ਔਰਤ ’ਤੇ ਚਾਕੂ ਨਾਲ ਹਮਲਾ; ਲੁਟੇਰਾ ਗ੍ਰਿਫ਼ਤਾਰ

ਔਰਤ ’ਤੇ ਚਾਕੂ ਨਾਲ ਹਮਲਾ; ਲੁਟੇਰਾ ਗ੍ਰਿਫ਼ਤਾਰ

ਹਸਪਤਾਲ ’ਚ ਜ਼ੇਰੇ ਇਲਾਜ ਜ਼ਖਮੀ ਔਰਤ ਗੁਰਪ੍ਰੀਤ ਕੌਰ। -ਫੋਟੋ: ਪੰਜਾਬੀ ਟ੍ਰਿਬਿਊਨ

ਨਿੱਜੀ ਪੱਤਰ ਪ੍ਰੇਰਕ

ਜਲੰਧਰ, 15 ਸਤੰਬਰ

ਇਥੋਂ ਦੇ ਦਿਓਲ ਨਗਰ ਵਿਚ ਦਿਨ-ਦਿਹਾੜੇ ਲੁੱਟ ਦੇ ਇਰਾਦੇ ਨਾਲ ਘਰ ਵਿਚ ਵੜ ਕੇ ਲੁਟੇਰੇ ਨੇ ਔਰਤ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਇਸ ਕਾਰਨ ਔਰਤ ਗੰਭੀਰ ਜ਼ਖਮੀ ਹੋ ਗਈ ਤੇ ਉਸ ਨੂੰ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਲੋਕਾਂ ਨੇ ਹਮਲਾ ਕਰਨ ਵਾਲੇ ਲੁਟੇਰੇ ਨੂੰ ਫੜ ਕੇ ਪੁਲੀਸ ਹਵਾਲੇ ਕਰ ਦਿੱਤਾ ਹੈ।

ਪੀੜਤ ਔਰਤ ਗੁਰਪ੍ਰੀਤ ਕੌਰ ਪਰਾਸ਼ਰ ਨੇ ਦੱਸਿਆ ਕਿ ਉਹ ਆਪਣੇ 80 ਸਾਲਾ ਬਜ਼ੁਰਗ ਪਿਤਾ ਤੇ ਧੀ ਨਾਲ ਘਰ ਵਿਚ ਰਹਿੰਦੀ ਹੈ। ਹਮਲਾਵਰ ਵਿਅਕਤੀ ਵੀ ਉਨ੍ਹਾਂ ਦੇ ਘਰ ਦਾ ਕੰਮ ਕਰ ਦਿੰਦਾ ਸੀ। ਉਹ ਇਲਾਕੇ ਵਿਚ ਮੰਜੇ ਬਣਾਉਣ ਦਾ ਕੰਮ ਕਰਦਾ ਹੈ। ਘਰ ਦੀ ਟੂਟੀ ਖਰਾਬ ਹੋਣ ਕਾਰਨ ਉਸ ਨੂੰ ਕਿਹਾ ਤਾਂ ਉਸ ਨੇ ਦੱਸਿਆ ਕਿ ਉਹ ਪਲੰਬਰ ਦਾ ਕੰਮ ਵੀ ਜਾਣਦਾ ਹੈ ਤੇ ਉਹ ਟੂਟੀ ਨੂੰ ਠੀਕ ਕਰ ਦੇਵੇਗਾ। ਗੁਰਪ੍ਰੀਤ ਕੌਰ ਨੇ ਦੱਸਿਆ ਕਿ ਜਦੋਂ ਉਸ ਨੂੰ ਪੈਸੇ ਦੇਣ ਲਈ ਅਲਮਾਰੀ ਖੋਲ੍ਹੀ ਤਾਂ ਉਸ ਦੀ ਨੀਅਤ ਵਿਗੜ ਗਈ ਤੇ ਉਸ ਨੇ ਚਾਕੂ ਨਾਲ ਹਮਲਾ ਕਰ ਦਿੱਤਾ। ਪਹਿਲੇ ਹਮਲੇ ਵਿਚ ਚਾਕੂ ਉਸ ਦੀ ਗਰਦਨ ’ਤੇ ਲੱਗਾ ਤੇ ਦੂਜਾ ਉਸ ਦੀ ਛਾਤੀ ਵਿੱਚ ਲੱਗਾ। ਤੀਜਾ ਵਾਰ ਕਰਨ ਲੱਗਿਆਂ ਉਸ ਨੇ ਚਾਕੂ ਫੜ ਲਿਆ ਜਿਸ ਕਾਰਨ ਉਸ ਦਾ ਹੱਥ ਵੀ ਜ਼ਖ਼ਮੀ ਹੋ ਗਿਆ। ਇਸੇ ਦੌਰਾਨ ਉਸ ਨੇ ਰੌਲਾ ਪਾ ਦਿੱਤਾ ਤੇ ਲੋਕ ਇਕੱਠੇ ਹੋ ਗਏ। ਥਾਣਾ ਭਾਰਗੋ ਕੈਂਪ ਦੇ ਐੱਸਐੱਚਓ ਅਜੈਬ ਸਿੰਘ ਨੇ ਦੱਸਿਆ ਕਿ ਔਰਤ ਦੀ ਹਾਲਤ ਖਤਰੇ ਤੋਂ ਬਾਹਰ ਹੈ। ਪੁਲੀਸ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ ਤੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਜਬਰੀ ਕਾਰ ’ਚ ਬਿਠਾ ਕੇ ਸੋਨੇ ਦੀਆਂ ਚੂੜੀਆਂ ਲੁੁੱਟੀਆਂ

ਅੰਮ੍ਰਿਤਸਰ ’ਚ ਆਪਣੀ ਧੀ ਨੂੰ ਮਿਲ ਕੇ ਆਈ ਇਕ ਔਰਤ ਜਦੋਂ ਆਪਣੇ ਘਰ ਜਾਣ ਲਈ ਫੁੱਟਬਾਲ ਚੌਂਕ ’ਤੇ ਖੜ੍ਹੀ ਸੀ ਤਾਂ ਕਾਰ ਸਵਾਰ ਲੁਟੇਰਿਆਂ ਨੇ ਉਸ ਨੂੰ ਜ਼ਬਰੀ ਲਿਫਟ ਦਿੱਤੀ ਤੇ ਉਸ ਨੂੰ ਬੇਹੋਸ਼ ਕਰਕੇ ਉਸ ਦੀਆਂ ਸੋਨੇ ਦੀਆਂ ਚੂੜੀਆਂ ਲਾਹ ਕੇ ਫਰਾਰ ਹੋ ਗਏ। ਇਥੋਂ ਦੇ ਸ਼ਾਸਤਰੀ ਨਗਰ ਦੀ ਰਹਿਣ ਵਾਲੀ 60 ਸਾਲਾਂ ਦੀ ਸ਼ਸ਼ੀ ਬਾਲਾ ਨੇ ਦੱਸਿਆ ਕਿ ਉਹ ਬੱਸ ਸਟੈਂਡ ਤੋਂ ਆਟੋ ਰਾਹੀਂ ਫੁੱਟਬਾਲ ਤੱਕ ਆਈ। ਇਸੇ ਦੌਰਾਨ ਕਾਰ ਵਿਚ ਸਵਾਰ ਦੋ ਔਰਤਾਂ ਤੇ ਇਕ ਆਦਮੀ ਉਥੇ ਆਏ। ਇਕ ਔਰਤ ਨੇ ਉਸ ਨੂੰ ਧੱਕਾ ਮਾਰ ਕੇ ਕਾਰ ਵਿਚ ਸੁੱਟ ਲਿਆ ਤੇ ਮੋਢੇ ਤੇ ਧੋਣ ਕੋਲੋਂ ਏਨੀ ਜ਼ੋਰ ਦੀ ਦਬਾਇਆ ਕਿ ਉਹ ਹੋਸ਼ ਗੁਆ ਬੈਠੀ। ਫੁੱਟਬਾਲ ਚੌਂਕ ਤੋਂ ਹੀ ਥੋੜ੍ਹੀ ਦੂਰ ਆਦਰਸ਼ ਨਗਰ ਚਪਾਟੀ ਨੇੜੇ ਉਸ ਨੂੰ ਚੱਲਦੀ ਕਾਰ ਵਿਚੋਂ ਸੁੱਟ ਦਿੱਤਾ ਗਿਆ। ਜਦੋਂ ਉਸ ਨੂੰ ਹੋਸ਼ ਆਈ ਤਾਂ ਉਸ ਦੀਆਂ ਸੋਨੇ ਦੀਆਂ ਚੂੜੀਆਂ ਗਾਇਬ ਸਨ। ਜਦੋਂ ਉਹ ਵਾਪਸ ਫੁੱਟਬਾਲ ਚੌਂਕ ਆਈ ਤਾਂ ਘਟਨਾ ਬਾਰੇ ਪੁਲੀਸ ਨੂੰ ਦੱਸਿਆ। ਥਾਣਾ ਡਿਵੀਜ਼ਨ ਨੰਬਰ-5 ਦੇ ਐੱਸਐਚਓ ਰਜੇਸ਼ ਕੁਮਾਰ ਨੇ ਦੱਸਿਆ ਕਿ ਔਰਤ ਦੇ ਬਿਆਨ ਦਰਜ ਕਰ ਲਏ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਦਰਿਆ ਅਗਨ ਦਾ ਤਰਨਾ ਹੈ

ਦਰਿਆ ਅਗਨ ਦਾ ਤਰਨਾ ਹੈ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਇਹ ਸਾਡੀ ਫ਼ਿਤਰਤ ਨਹੀਂ !

ਇਹ ਸਾਡੀ ਫ਼ਿਤਰਤ ਨਹੀਂ !

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਲਖੀਮਪੁਰ ਮਾਮਲਾ ਅਤੇ ਸਰਕਾਰ

ਲਖੀਮਪੁਰ ਮਾਮਲਾ ਅਤੇ ਸਰਕਾਰ

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਮੁੱਖ ਖ਼ਬਰਾਂ

ਮੀਂਹ ਤੇ ਗੜੇਮਾਰੀ ਨਾਲ ਝੋਨੇ ਨੂੰ ਨੁਕਸਾਨ, ਖੇਤਾਂ ’ਚ ਫਸਲ ਵਿਛੀ ਤੇ ਮੰਡੀਆਂ ’ਚ ਝੋਨਾ ਰੁੜਿਆ

ਮੀਂਹ ਤੇ ਗੜੇਮਾਰੀ ਨਾਲ ਝੋਨੇ ਨੂੰ ਨੁਕਸਾਨ, ਖੇਤਾਂ ’ਚ ਫਸਲ ਵਿਛੀ ਤੇ ਮੰਡੀਆਂ ’ਚ ਝੋਨਾ ਰੁੜਿਆ

ਕਿਸਾਨਾਂ ਦਾ ਆਰਥਿਕ ਤੌਰ ’ਤੇ ਲੱਕ ਟੁੱਟਿਆ, ਸਰਕਾਰ ਤੋਂ ਬਣਦਾ ਮੁਆਵਜ਼ਾ ...

ਕੇਂਦਰ ਸਰਕਾਰ ਫ਼ਸਲਾਂ ਦੀ ਤਬਾਹੀ ਨੂੰ ‘ਕੌਮੀ ਨੁਕਸਾਨ’ ਮੰਨ ਕੇ ਰਾਹਤ ਪੈਕੇਜ ਐਲਾਨੇ: ਰਾਜੇਵਾਲ

ਕੇਂਦਰ ਸਰਕਾਰ ਫ਼ਸਲਾਂ ਦੀ ਤਬਾਹੀ ਨੂੰ ‘ਕੌਮੀ ਨੁਕਸਾਨ’ ਮੰਨ ਕੇ ਰਾਹਤ ਪੈਕੇਜ ਐਲਾਨੇ: ਰਾਜੇਵਾਲ

ਕੁਦਰਤੀ ਆਫ਼ਤ ਰਾਹਤ ਫੰਡ ਦੇ ਪੈਮਾਨੇ ’ਚ ਤਬਦੀਲੀ ਕਰਕੇ ਕਿਸਾਨਾਂ ਲਈ 60 ਹ...

ਤੇਲ ਕੀਮਤਾਂ ’ਚ ਲਗਾਤਾਰ ਪੰਜਵੇਂ ਦਿਨ ਵਾਧਾ

ਤੇਲ ਕੀਮਤਾਂ ’ਚ ਲਗਾਤਾਰ ਪੰਜਵੇਂ ਦਿਨ ਵਾਧਾ

ਪੱਛਮੀ ਬੰਗਾਲ ’ਚ ਵੀ ਡੀਜ਼ਲ ਨੇ ਸੈਂਕੜਾ ਜੜਿਆ

ਸ਼ਹਿਰ

View All