DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਟੁੱਟ ਕੇ ਜੁੜੇ ਲੋਕ

ਏਸ ਜ਼ਰਖੇਜ਼ ਮਿੱਟੀ ਨੇ ਮੈਨੂੰ ਕਿਰਤੀ ਬਣਾਇਆ। ਸਾਰੇ ਘਰਦਿਆਂ ਨੂੰ ਮਿੱਟੀ ਨਾਲ ਘੁੱਲਦੇ ਤੱਕਿਆ, ਹੜ੍ਹ ਤੱਕੇ, ਸੂਰਾਂ ਨੇ ਫ਼ਸਲਾਂ ਉਜਾੜੀਆਂ ਮੀਂਹਾਂ ਨੇ ਬੋਹਲ ਰੋੜ੍ਹੇ, ਪਰ ਬਾਪੂ ਨੇ ਟੁੱਟਣ ਨਹੀਂ ਸੀ ਦਿੱਤਾ। ਬੁੱਧ, ਗੀਤਾ, ਗ੍ਰੰਥ ਨੂੰ ਮੰਨ ਕੇ ਹੀ ਵੱਡੇ ਹੋਏ।...

  • fb
  • twitter
  • whatsapp
  • whatsapp
Advertisement

ਏਸ ਜ਼ਰਖੇਜ਼ ਮਿੱਟੀ ਨੇ

ਮੈਨੂੰ ਕਿਰਤੀ ਬਣਾਇਆ।

Advertisement

ਸਾਰੇ ਘਰਦਿਆਂ ਨੂੰ ਮਿੱਟੀ ਨਾਲ

Advertisement

ਘੁੱਲਦੇ ਤੱਕਿਆ,

ਹੜ੍ਹ ਤੱਕੇ, ਸੂਰਾਂ ਨੇ ਫ਼ਸਲਾਂ ਉਜਾੜੀਆਂ

ਮੀਂਹਾਂ ਨੇ ਬੋਹਲ ਰੋੜ੍ਹੇ,

ਪਰ ਬਾਪੂ ਨੇ ਟੁੱਟਣ ਨਹੀਂ ਸੀ ਦਿੱਤਾ।

ਬੁੱਧ, ਗੀਤਾ, ਗ੍ਰੰਥ ਨੂੰ

ਮੰਨ ਕੇ ਹੀ ਵੱਡੇ ਹੋਏ।

ਮੁਗ਼ਲਾਂ ਤੋਂ ਬੇਪੱਤ ਹੋਏ ਸਾਂ,

ਰਾਜੇ ਰਣਜੀਤ ਨੇ ਮੱਲ੍ਹਮ ਲਾਈ

ਅੰਗਰੇਜ਼ਾਂ ਨੇ ਕੁਝ ਇਨਸਾਫ਼ ਦਿੱਤਾ

ਪਰ ਆਪਣਿਆਂ ਦੇ ਹੱਥੋਂ ਜੋ

ਸਾਲਾਂਬੱਧੀ ਸਹਿਮ ਹੰਢਾਇਆ

ਉਹ ਮੁਗ਼ਲਾਂ, ਅਫ਼ਗਾਨਾਂ ਅਤੇ

ਧਾੜਵੀਆਂ ਤੋਂ ਵੀ ਵੱਧ ਘਾਤਕ

ਸੀ ਤੇ ਹੈ।

ਬਹਾਦਰੀ, ਕੁਰਬਾਨੀ ਅਤੇ

ਤਿਆਗ ਦੇ ਰਾਗ ਅਲਾਪਣ ਵਾਲਿਓ,

ਇਹ ਵੀ ਤਾਂ ਮੰਨੋ ਕਿ ਇੱਥੇ ਸਾਡੇ ਹੀ ਜਾਏ,

ਕਾਤਲ, ਬਲਾਤਕਾਰੀ, ਧੋਖੇਬਾਜ਼, ਬਦਮਾਸ਼ੀ

ਅਤੇ ਗੈਂਗਸਟਰੀ ਦੇ ਗਰੋਹੀ ਹਨ।

ਪੰਜਾਬ ਦੀ ਆਤਮਾ ਬੜੀ ਵਾਰੀ ਟੁੱਟੀ

ਪਰ ਮਰੀ ਨਹੀਂ ਸੀ।

ਲੱਗਦੈ ਹੁਣ ਟੁੱਟਕੇ ਜੁੜਿਆਂ ਨੂੰ ਫੇਰ

ਤਰੇੜਾਂ ਦਾ ਦਰਦ, ਤੋੜ ਰਿਹੈ...

ਸੰਪਰਕ: 82838-30599

* * *

Advertisement
×