DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜੁਗਨੂੰ

ਜੁਗਨੂੰ ਜੋ ਟਿਮਟਿਮਾ ਰਿਹਾ ਨਾ ਛਾਂ ਹੈ, ਨਾ ਧੁੱਪ ਹੈ ਨਾ ਜ਼ਿੰਦਗੀ ਦੀ ਹੋਂਦ ਹੈ ਬਿਰਖ ਹਨ ਸਿਸਕ ਰਹੇ ਟਾਹਣੀਆਂ ਜੁ ਨਗਨ ਹਨ ਪੰਖੇਰੂ ਵੀ ਗਮਗ਼ੀਨ ਹਨ ਹਰ ਪਾਸੇ ਹਨੇਰ ਘੁੱਪ ਹੈ ਮੌਤ ਵਰਗੀ ਚੁੱਪ ਹੈ। ਸੂਰਜ ਠੰਢਾ ਹੋ ਗਿਆ...

  • fb
  • twitter
  • whatsapp
  • whatsapp
Advertisement

ਜੁਗਨੂੰ ਜੋ ਟਿਮਟਿਮਾ ਰਿਹਾ

ਨਾ ਛਾਂ ਹੈ, ਨਾ ਧੁੱਪ ਹੈ

Advertisement

ਨਾ ਜ਼ਿੰਦਗੀ ਦੀ ਹੋਂਦ ਹੈ

Advertisement

ਬਿਰਖ ਹਨ ਸਿਸਕ ਰਹੇ

ਟਾਹਣੀਆਂ ਜੁ ਨਗਨ ਹਨ

ਪੰਖੇਰੂ ਵੀ ਗਮਗ਼ੀਨ ਹਨ

ਹਰ ਪਾਸੇ ਹਨੇਰ ਘੁੱਪ ਹੈ

ਮੌਤ ਵਰਗੀ ਚੁੱਪ ਹੈ।

ਸੂਰਜ ਠੰਢਾ ਹੋ ਗਿਆ

‘ਚੰਦ ਮਾਮਾ’ ਬੁੁਝ ਗਿਆ

ਕੋਈ ਨਵਾਂ ਪੰਗਾ ਹੋ ਗਿਆ

ਨਾ ਆਪਣੀ ਪਛਾਣ ਹੈ

ਬਸ ਆਦਮੀ ਦਾ ਘਾਣ ਹੈ।

ਖੰਜਰ, ਤ੍ਰਿਸ਼ੂਲਾਂ, ਬਰਛੀਆਂ

ਬੱਸ ਹੱਲਿਆਂ ਦਾ ਜ਼ੋਰ ਹੈ

ਜੋ ਸਿਰਜਿਆ ਸੀ ਆਦਮੀ

ਇਹ ਉਹ ਨਹੀਂ ਕੋਈ ਹੋਰ ਹੈ।

ਸੱਤਾ ਦਾ ਖਰੂਦ ਹੈ

ਖੇਤਾਂ ’ਚ ਜਿਹੜਾ ਉੱਗਿਆ

ਫ਼ਸਲ ਨਹੀਂ ਬਾਰੂਦ ਹੈ।

ਸ਼ੰਕਿਆਂ ਤੇ ਭੈਅ ਦਾ

ਹਰ ਮੋੜ ’ਤੇ ਵਜੂਦ ਹੈ

ਸੋਚਾਂ ’ਚ ਜ਼ਹਿਰਾਂ

ਘੋਲਣੇ ਦਾ ਸਿਲਸਿਲਾ ਮੌਜੂਦ ਹੈ

ਇਸ ਟੂਣੇਹਾਰੀ ਰਾਤ ’ਚ

ਨਫ਼ਰਤੀ ਬਰਸਾਤ ’ਚ

ਹਲਕਾ ਹਲਕਾ ਨਿੱਘ ਹੈ

ਘੁੱਗੀਆਂ ਦੀ ਚੱਲ ਰਹੀ

ਰਸ ਭਿੰਨੀ ਬਾਤ ’ਚ

ਜੁਗਨੂੰ ਜੋ ਟਿਮਟਿਮਾ ਰਿਹਾ

ਭਟਕੀਆਂ ਰੂਹਾਂ ਨੂੰ

ਰਸਤਾ ਦਿਖਾ ਰਿਹਾ

ਖ਼ੈਰ ਮੰਗੋ ਓਸ ਦੀ

ਉਹ ਇੱਕ ਨਹੀਂ ਇਕੀਸ ਹੈ

ਉਸ ਨੂੰ ਆਦਿ ਕਾਲ ਤੋਂ

ਜੂਝਣ ਦੀ ਤੌਫ਼ੀਕ ਹੈ

* * *

Advertisement
×