ਗ਼ੁਲਾਮੀ ਵਾਲੇ ਪਿੰਜਰੇ
ਭਗਤ ਸਿੰਘ ਦੇ ਸੁਪਨਿਆਂ ਵਾਲਾ ਸਾਥੋਂ ਦੇਸ਼ ਉਸਾਰ ਨ੍ਹੀਂ ਹੋਇਆ ਤੁਰ ਪਏ ਹਾਂ ਅਸੀਂ ਕਿਹੜੇ ਰਾਹੇ ਕਿਉਂ ਦੱਸ ਪੈਂਡਾ ਪਾਰ ਨ੍ਹੀਂ ਹੋਇਆ ਡਿਗਰੀਆਂ ਕਰਕੇ ਗੁੰਮਸੁੰਮ ਹੋਏ ਹਾਸਲ ਕਿਤੋਂ ਰੁਜ਼ਗਾਰ ਨ੍ਹੀਂ ਹੋਇਆ ਵਿਛ ਗਏ ਸੱਥਰ ਹਰ ਘਰ ਅੰਦਰ ਚਿੱਟਾ ਦੇਸ਼ ’ਚੋਂ...
Advertisement
ਭਗਤ ਸਿੰਘ ਦੇ ਸੁਪਨਿਆਂ ਵਾਲਾ
ਸਾਥੋਂ ਦੇਸ਼ ਉਸਾਰ ਨ੍ਹੀਂ ਹੋਇਆ
Advertisement
ਤੁਰ ਪਏ ਹਾਂ ਅਸੀਂ ਕਿਹੜੇ ਰਾਹੇ
Advertisement
ਕਿਉਂ ਦੱਸ ਪੈਂਡਾ ਪਾਰ ਨ੍ਹੀਂ ਹੋਇਆ
ਡਿਗਰੀਆਂ ਕਰਕੇ ਗੁੰਮਸੁੰਮ ਹੋਏ
ਹਾਸਲ ਕਿਤੋਂ ਰੁਜ਼ਗਾਰ ਨ੍ਹੀਂ ਹੋਇਆ
ਵਿਛ ਗਏ ਸੱਥਰ ਹਰ ਘਰ ਅੰਦਰ
ਚਿੱਟਾ ਦੇਸ਼ ’ਚੋਂ ਬਾਹਰ ਨ੍ਹੀਂ ਹੋਇਆ
ਪ੍ਰਾਈਵੇਟ ਅਦਾਰਿਆਂ ਅੰਦਰ ਲੁੱਟ ਹੈ
ਤੇ ਸਰਕਾਰੀ ਵਿੱਚ ਸੁਧਾਰ ਨ੍ਹੀਂ ਹੋਇਆ
ਐ ਹਾਕਮ, ਕਦੇ ਪੁੱਛ ਜ਼ਰਾ ਤੂੰ
ਕੀ ਸਾਡੀ ਰੂਹ ’ਤੇ ਵਾਰ ਨ੍ਹੀਂ ਹੋਇਆ
ਖ਼ੂਨ ਬਥੇਰਾ ਡੁੱਲ੍ਹਿਆ ਇੱਥੇ
ਸਾਥੋਂ ਕਰਜ਼ ਉਤਾਰ ਨ੍ਹੀਂ ਹੋਇਆ
ਗ਼ੁਲਾਮੀ ਵਾਲੇ ਤੋੜ ਕੇ ਪਿੰਜਰੇ
ਦੀਪ ਪੰਛੀ ਅਜੇ ਉਡਾਰ ਨ੍ਹੀਂ ਹੋਇਆ।
ਸੰਪਰਕ: 98776-54596
* * *
Advertisement
×

