ਦੋਹੇ

ਦੋਹੇ

ਨਵਰਾਹੀ ਘੁਗਿਆਣਵੀ

ਨਵਰਾਹੀ ਘੁਗਿਆਣਵੀ

ਭਾਗਾਂ ਵਾਲੇ ਘਰਾਂ ਵਿੱਚ, ਇਹ ਅਪਣੱਤ, ਇਹ ਮੇਰ।

ਘੁੱਪ ਹਨੇਰੀ ਰਾਤ ’ਚੋਂ, ਉਭਰੇ ਜਿਵੇਂ ਸਵੇਰ।

ਤੰਗ ਨਜ਼ਰੱਈਆ, ਈਰਖਾ, ਖ਼ੁਦਗਰਜ਼ੀ, ’ਹੰਕਾਰ।

ਹਰ ਪਾਸੇ ਬਦਨੀਤੜੇ, ਬੈਠੇ ਪੈਰ ਪਸਾਰ।

ਪਿਆਰ ਸਿਖਾਵੇ ਸ਼ਾਂਤੀ, ਨਫ਼ਰਤ ਕਰੇ ਬੇਚੈਨ।

ਹਰ ਮੁਸ਼ਕਿਲ ਦੀ ਜਿਸ ਤਰ੍ਹਾਂ ਤਲਖ਼ੀ ਵੱਡੀ ਭੈਣ।

ਆਈ ਬਿਮਾਰੀ ਦੂਰ ਤੋਂ, ਕਰਦੀ ਮਾਰੋ-ਮਾਰ।

ਧਾਰ ਗਈ ਵਿਕਰਾਲ ਰੂਪ, ਅਜੇ ਨਾ ਮੰਨੇ ਹਾਰ।

ਮਸਲੇ ਹੈਨ ਅਨੇਕ ਹੋਰ, ਹੋਰ ਬਥੇਰੇ ਕੰਮ।

ਏਸ ਅਨੋਖੇ ਕਹਿਰ ਨੂੰ, ਕੁਦਰਤ ਸਕਦੀ ਥੰਮ੍ਹ।

ਬੰਦਾ ਭੁੱਲਿਆ ਰੱਬ ਨੂੰ, ਖ਼ੁਦ ਬਣ ਬੈਠਾ ਰੱਬ।

ਏਸੇ ਕਰਕੇ ਹਰ ਦਿਸ਼ਾ, ਗੜਬੜ ਹੋਈ ਸੱਭ।

‘ਨਵਰਾਹੀ’ ਗੱਲ ਸਮਝੀਏ, ਲਈਏ ਵਕਤ ਸੰਭਾਲ।

ਏਸੇ ਦੇ ਵਿੱਚ ਭਲਾ ਹੈ, ਏਸੇ ਵਿੱਚ ਕਮਾਲ।

ਸੰਪਰਕ: 98150-02302

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਭਾਰਤ ਹਰ ਹਮਲੇ ਦਾ ਜਵਾਬ ਦੇਣ ਦੇ ਸਮਰੱਥ: ਕੋਵਿੰਦ

ਭਾਰਤ ਹਰ ਹਮਲੇ ਦਾ ਜਵਾਬ ਦੇਣ ਦੇ ਸਮਰੱਥ: ਕੋਵਿੰਦ

ਕਰੋਨਾਵਾਇਰਸ ਦਾ ਫੈਲਾਅ ਰੋਕਣ ਲਈ ਸਰਕਾਰ ਦੇ ਉਪਰਾਲਿਆਂ ਦੀ ਸ਼ਲਾਘਾ

ਭਾਰਤ ਅਮਨ ਦਾ ਹਾਮੀ, ਪਰ ਕਿਸੇ ਵੀ ਹਿਮਾਕਤ ਦਾ ਜਵਾਬ ਦੇਣ ਦੇ ਸਮਰੱਥ: ਕੋਵਿੰਦ

ਭਾਰਤ ਅਮਨ ਦਾ ਹਾਮੀ, ਪਰ ਕਿਸੇ ਵੀ ਹਿਮਾਕਤ ਦਾ ਜਵਾਬ ਦੇਣ ਦੇ ਸਮਰੱਥ: ਕੋਵਿੰਦ

74ਵੇਂ ਆਜ਼ਾਦੀ ਦਿਹਾੜੇ ਦੀ ਪੂਰਬਲੀ ਸੰਧਿਆ ਰਾਸ਼ਟਰ ਦੇ ਨਾਂ ਸੰਬੋਧਨ ’ਚ ਰ...

ਗਹਿਲੋਤ ਸਰਕਾਰ ਨੇ ਭਰੋਸੇ ਦਾ ਵੋਟ ਜਿੱਤਿਆ

ਗਹਿਲੋਤ ਸਰਕਾਰ ਨੇ ਭਰੋਸੇ ਦਾ ਵੋਟ ਜਿੱਤਿਆ

ਜ਼ਬਾਨੀ ਵੋਟ ਨਾਲ ਸਾਬਤ ਕੀਤਾ ਬਹੁਮੱਤ

ਸ਼ਹਿਰ

View All