Advertisement
ਪਵਿੱਤਰ ਵੇਈਂ ਦੀ ਕਾਰ ਸੇਵਾ ਦੇ 26ਵੇਂ ਵਰ੍ਹੇਗੰਢ ਸਮਾਗਮ ਮੌਕੇ ਵਾਤਾਵਰਨ ਸੰਭਾਲ ਬਾਰੇ ਖੋਜ ਕਰ ਕੇ ਪੀ ਐੱਚ ਡੀ ਦੀ ਡਿਗਰੀ ਹਾਸਲ ਕਰਨ ਵਾਲੇ ਵਿਦਵਾਨਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਪਟਿਆਲਾ ਦੇ ਡਾ. ਜਸਬੀਰ ਸਿੰਘ ਅਤੇ ਸੁਲਤਾਨਪੁਰ ਲੋਧੀ ਦੇ ਡਾ. ਰੂਬਲ ਕਨੌਜੀਆ ਨੂੰ ਸਨਮਾਨਿਆ ਗਿਆ। ਦੋਵਾਂ ਨੇ ਆਪਣੇ ਖੋਜ ਕਾਰਜਾਂ ਰਾਹੀਂ ਵੇਈਂ ਦੀ ਪੁਨਰ-ਸੁਰਜੀਤੀ ਅਤੇ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਵਾਤਾਵਰਨ ਪੱਖੀ ਯਤਨ ਨੂੰ ਅਕਾਦਮਿਕ ਪੱਧਰ ’ਤੇ ਉਜਾਗਰ ਕੀਤਾ ਹੈ। ਇਸ ਦੌਰਾਨ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਸਪੱਸ਼ਟ ਨਿਸ਼ਾਨੇ ਅਤੇ ਦ੍ਰਿੜ ਇਰਾਦੇ ਨਾਲ ਕੀਤੇ ਕੰਮ ਨੂੰ ਸਮਾਜ ਅਤੇ ਸਰਕਾਰਾਂ ਮਾਨਤਾ ਦਿੰਦੀਆਂ ਹਨ। ਡਾ. ਜਸਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ 2014 ਵਿੱਚ ਸੰਤ ਸੀਚੇਵਾਲ ਦੇ ਵਾਤਾਵਰਨ ਯੋਗਦਾਨ ’ਤੇ ਪੀ ਐੱਚ ਡੀ ਪੂਰੀ ਕੀਤੀ। ਡਾ. ਰੂਬਲ ਕਨੌਜੀਆ ਨੇ ਆਪਣੇ ਖੋਜ ਵਿੱਚ ਦੇਸ਼ ਦੀਆਂ ਪਾਣੀ ਸਬੰਧੀ ਚੁਣੌਤੀਆਂ ਅਤੇ ਹੱਲਾਂ ’ਤੇ ਧਿਆਨ ਕੇਂਦਰਿਤ ਕੀਤਾ।
Advertisement
Advertisement
×

