ਆ ਵੇ ਸੱਜਣਾ...
ਆ ਵੇ ਸੱਜਣਾ ਰਲ-ਮਿਲ ਪਾਈਏ, ਜ਼ਿੰਦਗੀ ਦੀ ਕੋਈ ਬਾਤ, ਰੋਸਿਆਂ ਵਿੱਚ ਨਾ ਲੰਘ ਜਾਵੇ ਕਿਤੇ, ਸੁੰਦਰ ਇਹ ਪ੍ਰਭਾਤ। ਜੀਵਨ ਰੂਪੀ ਕੱਤਣੀ ਉੱਤੇ, ਤੰਦ ਪਿਆਰ ਦੀ ਪਾਈਏ, ਹੱਸੀਏ ਖੇਡੀਏ ਨੱਚੀਏ ਟੱਪੀਏ, ਇਸ ਜੱਗ ਨੂੰ ਰੁਸ਼ਨਾਈਏ। ਚੜ੍ਹਦੇ-ਢਲ਼ਦੇ ਇਹ ਪਰਛਾਵੇਂ, ਦਿਲ ਕਿਉਂ ਛੋਟਾ...
Advertisement
ਆ ਵੇ ਸੱਜਣਾ
ਰਲ-ਮਿਲ ਪਾਈਏ,
Advertisement
ਜ਼ਿੰਦਗੀ ਦੀ ਕੋਈ ਬਾਤ,
Advertisement
ਰੋਸਿਆਂ ਵਿੱਚ ਨਾ ਲੰਘ ਜਾਵੇ ਕਿਤੇ,
ਸੁੰਦਰ ਇਹ ਪ੍ਰਭਾਤ।
ਜੀਵਨ ਰੂਪੀ ਕੱਤਣੀ ਉੱਤੇ,
ਤੰਦ ਪਿਆਰ ਦੀ ਪਾਈਏ,
ਹੱਸੀਏ ਖੇਡੀਏ ਨੱਚੀਏ ਟੱਪੀਏ,
ਇਸ ਜੱਗ ਨੂੰ ਰੁਸ਼ਨਾਈਏ।
ਚੜ੍ਹਦੇ-ਢਲ਼ਦੇ
ਇਹ ਪਰਛਾਵੇਂ,
ਦਿਲ ਕਿਉਂ ਛੋਟਾ ਕਰੀਏ,
ਮੌਤ ਆਉਂਦੀ ਏ ਜੰਮ-ਜੰਮ ਆਵੇ
ਬਿਨ ਮੌਤੋਂ ਕਿਉਂ ਮਰੀਏ।
ਫ਼ਿਰਕੂ ਸੋਚ ਦਾ ਤਾਣਾ ਬੁਣ ਕੇ,
ਮਸਲਾ ਨਾ ਉਲਝਾਈਏ,
ਬਹੁਤ ਗੁਆ ਚੁੱਕੇ ਹਾਂ
ਹੁਣ ਤੇ ਹੋਰ ਨਾ ਲਾਂਬੂ ਲਾਈਏ।
* * *
Advertisement
×

