DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Chandigarh Traffic Advisory: ਕਿਸਾਨਾਂ ਦਾ ਮੋਟਰਸਾਈਕਲ ਮਾਰਚ 13 ਜੁਲਾਈ ਨੂੰ; ਚੰਡੀਗੜ੍ਹ ਟਰੈਫ਼ਿਕ ਪੁਲੀਸ ਵੱਲੋਂ ਐਡਵਾਈਜ਼ਰੀ

Farmers Motorcycle March: ਸਵੇਰੇ 10.30 ਵਜੇ ਤੋਂ ਦੁਪਹਿਰੇ 3 ਵਜੇ ਤੱਕ ਕਈ ਸਡ਼ਕਾਂ ’ਤੇ ਆਵਾਜਾਈ ਸੀਮਤ ਕੀਤੀ

  • fb
  • twitter
  • whatsapp
  • whatsapp
featured-img featured-img
ਕਿਸਾਨਾਂ ਦੇ ਮੋਟਰਸਾਈਕਲ ਮਾਰਚ ਦੀ ਪੁਰਾਣੀ ਤਸਵੀਰ।
Advertisement

Punjab Farmers Protest: ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਵੱਲੋਂ ਕਿਸਾਨਾਂ ਦੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ 13 ਜੁਲਾਈ ਦਿਨ ਸੋਮਵਾਰ ਨੂੰ ਮੁਹਾਲੀ ਤੋਂ ਚੰਡੀਗੜ੍ਹ ਤੱਕ ਕੱਢੇ ਜਾਣ ਵਾਲੇ ਮੋਟਰਸਾਈਕਲ ਮਾਰਚ ਨੂੰ ਲੈ ਕੇ ਚੰਡੀਗੜ੍ਹ ਪੁਲੀਸ ਨੇ ਟਰੈਫ਼ਿਕ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ। ਇਸ ਦੌਰਾਨ ਪੁਲੀਸ ਨੇ 13 ਜੁਲਾਈ ਨੂੰ ਸ਼ਹਿਰ ਦੀਆਂ ਕੁਝ ਸੜਕਾਂ ਨੂੰ ਸਵੇਰੇ 10.30 ਵਜੇ ਤੋਂ ਦੁਪਹਿਰੇ 3 ਵਜੇ ਤੱਕ ਆਵਾਜਾਈ ਸੀਮਤ ਕਰ ਦਿੱਤੀ ਹੈ।

ਚੰਡੀਗੜ੍ਹ ਟਰੈਫ਼ਿਕ ਪੁਲੀਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ 13 ਜੁਲਾਈ ਨੂੰ ਸੈਕਟਰ 51/52 ਤੋਂ ਸੈਕਟਰ 43 ਬੱਸ ਅੱਡਾ ਤੱਕ ਅਤੇ ਸੈਕਟਰ 34/35/43/44 ਵਾਲੇ ਚੌਕ ਤੋਂ ਸੈਕਟਰ 21/22/34 ਤੇ 35 ਵਾਲੇ ਚੌਕ ਤੱਕ ਸੜਕ ਦੀ ਘੱਟ ਵਰਤੋਂ ਕੀਤੀ ਜਾਵੇ।

Advertisement

ਇਸੇ ਤਰ੍ਹਾਂ ਸੈਕਟਰ 21/22/34 ਤੇ 35 ਵਾਲੇ ਚੌਕ ਤੋਂ ਦੱਖਣ ਮਾਰਗ ’ਤੇ ਸਥਿਤ ਸੈਕਟਰ 20/21/33 ਤੇ 34 ਵਾਲੇ ਚੌਕ ਤੱਕ ਅਤੇ ਕਿਸਾਨ ਭਵਨ ਤੋਂ ਸੈਕਟਰ 20/30/32 ਤੇ 33 ਵਾਲੇ ਚੌਕ ਤੱਕ ਸੜਕ ’ਤੇ ਆਵਾਜਾਈ ਸੀਮਤ ਕਰ ਦਿੱਤੀ ਹੈ। ਇਸ ਤੋਂ ਇਲਾਵਾ ਸੈਕਟਰ 20/21/33 ਤੇ 34 ਵਾਲੇ ਚੌਕ ਤੋਂ ਸੈਕਟਰ 33/34/44 ਤੇ 45 ਵਾਲੇ ਚੌਕ ਤੱਕ ਅਤੇ ਸੈਕਟਰ 44/45/50 ਤੇ 51 ਵਾਲੇ ਚੌਕ ਤੱਕ ਦੀਆਂ ਸੜਕਾਂ ’ਤੇ ਆਮ ਲੋਕਾਂ ਲਈ ਆਵਾਜਾਈ ਸੀਮਤ ਕਰ ਦਿੱਤੀ ਹੈ।

Advertisement

ਜ਼ਿਕਰਯੋਗ ਹੈ ਕਿ ਕਿਸਾਨਾਂ ਵੱਲੋਂ ਕੱਢੇ ਜਾਣ ਵਾਲੇ ਮੋਟਰਸਾਈਕਲ ਮਾਰਚ ਕਰਕੇ ਇਨ੍ਹਾਂ ਸੜਕਾਂ ’ਤੇ ਭਾਰੀ ਟਰੈਫ਼ਿਕ ਹੋ ਸਕਦਾ ਹੈ, ਜਿਸ ਵਿੱਚ ਆਮ ਲੋਕ ਫਸ ਸਕਦੇ ਹਨ। ਇਸ ਲਈ ਚੰਡੀਗੜ੍ਹ ਟਰੈਫ਼ਿਕ ਪੁਲੀਸ ਨੇ ਲੋਕਾਂ ਨੂੰ ਸਵੇਰੇ 10.30 ਵਜੇ ਤੋਂ ਦੁਪਹਿਰੇ 3 ਵਜੇ ਤੱਕ ਇਨ੍ਹਾਂ ਸੜਕਾਂ ਦੀ ਥਾਂ ’ਤੇ ਬਦਲਵੇ ਰਾਹ ਦੀ ਵਰਤੋਂ ਕਰਨ ਦੀ ਅਪੀਲ ਕੀਤੀ।

Advertisement
×