ਹਰਦੇਵ ਚੌਹਾਨ
ਚੰਡੀਗੜ੍ਹ, 26 ਸਤੰਬਰ
ਭਾਸ਼ਾ ਵਿਭਾਗ (ਪੰਜਾਬੀ ਸੈੱਲ) ਚੰਡੀਗੜ੍ਹ ਵੱਲੋਂ ਲੇ 4 ਅਕਤੂਬਰ ਨੂੰ ਦਸਵੀਂ ਤੱਕ ਦੇ ਚੰਡੀਗੜ੍ਹ ਦੇ ਵਿਦਿਆਰਥੀਆਂ ਦੇ ਸਾਹਿਤ ਸਿਰਜਣ ਮੁਕਾਬਲੇ ਕਰਵਾਏ ਜਾ ਰਹੇ ਹਨ, ਜਿਸ ਲਈ ਐਂਟਰੀਆਂ ਭੇਜਣ ਦੀ ਅੰਤਮ ਮਿਤੀ 27 ਸਤੰਬਰ ਰੱਖੀ ਗਈ ਹੈ। ਸਹਾਇਕ ਡਾਇਰੈਕਟਰ (ਪੰਜਾਬੀ ਸੈੱਲ) ਚੰਡੀਗੜ੍ਹ ਡਾ. ਦਵਿੰਦਰ ਸਿੰਘ ਬੋਹਾ ਨੇ ਦੱਸਿਆ ਕਿ ਬਿਨਾ ਕੋਈ ਦਾਖਲਾ ਫੀਸ ਇਹ ਮੁਕਾਬਲੇ ਲੇਖ ਰਚਨਾ, ਕਹਾਣੀ ਰਚਨਾ, ਅਤੇ ਕਵਿਤਾ ਗਾਇਨ ਨਾਲ ਸਬੰਧਤ ਹੋਣਗੇ। ਪਹਿਲੇ ਤਿੰਨ, ਜੇਤੂਆਂ ਨੂੰ ਕ੍ਰਮਵਾਰ 1000, 750, 500 ਰੁਪਏ ਦੇ ਇਨਾਮ ਤੇ ਵਿਭਾਗੀ ਪ੍ਰਕਾਸ਼ਨਾਵਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਜ਼ਿਲ੍ਹਾ ਪੱਧਰ ’ਤੇ ਜੇਤੂ ਵਿਦਿਆਰਥੀ ਬਾਅਦ ਵਿੱਚ ਰਾਜ ਪੱਧਰੀ ਮੁਕਾਬਲਿਆਂ ਵਿੱਚ ਪਟਿਆਲਾ ਵਿਖੇ ਭਾਗ ਲੈ ਸਕਣਗੇ। ਮੁਕਾਬਲਿਆਂ ਸਬੰਧੀ ਵਧੇਰੇ ਜਾਣਕਾਰੀ ਲੈਣ ਵਾਸਤੇ ਫੋਨ ਨੰਬਰ 98144-91546 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਐਂਟਰੀਆਂ ਦਫ਼ਤਰ ਦੀ ਈ-ਮੇਲ sahitsirjanchd@gmail.com ‘ਤੇ ਭੇਜੀਆਂ ਜਾ ਸਕਦੀਆਂ ਹਨ।