DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਬਾਲ ਵਰੇਸ ਬਨਾਮ ਗ਼ਰੀਬੀ

ਬਾਲ ਵਰੇਸ ਇਉਂ ਵੀ ਘੜਨਾ ਪੈਂਦਾ ਹੈ, ਅਤਿ ਗ਼ਰੀਬੀ ਨਾਲ ਵੀ ਲੜਨਾ ਪੈਂਦਾ ਹੈ। ਢਿੱਡ ਸਾਰੇ ਟੱਬਰ ਦਾ ਪਾਲਣ ਦੀ ਖ਼ਾਤਰ, ਪਿਉ ਦੀ ਔਖ ਘਟਾਉਣ ਲਈ ਖੜ੍ਹਨਾ ਪੈਂਦਾ ਹੈ। ਹੱਥਾਂ ਦੇ ਵਿੱਚ ਰੜਕ ਅੱਟਣਾਂ ਦੀ ਚੀਸ ਪਾਵੇ, ਜਦ ਕਾਨੀ ਦੀ...

  • fb
  • twitter
  • whatsapp
  • whatsapp
Advertisement

ਬਾਲ ਵਰੇਸ ਇਉਂ ਵੀ ਘੜਨਾ ਪੈਂਦਾ ਹੈ,

ਅਤਿ ਗ਼ਰੀਬੀ ਨਾਲ ਵੀ ਲੜਨਾ ਪੈਂਦਾ ਹੈ।

Advertisement

ਢਿੱਡ ਸਾਰੇ ਟੱਬਰ ਦਾ ਪਾਲਣ ਦੀ ਖ਼ਾਤਰ,

Advertisement

ਪਿਉ ਦੀ ਔਖ ਘਟਾਉਣ ਲਈ ਖੜ੍ਹਨਾ ਪੈਂਦਾ ਹੈ।

ਹੱਥਾਂ ਦੇ ਵਿੱਚ ਰੜਕ ਅੱਟਣਾਂ ਦੀ ਚੀਸ ਪਾਵੇ,

ਜਦ ਕਾਨੀ ਦੀ ਥਾਂ ਬਹੁਕਰ ਫੜਨਾ ਪੈਂਦਾ ਹੈ।

ਅੱਖਾਂ ਦੀਆਂ ਲਾਲ ਪੁਤਲੀਆਂ ਨੀਂਦ ਉਡਾਉਂਦੀਆਂ ਨੇ,

ਚੁੱਲ੍ਹੇ ਮੂਹਰੇ ਫੂਕਣੀ ਕਰ ਜਦ ਸੜਨਾ ਪੈਂਦਾ ਹੈ।

ਸਿਖਰ ਦੁਪਹਿਰੇ ਠੰਢੇ ਪਾਣੀ ਦੀ ਲਾਲਸਾ ਜਦੋਂ ਜਾਗੇ,

ਫਿਰ ਬਰਫ਼ ਭਾਲਣ ਲਈ ਸੂਰਜ ਥੱਲੇ ਰੜ੍ਹਨਾ ਪੈਂਦਾ ਹੈ।

ਰੁਖ਼ਸਾਰ ’ਤੇ ਆਇਆ ਹਾਸਾ ਭਾਵੇਂ ਦਿਸਦਾ ਏ,

ਪਰ ਉੱਦਮੀ ਮੁੜ੍ਹਕੇ ਦੀ ਭੂਰ ’ਚ ਕੜ੍ਹਨਾ ਪੈਂਦਾ ਹੈ।

ਕਦੇ ਦੇਖ ਬੱਚਿਆਂ ਨੂੰ ਖੇਡਦੇ ਜੀਅ ਭਰ ਆਉਂਦਾ,

ਮਜਬੂਰੀ ਵੱਸ ਫਿਰ ਸਿਆਣਪ ਟੋਭੇ ਵੜਨਾ ਪੈਂਦਾ ਹੈ।

ਸੰਪਰਕ: 98772-85974

* * *

Advertisement
×