DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਦਿੱਲੀ ਦੰਗੇ: ਕੌਮੀ ਤਰਾਨਾ ਬੋਲਣ ਲਈ ਮਜਬੂਰ ਕੀਤੇ ਵਿਅਕਤੀ ਦੀ ਮੌਤ ਦਾ ਮਾਮਲਾ ਸੀਬੀਆਈ ਕੋਲ ਤਬਦੀਲ

ਨਵੀਂ ਦਿੱਲੀ, 23 ਜੁਲਾਈ ਦਿੱਲੀ ਹਾਈ ਕੋਰਟ ਨੇ 23 ਵਰ੍ਹਿਆਂ ਦੇ ਇੱਕ ਵਿਅਕਤੀ ਜਿਸ ਨੂੰ 2020 ’ਚ ਉੱਤਰ-ਪੂਰਬੀ ਦਿੱਲੀ ’ਚ ਫਿਰਕੂ ਦੰਗਿਆਂ ਦੌਰਾਨ ਕੁੱਟਿਆ ਗਿਆ ਤੇ ਕੌਮੀ ਤਰਾਨਾ ਬੋਲਣ ਲਈ ਮਜਬੂਰ ਕੀਤਾ ਗਿਆ ਸੀ, ਦੀ ਮੌਤ ਦਾ ਕੇਸ ਕੇਂਦਰੀ ਜਾਂਚ...
  • fb
  • twitter
  • whatsapp
  • whatsapp
Advertisement

ਨਵੀਂ ਦਿੱਲੀ, 23 ਜੁਲਾਈ

ਦਿੱਲੀ ਹਾਈ ਕੋਰਟ ਨੇ 23 ਵਰ੍ਹਿਆਂ ਦੇ ਇੱਕ ਵਿਅਕਤੀ ਜਿਸ ਨੂੰ 2020 ’ਚ ਉੱਤਰ-ਪੂਰਬੀ ਦਿੱਲੀ ’ਚ ਫਿਰਕੂ ਦੰਗਿਆਂ ਦੌਰਾਨ ਕੁੱਟਿਆ ਗਿਆ ਤੇ ਕੌਮੀ ਤਰਾਨਾ ਬੋਲਣ ਲਈ ਮਜਬੂਰ ਕੀਤਾ ਗਿਆ ਸੀ, ਦੀ ਮੌਤ ਦਾ ਕੇਸ ਕੇਂਦਰੀ ਜਾਂਚ ਬਿਊਰੋ ਕੋਲ ਤਬਦੀਲ ਕਰ ਦਿੱਤਾ ਹੈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਸੀ। ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ’ਚ ਪੁਲੀਸ ਮੁਲਾਜ਼ਮ ਫੈਜ਼ਾਨ ਨਾਮੀ ਵਿਅਕਤੀ ਤੇ ਚਾਰ ਹੋਰਨਾਂ ਨੂੰ ਕੌਮੀ ਤਰਾਨਾ ‘ਜਨ ਗਨ ਮਨ’ ਅਤੇ ‘ਵੰਦੇ ਮਾਤਰਮ’ ਬੋਲਣ ਲਈ ਮਜਬੂਰ ਕਰਦੇ ਸਮੇਂ ਕੁੱਟਦੇ ਹੋਏ ਦਿਖਾਈ ਦੇ ਰਹੇ ਹਨ।

Advertisement

ਜਸਟਿਸ ਅਨੂੁਪ ਜੈਰਾਮ ਭੰਬਾਨੀ ਨੇ ਫੈਜ਼ਾਨ ਦੀ ਮਾਂ ਕਿਸਮਾਤੁਨ ਵੱਲੋਂ ਸਿਟ ਜਾਂਚ ਦੀ ਮੰਗ ਲਈ ਦਾਇਰ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਕਿਹਾ, ‘‘ਮੈ ਪਟੀਸ਼ਨ ਨੂੰ ਮਨਜ਼ੂਰ ਕਰ ਰਿਹਾ ਹਾਂ। ਮੈਂ ਕੇਸ ਸੀਬੀਆਈ ਕੋਲ ਤਬਦੀਲ ਕਰ ਰਿਹਾ ਹਾਂ।’’ ਕਿਸਮਾਤੁਨ ਨੇ 2020 ’ਚ ਦਾਇਰ ਪਟੀਸ਼ਨ ’ਚ ਦੋਸ਼ ਲਾਇਆ ਸੀ ਪੁਲੀਸ ਨੇ ਉਸ ਦੇ ਬੇਟੇ ’ਤੇ ਹਮਲਾ ਕੀਤਾ, ਗ਼ੈਰਕਾਨੂੰਨੀ ਤੌਰ ’ਤੇ ਹਿਰਾਸਤ ’ਚ ਰੱਖਿਆ ਤੇ ਲੋੜੀਂਦੀਆਂ ਸਿਹਤ ਸਹੂਲਤਾਂ ਤੋਂ ਨਾਂਹ ਕਰ ਦਿੱਤੀ, ਜਿਸ ਕਾਰਨ 26 ਫਰਵਰੀ ਨੂੰ ਰਿਹਾਈ ਮਗਰੋਂ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਉਸ ਦੀ ਮੌਤ ਹੋ ਗਈ। ਨਾਗਰਿਕਤਾ ਕਾਨੂੰਨ ਦੇ ਸਮਰਥਕਾਂ ਤੇ ਵਿਰੋਧੀਆਂ ਵਿਚਾਲੇ ਹਿੰਸਾ ਮਗਰੋਂ 24 ਫਰਵਰੀ 2020 ਨੂੰ ਉੱਤਰ-ਪੂਰਬੀ ਦਿੱਲੀ ’ਚ ਭੜਕੇ ਦੰਗਿਆਂ ਕਾਰਨ 53 ਵਿਅਕਤੀ ਮਾਰੇ ਗਏ ਤੇ 700 ਜ਼ਖ਼ਮੀ ਹੋਏ ਸਨ। -ਪੀਟੀਆਈ

Advertisement
×