ਮਨ ਤਰੰਗ
ਆ ਗਈ ਚੋਣ ਤੇ ਰੋਣ ਫਿਰ ਰਿਹਾ ਉਹੋ, ਮੁੱਦਾ ਬਣੀ ਪਈ ਚੋਣਾਂ ਦੀ ਜਿੱਤ ਮੀਆਂ। ਤੀਰ ਮੱਛੀ ਦੇ ਅੱਖ ਵਿੱਚ ਲਾਉਣ ਵਾਂਗੂੰ, ਮੁਕਾਬਲੇ ਹੁੰਦੇ ਨੇ ਜਾਪਦੇ ਨਿੱਤ ਮੀਆਂ। ਸਚਮੁੱਚ ਦੀ ਖੇਡ ਦੇ ਕੋਈ ਅਸੂਲ ਹੋਸੀ, ਚੋਣਾਂ ਖੇਡ ਨਹੀਂ, ਸਿਰਫ ਘਤਿੱਤ...
Advertisement
ਆ ਗਈ ਚੋਣ ਤੇ ਰੋਣ ਫਿਰ ਰਿਹਾ ਉਹੋ,
ਮੁੱਦਾ ਬਣੀ ਪਈ ਚੋਣਾਂ ਦੀ ਜਿੱਤ ਮੀਆਂ।
Advertisement
ਤੀਰ ਮੱਛੀ ਦੇ ਅੱਖ ਵਿੱਚ ਲਾਉਣ ਵਾਂਗੂੰ,
Advertisement
ਮੁਕਾਬਲੇ ਹੁੰਦੇ ਨੇ ਜਾਪਦੇ ਨਿੱਤ ਮੀਆਂ।
ਸਚਮੁੱਚ ਦੀ ਖੇਡ ਦੇ ਕੋਈ ਅਸੂਲ ਹੋਸੀ,
ਚੋਣਾਂ ਖੇਡ ਨਹੀਂ, ਸਿਰਫ ਘਤਿੱਤ ਮੀਆਂ।
ਇੱਕੋ ਮੁੱਦੇ ਲਈ ਰਾਤ-ਦਿਨ ਦੌੜ ਲਾਈ,
ਵਿੰਹਦਾ ਵਾਰ ਨਾ ਕੋਈ ਵੀ ਥਿੱਤ ਮੀਆਂ।
ਚਿੱਕੜ ਘੱਟ, ਨਹਾਵਣ ਦੀ ਲਾਈਨ ਲੰਮੀ,
ਓਸੇ ਅੰਦਰ ਕਈ ਜਾਂਦੇ ਹਨ ਵੜੀ ਮੀਆਂ।
ਜਿਹੜੇ ਵੋਟਰ ਦਾ ਵਰਤ ਰਹੇ ਨਾਂਅ ਸਾਰੇ,
ਉਹਦੀ ਨਬਜ਼ ਨਾ ਜਾਂਦੀ ਹੈ ਪੜ੍ਹੀ ਮੀਆਂ।
- ਹਰਫ਼ਦਾਰ
Advertisement
×

