DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨਸੀਹਤ

ਤੇਜ਼ ਤਰਾਰ ਤੂਫ਼ਾਨਾਂ ਤਾਈਂ ਹਿੱਕ ’ਤੇ ਜਰਦੇ ਰਹਿਣਾ ਤੇ ਆਪਣੇ ਬਲਬੂਤੇ ਦੀ ਪਰਿਕਰਮਾ ਕਰਦੇ ਰਹਿਣਾ ਮੱਤ ਨਸੀਹਤ ਜਾਂ ਮਸ਼ਵਰਾ ਜੋ ਜੀਅ ਚਾਹੇ ਸਮਝੀਂ ਜਿੱਤਣ ਦੇ ਲਈ ਕਦੇ ਕਦਾਈਂ ਬਾਜ਼ੀ ਹਰਦੇ ਰਹਿਣਾ ਰੁਖ਼ ਹਵਾ ਦਾ ਕੁਝ ਵੀ ਹੋਵੇ ਛੱਲਾਂ ਕਰਨ ਲੜਾਈਆਂ...

  • fb
  • twitter
  • whatsapp
  • whatsapp
Advertisement

ਤੇਜ਼ ਤਰਾਰ ਤੂਫ਼ਾਨਾਂ ਤਾਈਂ ਹਿੱਕ ’ਤੇ ਜਰਦੇ ਰਹਿਣਾ

ਤੇ ਆਪਣੇ ਬਲਬੂਤੇ ਦੀ ਪਰਿਕਰਮਾ ਕਰਦੇ ਰਹਿਣਾ

Advertisement

ਮੱਤ ਨਸੀਹਤ ਜਾਂ ਮਸ਼ਵਰਾ ਜੋ ਜੀਅ ਚਾਹੇ ਸਮਝੀਂ

Advertisement

ਜਿੱਤਣ ਦੇ ਲਈ ਕਦੇ ਕਦਾਈਂ ਬਾਜ਼ੀ ਹਰਦੇ ਰਹਿਣਾ

ਰੁਖ਼ ਹਵਾ ਦਾ ਕੁਝ ਵੀ ਹੋਵੇ ਛੱਲਾਂ ਕਰਨ ਲੜਾਈਆਂ

ਭੁੱਲ ਥਕਾਨਾਂ ਜੀਵਨ ਵਾਲਾ ਸਾਗਰ ਤਰਦੇ ਰਹਿਣਾ

ਡਰਨਾ ਡੁਰਨਾ ਕਿਹੜੀ ਗੱਲੋਂ ਜੋ ਲਿਖਿਆ ਸੋ ਹੋਣਾ

ਜਿਸ ਨੂੰ ਜਾ ਕੇ ਸ਼ਕਲ ਵਿਖਾਉਣੀ ਉਸਤੋਂ ਡਰਦੇ ਰਹਿਣਾ

ਰਾਹਾਂ ਵਿੱਚ ਰੋੜੇ ਅਟਕਾਏ ਲੱਖ ਜ਼ਮਾਨਾ ਭਾਵੇਂ

ਮੁਕਤੀ ਖ਼ਾਤਿਰ ਬਸ ਗੁਰੂ ਦਾ ਪਾਣੀ ਭਰਦੇ ਰਹਿਣਾ

ਧਾਪ ਦੋਸਤਾ ਕਰੇ ਕਲੋਲਾਂ ਮੌਸਮ ਛੇੜੇ ਕੰਬਣੀ

ਜਦ ਸੂਰਜ ਹੈ ਦਿਲ ਦੇ ਅੰਦਰ ਫਿਰ ਕੀ ਠਰਦੇ ਰਹਿਣਾ

ਸੰਪਰਕ: 98551-45330

* * *

Advertisement
×