DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਕੋਹਕਾਫ਼ ਤੱਕ ਫੈਲਿਆ ਪੰਜ ਆਬ

ਕੁਲਦੀਪ ਖੁੱਡੀਆਂ ਮੇਰੀ ਕਲਮ ਵਿੱਚ ਤਾਕਤ ਹੀ ਨਹੀਂ ਫਿਰ ਕਿਤਾਬ ਕੀ ਲਿਖਾਂ, ਅੰਨਦਾਤਾ ਥੁੜ੍ਹਿਆ ਰੋਟੀ ਤੋਂ ਤੇਰਾ ਹੁਸਨ ਸ਼ਬਾਬ ਕੀ ਲਿਖਾਂ। ਤਨ ’ਤੇ ਚੋਲਾ ਚਿੱਟਾ ਅਤੇ ਗੁਨਾਹਾਂ ਦਾਮਨ ਕਾਲਾ ਕਰ ਛੱਡਿਆ, ਲੋਕਾਂ ਤਾਈਂ ਲੁਕਾਵਾਂ ਕੁਲਦੀਪ ਮੈਂ ਆਪਣਾ ਹਿਸਾਬ ਕੀ ਲਿਖਾਂ।...

  • fb
  • twitter
  • whatsapp
  • whatsapp
Advertisement

ਕੁਲਦੀਪ ਖੁੱਡੀਆਂ

ਮੇਰੀ ਕਲਮ ਵਿੱਚ ਤਾਕਤ ਹੀ ਨਹੀਂ ਫਿਰ ਕਿਤਾਬ ਕੀ ਲਿਖਾਂ,

Advertisement

ਅੰਨਦਾਤਾ ਥੁੜ੍ਹਿਆ ਰੋਟੀ ਤੋਂ ਤੇਰਾ ਹੁਸਨ ਸ਼ਬਾਬ ਕੀ ਲਿਖਾਂ।

Advertisement

ਤਨ ’ਤੇ ਚੋਲਾ ਚਿੱਟਾ ਅਤੇ ਗੁਨਾਹਾਂ ਦਾਮਨ ਕਾਲਾ ਕਰ ਛੱਡਿਆ,

ਲੋਕਾਂ ਤਾਈਂ ਲੁਕਾਵਾਂ ਕੁਲਦੀਪ ਮੈਂ ਆਪਣਾ ਹਿਸਾਬ ਕੀ ਲਿਖਾਂ।

ਮੇਰਾ ਹਰ ਸਵਾਲ ਹੀ ਨਵੇਂ ਸਵਾਲਾਂ ਨੂੰ ਜਨਮ ਦਿੰਦਾ ਰਹੇ,

ਖ਼ੁਦ ਨੂੰ ਕਿੰਨੇ ਸਵਾਲ ਕਰਾਂ ਤੇ ਸਵਾਲਾਂ ਦੇ ਜਵਾਬ ਕੀ ਲਿਖਾਂ।

ਬੜੇ ਹੱਸ ਕੇ ਲੰਘਦੇ ਕੋਲ ਦੀ, ਕਈ ਆਕੜ ਵੀ ਕਰਦੇ ਨੇ,

ਉਨ੍ਹਾਂ ਆਕੜਖੋਰਾਂ ਦੀ ਮੱਤ ਥੋੜ੍ਹੀ ਬਾਰੇ ਜਨਾਬ ਕੀ ਲਿਖਾਂ।

ਪਾਣੀ ਲੁੱਟਿਆ, ਖੋਹੀ ਰਾਜਧਾਨੀ ਤੇ ਬੋਲੀ ਨੁੱਕਰੇ ਲਾਈ,

ਕਿੰਨਾ ਹਾਕਮਾਂ ਹੱਥੋਂ ਵਲੂੰਧਰਿਆ ਮੇਰਾ ਪੰਜਾਬ ਕੀ ਲਿਖਾਂ।

ਆਪਮੁਹਾਰੀਆਂ ਭੀੜਾਂ ’ਤੇ ਲਿਖਣ ਤੋਂ ਡਰ ਜਾਂਦਾ ਹਾਂ ਮੈਂ,

ਇਨ੍ਹਾਂ ਦੇਸ਼ ਧ੍ਰੋਹੀ ਦੇ ਲਕਬ ਦੇਣੇ ਬੇਹਿਸਾਬ ਕੀ ਲਿਖਾਂ।

ਨੌਜਵਾਨ ਜਹਾਜ਼ਾਂ ਵਿੱਚ ਆਪਣੇ ਖ਼ਾਬਾਂ ਨਾਲ ਨੇ ਉੱਡਦੇ,

ਡੰਕੀ ਰੂਟਾਂ ਵਿੱਚ ਕਿੰਨੇ ਕੁ ਸਹਿਕਦੇ ਨੇ ਖ਼ਾਬ ਕੀ ਲਿਖਾਂ।

ਜਵਾਨੀ ਨਸ਼ਿਆਂ ਨੇ ਮਾਰੀ ਤੇ ਕਿਸਾਨੀ ਖਾਧੀ ਕਰਜ਼ੇ ਨੇ,

ਆਬੋ ਹਵਾ ਮੁਲਕ ਦੀ ਕਿੰਨੀ ਹੋਈ ਆ ਖ਼ਰਾਬ ਕੀ ਲਿਖਾਂ।

ਅਹੁਦੇ ਰੁਤਬੇ ਲੈ ਕੇ ਨਾਇਕ ਬਣ ਗਏ ਇੱਥੇ ਆਗੂ

ਸਤਲੁਜ ਤੋਂ ਕਿੱਦਾਂ ਉਨ੍ਹਾਂ ਵੱਖ ਕੀਤਾ ਚਨਾਬ ਕੀ ਲਿਖਾਂ।

ਮਜ਼ਹਬਾਂ ਦੀ ਕੋਝੀ ਸਿਆਸਤ ਨੇ ਝੰਬ ਸੁੱਟਿਆ ਵਤਨ ਮੇਰਾ,

ਕੋਹਕਾਫ਼ ਤੱਕ ਫੈਲਿਆ ਕੇਹਾ ਸੀ ਪੰਜ ਆਬ ਕੀ ਲਿਖਾਂ।

ਸੰਪਰਕ: 94634-07874

Advertisement
×