ਨਫ਼ਰਤ ਤੋਂ ਪਰ੍ਹੇ
ਜੀਭ ਵਿੱਚ ਹੱਡੀ ਨਹੀਂ ਪਰ ਹੱਡੀਆਂ ਤੁੜਵਾ ਸਕਦੀ ਹੈ। ਚਾਹੇ ਤਾਂ ਜੰਗਾਂ, ਯੁੱਧਾਂ ਉੱਤੇ ਸ਼ਾਂਤੀ ਦੇ ਮੀਂਹ ਬਰਸਾ ਸਕਦੀ ਹੈ। ਸਦੀ ਦੇ ਸੀਨੇ ਉੱਤੇ ਉੱਕਰੇ ਫੱਟਾਂ ਨੂੰ ਕੌਣ ਲੁਕਾਏਗਾ, ਗਿਰਝ ਵੀ ਕੋਇਲ ਵਾਂਗੂ ਮੌਸਮੀ ਨਗ਼ਮੇ ਗਾ ਸਕਦੀ ਹੈ। ਤੇਰੇ ਯੁੱਗ...
Advertisement
ਜੀਭ ਵਿੱਚ ਹੱਡੀ ਨਹੀਂ ਪਰ ਹੱਡੀਆਂ ਤੁੜਵਾ ਸਕਦੀ ਹੈ।
ਚਾਹੇ ਤਾਂ ਜੰਗਾਂ, ਯੁੱਧਾਂ ਉੱਤੇ ਸ਼ਾਂਤੀ ਦੇ ਮੀਂਹ ਬਰਸਾ ਸਕਦੀ ਹੈ।
Advertisement
ਸਦੀ ਦੇ ਸੀਨੇ ਉੱਤੇ ਉੱਕਰੇ ਫੱਟਾਂ ਨੂੰ ਕੌਣ ਲੁਕਾਏਗਾ,
Advertisement
ਗਿਰਝ ਵੀ ਕੋਇਲ ਵਾਂਗੂ ਮੌਸਮੀ ਨਗ਼ਮੇ ਗਾ ਸਕਦੀ ਹੈ।
ਤੇਰੇ ਯੁੱਗ ਦੇ ਸੁਪਨੇ ਵੀ ਖ਼ੁਦਗਰਜ਼ੀ ਵਿੱਚ ਰੰਗੇ ਪਏ ਨੇ,
ਸਾਡੀ ਪਿਆਜ਼ੀ ਪੌਣ ਤੈਨੂੰ ਗੋਦੀ ਵਿੱਚ ਸੁਲਾ ਸਕਦੀ ਹੈ।
ਲੋਕ ਪਰਿੰਦਿਆਂ ਵਾਂਗ ਅੰਬਰ ਛੂਹਣ ਲੱਗ ਪਏ ਨੇ,
ਲਾਲਸਾਵਾਂ ਦੀ ਤ੍ਰਿਸ਼ਨਾ ਰਾਹਾਂ ਵਿੱਚ ਭਟਕਾ ਸਕਦੀ ਹੈ।
ਝੂਠਾਂ ਦੇ ਹਨੇਰਿਆਂ ਅੱਗੇ ਸੱਚ ਕਦੇ ਲੁਕਦਾ ਨਹੀਂ ਹੁੰਦਾ,
ਰੂਹਾਨੀ ਰੌਸ਼ਨੀ ਵੀ ਪੱਥਰ ਅੰਦਰ ਦੀਪ ਜਗਾ ਸਕਦੀ ਹੈ।
ਨਫ਼ਰਤ ਅੱਗ ਦੇ ਸੇਕ ਵਾਂਗ ਅੰਦਰੋਂ ਸਭ ਸਾੜ ਦਿੰਦੀ ਹੈ,
ਮੁਹੱਬਤ ਦੀ ਠੰਢੀ ਛਾਂ ਰੇਤ ਵਿੱਚ ਚਸ਼ਮੇ ਫੁਟਾ ਸਕਦੀ ਹੈ।
ਭੁੱਖ, ਗ਼ਰੀਬੀ, ਜੰਗਾਂ ਵਾਲੇ ਜ਼ਖ਼ਮੀ ਵੇਲੇ ਦੇਖੇ ਨੇ ਅਸੀਂ,
ਦੀਵੇ ਬੁਝਣ ਦੀ ਕਲਪਨਾ ਵੀ ਦਿਲ ਨੂੰ ਕੰਬਾ ਸਕਦੀ ਹੈ।
‘ਅਮਰ’ ਡਲਕਦੇ ਤਾਰੇ, ਖਿੜਦੇ ਫੁੱਲ, ਤਿੱਤਰ-ਖੰਭੀ ਬੱਦਲ,
ਕੁਦਰਤ ਮੁਹੱਬਤਾਂ ਤੇ ਜਿੱਤਾਂ ਦੇ ਵੀ ਗੀਤ ਸੁਣਾ ਸਕਦੀ ਹੈ।
ਸੰਪਰਕ: 89689-33711
* * *
Advertisement
×

