ਕਰਨਾਲ ਸੰੰਘਰਸ਼ ਦੀ ਜਿੱਤ ਨਾਲ ਦਿੱਲੀ ਮੋਰਚਿਆਂ ’ਚ ਉਤਸ਼ਾਹ

ਕਰਨਾਲ ਸੰੰਘਰਸ਼ ਦੀ ਜਿੱਤ ਨਾਲ ਦਿੱਲੀ ਮੋਰਚਿਆਂ ’ਚ ਉਤਸ਼ਾਹ

ਮੀਂਹ ਦੇ ਬਾਵਜੂਦ ਸਿੰਘੂ ਮੋਰਚੇ ’ਚ ਮੰਚ ’ਤੇ ਰੌਣਕਾਂ ਦੀ ਝਲਕ।-ਫੋਟੋ: ਦਿਓਲ

ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 11 ਸਤੰਬਰ

ਕਿਸਾਨ ਜਥੇਬੰਦੀਆਂ ਤੇ ਕਰਨਾਲ ਪ੍ਰਸ਼ਾਸਨ ਵਿਚਾਲੇ ਅੱਜ ਹੋਏ ਸਮਝੌਤੇ ਨੇ ਕਿਸਾਨਾਂ ’ਚ ਜੋਸ਼ ਭਰ ਦਿੱਤਾ ਹੈ। ਪਹਿਲਾਂ ਮੁਜ਼ੱਫਰਨਗਰ ਦੀ ਕਿਸਾਨ ਮਹਾਪੰਚਾਇਤ ਦੇ ਭਾਰੀ ਇਕੱਠ ਨੇ ਦਿੱਲੀ ਮੋਰਚਿਆਂ ਵਿੱਚ ਨਵੀਂ ਜਾਨ ਫੂਕ ਦਿੱਤੀ ਸੀ। ਬੀਕੇਯੂ ਡਕੌਂਦਾ ਕਿਸਾਨ ਆਗੂ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਕਿਸਾਨ ਏਕੇ ਦੀ ਕਿਵੇਂ ਜਿੱਤ ਹੁੰਦੀ ਹੈ, ਇਹ ਕਰਨਾਲ ਦੇ ਧਰਨੇ ਨੇ ਸਾਬਤ ਕਰ ਦਿੱਤਾ ਹੈ। ਕਿਸਾਨ ਆਗੂ ਕੰਵਲਜੀਤ ਸਿੰਘ ਸੇਖੋਂ ਨੇ ਕਿਹਾ ਕਿ ਹੱਕਾਂ ਲਈ ਗੰਭੀਰਤਾ ਨਾਲ ਲੜੇ ਜਾਂਦੇ ਘੋਲ਼ ਹਮੇਸ਼ਾਂ ਹੀ ਸਮਾਜਿਕ ਤਬਦੀਲੀ ਦਾ ਮੁੱਢ ਬੰਨ੍ਹਦੇ ਆਏ ਹਨ। ਕੰਵਲਪ੍ਰੀਤ ਸਿੰਘ ਪੰਨੂ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਸਮਝ ਜਾਣਾ ਚਾਹੀਦਾ ਹੈ ਕਿ ਕਿਸਾਨਾਂ ਨਾਲ ਟਕਰਾਉਣ ਦੇ ਨਤੀਜੇ ਉਸ ਲਈ ਸੁਖਾਵੇਂ ਨਹੀਂ ਹੋਣਗੇ। ਕਿਰਤੀ ਕਿਸਾਨ ਯੂਨੀਅਨ ਦੇ ਰਮਿੰਦਰ ਸਿੰਘ ਪਟਿਆਲਾ ਨੇ ਕਿਹਾ ਆਰਐੱਸਐੱਸ ਦੀ ਕਿਸਾਨਾਂ ਨੂੰ ਵੰਡਣ ਦੀ ਹਰ ਚਾਲ ਪੁੱਠੀ ਪੈਣ ਲੱਗੀ ਹੈ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਦਰਿਆ ਅਗਨ ਦਾ ਤਰਨਾ ਹੈ

ਦਰਿਆ ਅਗਨ ਦਾ ਤਰਨਾ ਹੈ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਇਹ ਸਾਡੀ ਫ਼ਿਤਰਤ ਨਹੀਂ !

ਇਹ ਸਾਡੀ ਫ਼ਿਤਰਤ ਨਹੀਂ !

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਲਖੀਮਪੁਰ ਮਾਮਲਾ ਅਤੇ ਸਰਕਾਰ

ਲਖੀਮਪੁਰ ਮਾਮਲਾ ਅਤੇ ਸਰਕਾਰ

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਸ਼ਹਿਰ

View All