ਭੀੜ
ਹਰਸਿਮਰਤ ਸਿੰਘ ਭੀੜ ਤੋਂ ਡਰਦਾ ਮੈਂ, ਭੀੜ ਦਾ ਹਿੱਸਾ ਬਣ ਜਾਂਦਾ ਹਾਂ। ਅੱਲ੍ਹਾ ਰਾਮ ਨੂੰ ਜਾਣੇ ਬਗ਼ੈਰ, ਉਨ੍ਹਾਂ ਦੇ ਨਾਮ ਦੇ ਜੈਕਾਰੇ ਲਾਉਂਦਾ ਹਾਂ। ਭੀੜ ਦੇ ਸ਼ੋਰ ਵਿੱਚ ਗੁਆਚ ਜਾਂਦਾ ਹਾਂ। ਵਿਸਾਰ ਦਿੰਦਾ ਹਾਂ ਆਪਣੀ ਜੜ੍ਹ ਨੂੰ, ਆਪਣੀ ਪਛਾਣ ਨੂੰ।...
Advertisement
ਹਰਸਿਮਰਤ ਸਿੰਘ
ਭੀੜ ਤੋਂ ਡਰਦਾ ਮੈਂ,
Advertisement
ਭੀੜ ਦਾ ਹਿੱਸਾ
Advertisement
ਬਣ ਜਾਂਦਾ ਹਾਂ।
ਅੱਲ੍ਹਾ ਰਾਮ ਨੂੰ
ਜਾਣੇ ਬਗ਼ੈਰ,
ਉਨ੍ਹਾਂ ਦੇ ਨਾਮ ਦੇ
ਜੈਕਾਰੇ ਲਾਉਂਦਾ ਹਾਂ।
ਭੀੜ ਦੇ ਸ਼ੋਰ ਵਿੱਚ
ਗੁਆਚ ਜਾਂਦਾ ਹਾਂ।
ਵਿਸਾਰ ਦਿੰਦਾ ਹਾਂ
ਆਪਣੀ ਜੜ੍ਹ ਨੂੰ,
ਆਪਣੀ ਪਛਾਣ ਨੂੰ।
ਭੀੜਾਂ ਬਣਦੀਆਂ ਨੇ
ਭੀੜਾਂ ਖਿੰਡਦੀਆਂ ਨੇ।
ਭੀੜਾਂ ਦਾ ਕੁਝ ਨਹੀਂ ਜਾਂਦਾ।
ਪਰ ਇਸ ਸ਼ੋਰ-ਸ਼ਰਾਬੇ ਤੋਂ
ਅੱਖ ਬਚਾ,
ਇਸ ਦੁਨੀਆ ਵਿੱਚੋਂ
ਇਨਸਾਨੀਅਤ ਨਾਮ ਦਾ
ਇੱਕ ਪਰਿੰਦਾ, ਕਿਧਰੇ ਦੂਰ
ਉਡਾਰੀ ਮਾਰ ਜਾਂਦਾ ਏ।
ਸੰਪਰਕ: 94786-50013
* * *
Advertisement
×
