ਭਾਕਿਯੂ ਏਕਤਾ ਉਗਰਾਹਾਂ ਤੋਂ ਵੱਖ ਹੋਏ ਕਿਸਾਨ ਆਗੂਆਂ ਵੱਲੋਂ ਨਵੀਂ ਜਥੇਬੰਦੀ ਬਣਾਉਣ ਦਾ ਐਲਾਨ, 11 ਨੂੰ ਲੌਂਗੋਵਾਲ ’ਚ ਕੀਤਾ ਜਾਵੇਗਾ ਇਕੱਠ : The Tribune India

ਭਾਕਿਯੂ ਏਕਤਾ ਉਗਰਾਹਾਂ ਤੋਂ ਵੱਖ ਹੋਏ ਕਿਸਾਨ ਆਗੂਆਂ ਵੱਲੋਂ ਨਵੀਂ ਜਥੇਬੰਦੀ ਬਣਾਉਣ ਦਾ ਐਲਾਨ, 11 ਨੂੰ ਲੌਂਗੋਵਾਲ ’ਚ ਕੀਤਾ ਜਾਵੇਗਾ ਇਕੱਠ

ਭਾਕਿਯੂ ਏਕਤਾ ਉਗਰਾਹਾਂ ਤੋਂ ਵੱਖ ਹੋਏ ਕਿਸਾਨ ਆਗੂਆਂ ਵੱਲੋਂ ਨਵੀਂ ਜਥੇਬੰਦੀ ਬਣਾਉਣ ਦਾ ਐਲਾਨ, 11 ਨੂੰ ਲੌਂਗੋਵਾਲ ’ਚ ਕੀਤਾ ਜਾਵੇਗਾ ਇਕੱਠ

ਗੁਰਦੀਪ ਸਿੰਘ ਲਾਲੀ

ਸੰਗਰੂਰ, 4 ਫਰਵਰੀ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਿੱਚੋਂ ਵੱਖ ਹੋਏ ਕਿਸਾਨ ਆਗੂਆਂ ਨੇ ਇਥੇ ਗੁਰਦੁਆਰਾ ਨਾਨਕਿਆਣਾ ਸਾਹਿਬ ਵਿਖੇ ਮੀਟਿੰਗ ਕਰਕੇ ਨਵੀਂ ਕਿਸਾਨ ਜਥੇਬੰਦੀ ਬਣਾਉਣ ਦਾ ਐਲਾਨ ਕੀਤਾ ਹੈ। ਮੀਟਿੰਗ ਦੌਰਾਨ ਲਏ ਗਏ ਫੈਸਲੇ ਅਨੁਸਾਰ 11 ਫਰਵਰੀ ਨੂੰ ਅਨਾਜ ਮੰਡੀ ਲੌਂਗੋਵਾਲ ਵਿਖੇ ਵੱਡਾ ਇਕੱਠ ਕਰਕੇ ਜਥੇਬੰਦੀ ਦੇ ਨਾਮ ਦਾ ਐਲਾਨ ਕੀਤਾ ਜਾਵੇਗਾ ਅਤੇ ਜਥੇਬੰਦੀ ਦੇ ਝੰਡੇ ਅਤੇ ਬੈਜ ਲਾਂਚ ਕੀਤੇ ਜਾਣਗੇ। ਅੱਜ ਤਿੰਨ ਜ਼ਿਲ੍ਹਿਆਂ ਸੰਗਰੂਰ, ਪਟਿਆਲਾ ਅਤੇ ਮਾਲੇਰ ਕੋਟਲਾ ਦੇ ਸਰਗਰਮ ਆਗੂਆਂ ਦੀ ਮੀਟਿੰਗ ਦੌਰਾਨ ਕਿਸਾਨ ਆਗੂ ਜਸਵਿੰਦਰ ਸਿੰਘ ਲੌਂਗੋਵਾਲ, ਮਨਜੀਤ ਸਿੰਘ ਨਿਆਲ, ਗੁਰਮੇਲ ਸਿੰਘ ਮਹੋਲੀ ਅਤੇ ਦਿਲਬਾਗ ਸਿੰਘ ਹਰੀਗੜ੍ਹ ਨੇ ਕਿਹਾ ਕਿ 11 ਫਰਵਰੀ ਨੂੰ ਲੌਂਗੋਵਾਲ ਦੀ ਅਨਾਜ ਮੰਡੀ ਵਿੱਚ ਕਿਸਾਨ ਯੂਨੀਅਨ ਦਾ ਨਾਂ ਝੰਡੇ ਅਤੇ ਬੈਜ ਲਾਂਚ ਕੀਤੇ ਜਾਣਗੇ। ਕਿਸਾਨ ਆਗੂਆਂ ਨੇ ਕਿਹਾ ਕਿ ਨਵੀਂ ਯੂਨੀਅਨ ਦੇ ਸੰਵਿਧਾਨ ਵਿੱਚ ਲੋਕ ਪੱਖੀ ਸੋਧਾਂ ਪਾ ਕੇ ਨਵਾਂ ਸੁਧਾਰ ਕਰਕੇ ਯੂਨੀਅਨ ਦੇ ਸੰਵਿਧਾਨ ਦਾ ਨਵਾਂ ਖਰੜਾ ਪੇਸ਼ ਕੀਤਾ ਜਾਵੇਗਾ। ਇਹ ਯੂਨੀਅਨ ਲੋਕਾਂ ਦੇ ਕਹਿਣ ’ਤੇ ਹੀ ਹੋਂਦ ਵਿੱਚ ਆਵੇਗੀ। ਕਿਸਾਨਾਂ ਦੀ ਭਖਵੀਆਂ ਮੰਗਾਂ ਨੂੰ ਲੈ ਕੇ ਪੰਜਾਬ ਪੱਧਰ ਤੇ ਸੰਘਰਸ਼ਾਂ ਨੂੰ ਤੇਜ਼ ਕੀਤਾ ਜਾਵੇਗਾ। ਕਿਸਾਨ ਆਗੂ ਜਸਵਿੰਦਰ ਸਿੰਘ ਲੌਂਗੋਵਾਲ ਨੇ ਕਿਹਾ ਕਿ ਭਾਕਿਯੂ ਏਕਤਾ ਉਗਰਾਹਾਂ ਤੋਂ ਵੱਖ ਹੋਣ ਮਗਰੋਂ ਉਹ ਘਰ ਬੈਠ ਗਏ ਸੀ ਪਰ ਕਿਸਾਨ ਆਗੂਆਂ ਅਤੇ ਲੋਕਾਂ ਦੀ ਮੰਗ ਅਤੇ ਦਿੱਤੇ ਸਹਿਯੋਗ ਸਦਕਾ ਹੀ ਉਹ ਮੁੜ ਸਰਗਰਮ ਹੋਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਭਰ ਵਿਚ ਮੀਟਿੰਗਾਂ ਕਰਕੇ ਕਿਸਾਨਾਂ ਨੂੰ ਜਥੇਬੰਦੀ ਨਾਲ ਜੋੜਿਆ ਜਾਵੇਗਾ ਅਤੇ ਕਿਸਾਨੀ ਮੰਗਾਂ ਲਈ ਜਥੇਬੰਦੀ ਹਮੇਸ਼ਾ ਯਤਨਸ਼ੀਲ ਰਹੇਗੀ। ਅੱਜ ਦੀ ਮੀਟਿੰਗ ਵਿਚ ਗੁਰਦੇਵ ਸਿੰਘ ਗੱਜੂਮਾਜਰਾ, ਕਰਨੈਲ ਸਿੰਘ ਲੰਗ, ਜਸਵੰਤ ਸਿੰਘ ਸਦਰਪੁਰ, ਗੁਰਬਿੰਦਰ ਸਿੰਘ ਸਦਰਪੁਰ, ਗੁਰਮੇਲ ਸਿੰਘ ਮਹੋਲੀ, ਸੇਰ ਸਿੰਘ ਮਹੋਲੀ, ਜਸਵੀਰ ਸਿੰਘ ਮੈਦੇਵਾਸ, ਹਰਦੇਵ ਸਿੰਘ ਕੁਲਾਰ, ਹੈਪੀ ਨਮੋਲ, ਸੁਖਵਿੰਦਰ ਸਿੰਘ ਪੇਧਨੀ, ਰਾਜ ਮੰਗਵਾਲ, ਅਮਰ ਲੌਂਗੋਵਾਲ, ਸੁਖਦੇਵ ਲੌਂਗੋਵਾਲ, ਗੁਰਬਚਨ ਸਿੰਘ ਕਿਲਾ ਭਰੀਆਂ, ਦਰਬਾਰਾ ਸਿੰਘ ਲੋਹਾਖੇੜਾ, ਮੱਖਣ ਸਿੰਘ ਪਾਪੜਾ, ਬਲਵਿੰਦਰ ਸਿੰਘ, ਬਲਜੀਤ ਸਿੰਘ ਬੱਲਰਾ, ਰਣਜੀਤ ਸਿੰਘ ਬੋੜਾ ਕਲਾ, ਗਮਦੂਰ ਸਿੰਘ, ਪਰਵਿੰਦਰ ਸਿੰਘ ਬਾਬਰਪੁਰ, ਚਮਕੌਰ ਸਿੰਘ ਘਨੂੰੜਕੀ, ਚਰਨਜੀਤ ਸਿੰਘ ਬੋੜਾ ਕਲਾ, ਤੇਜਿੰਦਰ ਸਿੰਘ ਰਾਜਗੜ੍ਹ, ਚਮਕੌਰ ਸਿੰਘ ਭੇਡਪੁਰਾ, ਬਲਕਾਰ ਸਿੰਘ ਤਰੋੜਾ ਖੁਰਦ, ਸਤਨਾਮ ਸਿੰਘ ਨਮੋਲ, ਕੁਲਵਿੰਦਰ ਸਿੰਘ ਤੁੰਗ ਨਛੱਤਰ ਸਿੰਘ ਮੰਡੇਰ ਤੇ ਧੰਨਾ ਸਿੰਘ ਦਿਆਲਗੜ ਹਾਜ਼ਰ ਸਨ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All