DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਵਰਦਾਨ

ਬਣ ਬੈਠੇ ਭਗਵਾਨ ਬਥੇਰੇ ਪਹਿਲਾਂ ਵੀ ਵੰਡ ਬੈਠੇ ਵਰਦਾਨ ਬਥੇਰੇ ਪਹਿਲਾਂ ਵੀ ਅਤਾ ਪਤਾ ਕਿੱਧਰੇ ਨਾ ਲੱਭੇ ਜਿਨ੍ਹਾਂ ਦਾ ਤਣ ਬੈਠੇ ਸੁਲਤਾਨ ਬਥੇਰੇ ਪਹਿਲਾਂ ਵੀ ਦਾਅਵਾ ਕਰਦੇ ਰੱਬ ਦੇ ਬੂਹੇ ਖੋਲ੍ਹਣ ਦਾ ਬਣ ਬੈਠੇ ਦਰਬਾਨ ਬਥੇਰੇ ਪਹਿਲਾਂ ਵੀ ਮੁਸਲਮਾਨ, ਇਸਾਈ,...

  • fb
  • twitter
  • whatsapp
  • whatsapp
Advertisement

ਬਣ ਬੈਠੇ ਭਗਵਾਨ ਬਥੇਰੇ ਪਹਿਲਾਂ ਵੀ

ਵੰਡ ਬੈਠੇ ਵਰਦਾਨ ਬਥੇਰੇ ਪਹਿਲਾਂ ਵੀ

Advertisement

ਅਤਾ ਪਤਾ ਕਿੱਧਰੇ ਨਾ ਲੱਭੇ ਜਿਨ੍ਹਾਂ ਦਾ

Advertisement

ਤਣ ਬੈਠੇ ਸੁਲਤਾਨ ਬਥੇਰੇ ਪਹਿਲਾਂ ਵੀ

ਦਾਅਵਾ ਕਰਦੇ ਰੱਬ ਦੇ ਬੂਹੇ ਖੋਲ੍ਹਣ ਦਾ

ਬਣ ਬੈਠੇ ਦਰਬਾਨ ਬਥੇਰੇ ਪਹਿਲਾਂ ਵੀ

ਮੁਸਲਮਾਨ, ਇਸਾਈ, ਹਿੰਦੂ, ਸਿੱਖ ਹੋ ਕੇ

ਬਣ ਬੈਠੇ ਗੁਣਵਾਨ ਬਥੇਰੇ ਪਹਿਲਾਂ ਵੀ

ਦੇਵਤਿਓ ਨਾ ਵੰਡੋ ਹੋਰ ਗ਼ਰੀਬੀ ਹੁਣ

ਕਰ ਬੈਠੇ ਅਹਿਸਾਨ ਬਥੇਰੇ ਪਹਿਲਾਂ ਵੀ

ਗ਼ਮੀ ਗ਼ਰੀਬੀ ਚੁੱਕ ਦਿਆਂਗੇ ਘਰ-ਘਰ ’ਚੋਂ

ਕਰ ਬੈਠੇ ਫ਼ੁਰਮਾਨ ਬਥੇਰੇ ਪਹਿਲਾਂ ਵੀ

ਤੋੜ ਰਹੇ ਨੇ ਹਾਕਮ ਰੋਜ਼ ਹੀ ਦਿਨ ਚੜ੍ਹਦੇ

ਟੁੱਟ ਬੈਠੇ ਅਰਮਾਨ ਬਥੇਰੇ ਪਹਿਲਾਂ ਵੀ

ਨਵਿਆਂ ਨੇ ਵੀ ਆਪਣੇ ਆਪਣੇ ਸਿਰਜ ਲਏ

ਮੱਲ ਬੈਠੇ ਅਸਮਾਨ ਬਥੇਰੇ ਪਹਿਲਾਂ ਵੀ

ਰੋਜ਼ ਲੜਾਈ ਹੁੰਦੀ ਪਈ ਹੈ ਧਰਮਾਂ ਦੀ

ਕਰ ਬੈਠੇ ਅਪਮਾਨ ਬਥੇਰੇ ਪਹਿਲਾਂ ਵੀ

ਅਣਜੋੜਾਂ ਦੀ ਗੱਲ ਅਜੇ ਵੀ ਮੁੱਕੀ ਨਹੀਂ

ਜਣ ਬੈਠੇ ਸਲਵਾਨ ਬਥੇਰੇ ਪਹਿਲਾਂ ਵੀ

ਰੋਜ਼ ਬਣਾਈ ਜਾਂਦੇ ਕਿਧਰੇ ਨਾ ਕਿਧਰੇ

ਬਣ ਬੈਠੇ ਸ਼ਮਸ਼ਾਨ ਬਥੇਰੇ ਪਹਿਲਾਂ ਵੀ

ਵੱਖਰੀ ਸੁਰ ਦਾ ਦਾਅਵਾ ਐਵੇਂ ਨਾ ਕਰੀਏ

ਲਿਖ ਬੈਠੇ ਅਨੁਵਾਨ ਬਥੇਰੇ ਪਹਿਲਾਂ ਵੀ

ਆਪ ਬਣੇ ਭਗਵਾਨ ਵੀ ਜਿੱਤਦੇ ਹਰਦੇ ਨੇ

ਬਣ ਬੈਠੇ ਭਲਵਾਨ ਬਥੇਰੇ ਪਹਿਲਾਂ ਵੀ

ਵੇਂਹਦੇ ਵੇਂਹਦਿਆਂ ‘ਸ਼ਾਮ’ ਹੋ ਗਈ ਦੇਰ ਬੜੀ

ਐਸੇ ਹੋਏ ਘਮਸਾਨ ਬਥੇਰੇ ਪਹਿਲਾਂ ਵੀ।

ਸੰਪਰਕ: 98141-13338

* * *

Advertisement
×