ਪੰਛੀ
ਇੱਕ ਪੰਛੀ ਮੈਂ ਹੱਥੀਂ ਪਾਲਿਆ ਮਾਰ ਗਿਆ ਦੂਰ ਉਡਾਰੀ। ਐਸਾ ਉੱਡਿਆ ਮੁੜ ਨ੍ਹੀਂ ਆਇਆ ਛੱਡ ਗਿਆ ਚੋਗ ਖਿਲਾਰੀ। ਪਿੰਜਰੇ ਦੇ ਵਿੱਚ ਕੈਦ ਨਾ ਹੋਇਆ ਲਾਈ ਸੀ ਵਾਹ ਬਥੇਰੀ। ਆਸਮਾਨਾਂ ਦੇ ਭੇਤੀ ਮੂਹਰੇ ਇੱਕ ਨਾ ਚੱਲੀ ਮੇਰੀ। ਜੇ ਉਹ ਹੁੰਦਾ ਜ਼ਹਿਰ...
Advertisement
ਇੱਕ ਪੰਛੀ ਮੈਂ ਹੱਥੀਂ ਪਾਲਿਆ
ਮਾਰ ਗਿਆ ਦੂਰ ਉਡਾਰੀ।
Advertisement
ਐਸਾ ਉੱਡਿਆ ਮੁੜ ਨ੍ਹੀਂ ਆਇਆ
Advertisement
ਛੱਡ ਗਿਆ ਚੋਗ ਖਿਲਾਰੀ।
ਪਿੰਜਰੇ ਦੇ ਵਿੱਚ ਕੈਦ ਨਾ ਹੋਇਆ
ਲਾਈ ਸੀ ਵਾਹ ਬਥੇਰੀ।
ਆਸਮਾਨਾਂ ਦੇ ਭੇਤੀ ਮੂਹਰੇ
ਇੱਕ ਨਾ ਚੱਲੀ ਮੇਰੀ।
ਜੇ ਉਹ ਹੁੰਦਾ ਜ਼ਹਿਰ ਦੇ ਵਰਗਾ
ਮੈਂ ਪੀ ਲੈਂਦਾ ਤੇ ਮਰ ਜਾਂਦਾ।
ਜੇ ਉਹ ਹੁੰਦਾ ਸੁਪਨਾ ਕੋਈ
ਮੈਂ ਅੱਖਾਂ ਵਿੱਚ ਭਰ ਲੈਂਦਾ।
ਫੁੱਲਾਂ ’ਤੇ ਤ੍ਰੇਲ ਵਰਗਾ ਉਹ
ਹੀਰਿਆਂ ਵਾਂਗ ਚਮਕਿਆ।
ਸੂਰਜ ਚੜ੍ਹਦਿਆਂ ਜੋਬਨ ਰੁੱਤੇ
ਤੁਰ ਗਿਆ ਫੇਰ ਨਾ ਰੁਕਿਆ।
ਮੈਥੋਂ ਦਰਦ ਲਿਖੇ ਨ੍ਹੀਂ ਜਾਣੇ
ਮੇਰੇ ਦਰਦ ਲਿਖੋ ਤੁਸੀਂ ਸ਼ਾਇਰੋ।
ਮੇਰਾ ਪੰਛੀ ਲੱਭ ਕੇ ਲਿਆ ਦਿਓ
ਕਿਸੇ ਗਲੀ ਮੁਹੱਲਿਓਂ ਸ਼ਹਿਰੋਂ।
ਪੁੱਛੋ ਉਹਨੂੰ ਕਾਹਦਾ ਗੁੱਸਾ
ਕਿਉਂ ਰੁੱਸਿਆ ਕਿਉਂ ਭੱਜਿਆ
ਦੱਸੋ ਉਹਨੂੰ ਉਹਦੇ ਬਾਝੋਂ
ਜੀਅ ਨ੍ਹੀਂ ਜਗਤਾਰ ਦਾ ਲੱਗਿਆ।
ਸੰਪਰਕ: 94630-36033
* * *
Advertisement
×

