ਮੰਗਤਿਆਂ ਦਾ ਸ਼ਹਿਰ !
ਮੇਰੇ ਸ਼ਹਿਰ ਦੀ ਹਰ ਸੜਕ ’ਤੇ, ਹਰ ਬੱਤੀ ’ਤੇ, ਇੱਕ ਬੋਰਡ ਲਾ ਦਿੱਤਾ ਗਿਆ, ਜਿਸ ਨੂੰ ਪੜ੍ਹ ਕੇ ਟੀਸ ਜਿਹੀ ਉੱਠਦੀ। ਨਿਗ੍ਹਾ ਪੈਂਦੀ ਛੋਟੇ-ਛੋਟੇ ਬੱਚਿਆਂ ’ਤੇ, ਜੋ ਵੇਚਦੇ ਫਿਰਦੇ ਖਿਡੌਣੇ ਤੇ ਗੁਬਾਰੇ। ਕੋਈ ਮੰਗਤੀ ਮਾਂ ਆਪਣੇ ਬੱਚੇ ਨੂੰ, ਛਾਤੀ ਨਾਲ...
Advertisement
ਮੇਰੇ ਸ਼ਹਿਰ ਦੀ ਹਰ ਸੜਕ ’ਤੇ, ਹਰ ਬੱਤੀ ’ਤੇ,
ਇੱਕ ਬੋਰਡ ਲਾ ਦਿੱਤਾ ਗਿਆ,
Advertisement
ਜਿਸ ਨੂੰ ਪੜ੍ਹ ਕੇ ਟੀਸ ਜਿਹੀ ਉੱਠਦੀ।
Advertisement
ਨਿਗ੍ਹਾ ਪੈਂਦੀ ਛੋਟੇ-ਛੋਟੇ ਬੱਚਿਆਂ ’ਤੇ,
ਜੋ ਵੇਚਦੇ ਫਿਰਦੇ ਖਿਡੌਣੇ ਤੇ ਗੁਬਾਰੇ।
ਕੋਈ ਮੰਗਤੀ ਮਾਂ ਆਪਣੇ ਬੱਚੇ ਨੂੰ,
ਛਾਤੀ ਨਾਲ ਲਾ ਕੇ ਦੁੱਧ ਪਿਆਉਂਦੀ।
ਨਿਗ੍ਹਾ ਪਈ ਉਦੋਂ ਹੀ,
ਸਾਹਮਣਿਓਂ ਲੰਘ ਰਹੀਆਂ
ਵੀ ਆਈ ਪੀ ਗੱਡੀਆਂ ’ਤੇ,
ਜਿਨ੍ਹਾਂ ਦੀ ਕਤਾਰ,
ਮੁੱਕਣ ’ਤੇ ਹੀ ਨਹੀਂ ਸੀ ਆ ਰਹੀ।
ਇੰਨੇ ਨੂੰ ਇੱਕ ਮਾਸੂਮ ਬੱਚੀ,
ਕਰਨ ਲੱਗੀ ਕਾਰ ਦਾ ਸ਼ੀਸ਼ਾ ਸਾਫ਼।
ਮੰਗਿਆ ਮਿਹਨਤਾਨਾ ਮੇਰੇ ਕੋਲੋਂ,
ਜਦੋਂ ਮੈਂ ਵਧਾਇਆ ਹੱਥ ਪੈਸੇ ਦੇਣ ਲਈ।
ਨਿਗ੍ਹਾ ਪਈ ਉਸੇ ਜ਼ਾਲਮ ਬੋਰਡ ’ਤੇ,
ਜਿਸ ’ਤੇ ਲਿਖਿਆ ਸੀ,
ਮੰਗਤਿਆਂ ਨੂੰ ਪੈਸੇ ਦਿਓਗੇ
ਤਾਂ ਤੁਹਾਡਾ ਸ਼ਹਿਰ,
ਆਉਣ ਵਾਲੇ ਪੰਜ ਸਾਲਾਂ ’ਚ,
ਬਣ ਜਾਵੇਗਾ ਮੰਗਤਿਆਂ ਦਾ,
ਸ਼ਹਿਰ...!
ਫ਼ਰਕ ਲੱਭਣ ਲੱਗੀ ਉਦੋਂ ਹੀ ਮੈਂ,
ਘਰੋਂ ਆ ਕੇ ਵੋਟਾਂ ਮੰਗਣ ਵਾਲੇ,
ਤੇ ਸੜਕਾਂ ’ਤੇ ਭੀਖ ਮੰਗਣ ਵਾਲੇ,
ਮੰਗਤਿਆਂ ਵਿਚਕਾਰ।
ਸੰਪਰਕ: 94786-22696
* * *
Advertisement
×
