਆਂ ਦਾ ਜੋ ਵਗਦਾ
ਛੇਵਾਂ ਦਰਿਆ
ਉਹ ਕਿਸੇ ਦੇ ਨਜ਼ਰੀਂ ਪੈਂਦਾ ਨਾ...
ਹੁਣ ਜਦੋਂ ਵੀ ਮੈਂ
ਪੰਜਵੀਂ ਰੁੱਤ ਤੇ ਛੇਵੇਂ ਦਰਿਆ
ਬਾਰੇ ਸੋਚਦਾ ਹਾਂ
ਤਾਂ ਮੈਨੂੰ ਮਾਂ ਤੇ ਮਾਸਟਰ
ਇੱਕੋ ਜਿਹੇ ਲੱਗਦੇ ਨੇ।
ਸੰਪਰਕ: 97804-51878
* * *
Advertisement
×

