ਫ਼ਰਮਾਨ
ਇਸ ਸ਼ਹਿਰ ਦੇ ਹਾਲਾਤ ਲਫ਼ਜ਼ ਮੰਗਦੇ ਹਨ ਤੇ ਲਫ਼ਜ਼ਾਂ ਤੋਂ ਅੱਗੇ ਕਿਸੇ ਜ਼ੁਬਾਨ ਦੀ ਆਵਾਜ਼ ਬਣਨਾ ਚਾਹੁੰਦੇ ਹਨ। ਲੋਕਾਂ ਦੇ ਘਰਾਂ ਤੇ ਮਨ ਦੇ ਤਹਿਖਾਨਿਆਂ ’ਚ ਪਸਰਿਆ ਹੋਇਆ ਸੰਨਾਟਾ ਮੁੱਠੀ ਭਰ ਚਾਨਣ ਦੀ ਮੰਗ ਕਰਦਾ ਹੈ ਹਾਸ਼ੀਏ ’ਤੇ ਧੱਕੇ, ਬੇਘਰੇ...
Advertisement
ਇਸ ਸ਼ਹਿਰ ਦੇ ਹਾਲਾਤ
ਲਫ਼ਜ਼ ਮੰਗਦੇ ਹਨ
Advertisement
ਤੇ ਲਫ਼ਜ਼ਾਂ ਤੋਂ ਅੱਗੇ
Advertisement
ਕਿਸੇ ਜ਼ੁਬਾਨ ਦੀ
ਆਵਾਜ਼ ਬਣਨਾ ਚਾਹੁੰਦੇ ਹਨ।
ਲੋਕਾਂ ਦੇ ਘਰਾਂ ਤੇ ਮਨ ਦੇ ਤਹਿਖਾਨਿਆਂ ’ਚ
ਪਸਰਿਆ ਹੋਇਆ ਸੰਨਾਟਾ
ਮੁੱਠੀ ਭਰ ਚਾਨਣ ਦੀ ਮੰਗ ਕਰਦਾ ਹੈ
ਹਾਸ਼ੀਏ ’ਤੇ ਧੱਕੇ, ਬੇਘਰੇ
ਤੇ ਜਿਊਂਦੀਆਂ ਲਾਸ਼ਾਂ ਬਣ ਚੁੱਕੇ ਲੋਕ
ਆਪਣਾ ਗੁਆਚਾ ਹੋਇਆ
ਵਜੂਦ ਪਾਉਣਾ ਚਾਹੁੰਦੇ ਹਨ।
ਕਿਸੇ ਹਸਪਤਾਲ ਦੇ ਬੈੱਡ ’ਤੇ
ਮੁੱਦਤ ਤੋਂ ਬਿਮਾਰ ਪਏ
ਹੱਕ ਸੱਚ ਤੇ ਕਾਨੂੰਨ
ਤੰਦਰੁਸਤ ਹੋ ਕੇ ਘਰ ਪਰਤਣਾ ਚਾਹੁੰਦੇ ਹਨ
ਪਰ ਹਰੇਕ ਮੰਜ਼ਰ ਨੂੰ ਦੇਖ ਕੇ
ਅਣਦੇਖਿਆ ਕਰਨਾ
ਤੇ ਲਫ਼ਜ਼ ਕੋਲ ਹੁੰਦਿਆਂ ਵੀ
ਰੱਖਣੀ ਹੈ ਨਿਰਸ਼ਬਦ ਜ਼ੁਬਾਨ
ਇਹ ਇਸ ਸ਼ਹਿਰ ਵਿੱਚ
ਜਾਰੀ ਹੋਇਆ ਹੈ ਤਾਜ਼ਾ ਫ਼ਰਮਾਨ।
ਸੰਪਰਕ: 88721-58240
* * *
Advertisement
×

