DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Jalandhar ਵਿੱਚ ਛੱਤ ਡਿੱਗਣ ਕਾਰਨ ਦੋ ਮਜ਼ਦੂਰਾਂ ਦੀ ਮੌਤ

  ਟਰਾਂਸਪੋਰਟ ਨਗਰ ਇਲਾਕੇ ਵਿੱਚ ਪੁਰਾਣੇ ਛੱਤ ਤੋੜਨ ਮੌਕੇ ਅਚਾਨਕ ਸਾਰੀ ਛੱਤ ਡਿੱਗ ਗਈ ਜਿਸ ਕਾਰਨ ਚਾਚਾ ਤੇ ਭਤੀਜਾ ਮਲਬੇ ਹੇਠਾਂ ਦੱਬ ਗਏ ਤੇ ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਹਿਚਾਣ ਬਿਹਾਰ ਦੇ ਜ਼ਿਲ੍ਹਾ ਸਮਸਤੀਪੁਰ ਦੇ...

  • fb
  • twitter
  • whatsapp
  • whatsapp
Advertisement

ਟਰਾਂਸਪੋਰਟ ਨਗਰ ਇਲਾਕੇ ਵਿੱਚ ਪੁਰਾਣੇ ਛੱਤ ਤੋੜਨ ਮੌਕੇ ਅਚਾਨਕ ਸਾਰੀ ਛੱਤ ਡਿੱਗ ਗਈ ਜਿਸ ਕਾਰਨ ਚਾਚਾ ਤੇ ਭਤੀਜਾ ਮਲਬੇ ਹੇਠਾਂ ਦੱਬ ਗਏ ਤੇ ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।

Advertisement

ਮ੍ਰਿਤਕਾਂ ਦੀ ਪਹਿਚਾਣ ਬਿਹਾਰ ਦੇ ਜ਼ਿਲ੍ਹਾ ਸਮਸਤੀਪੁਰ ਦੇ ਪਿੰਡ ਭਗਵਾਨਪੁਰ ਦੇ ਦਿਨੇਸ਼ ਸਾਹਨੀ ਅਤੇ ਰਾਜ ਸਾਹਨੀ ਵਜੋਂ ਹੋਈ ਹੈ।

Advertisement

ਇਸ ਮੌਕੇ ਰਾਜਸਹਾਨੀ ਦੀ ਪਤੀ ਪ੍ਰਮਿਲਾ ਦੇਵੀ ਨੇ ਦੱਸਿਆ ਕਿ ਉਸ ਦਾ ਪਤੀ ਅਤੇ ਚਾਚਾ ਸਹੁਰਾ ਠੇਕੇਦਾਰ ਦੇ ਕਹਿਣ ’ਤੇ ਛੱਤ ਤੋੜਨ ਗਏ ਸਨ। ਉਹਨਾਂ ਨੇ ਠੇਕੇਦਾਰ ’ਤੇ ਦੋਸ਼ ਲਗਾਇਆ ਕਿ ਜਿਹੜਾ ਕੰਮ ਜੇਸੀਬੀ ਮਸ਼ੀਨ ਨਾਲ ਕਰਵਾਇਆ ਜਾਣਾ ਸੀ ਉਸ ਨੇ ਉਹੀ ਕੰਮ ਹੱਥਾਂ ਨਾਲ ਕਰਵਾਇਆ ਹੈ।

ਇਸ ਸਬੰਧੀ ਪੁਲੀਸ ਡਿਵੀਜ਼ਨ ਨੰਬਰ ਅੱਠ ਦੇ ਜਾਂਚ ਅਧਿਕਾਰੀ ਸਹਾਇਕ ਸਬ ਇੰਸਪੈਕਟਰ ਗੁਰਮੇਲ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਮ੍ਰਿਤਕ ਦੇਹਾਂ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਕਰਨ ਲਈ ਸਿਵਲ ਹਸਪਤਾਲ ਭੇਜ ਦਿੱਤੀਆਂ ਹਨ। ਉਨ੍ਹਾਂ ਦੱਸਿਆ ਕਿ ਪੀੜਤ ਪਰਿਵਾਰ ਦੇ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਠੇਕੇਦਾਰ ਅਤੇ ਮਕਾਨ ਮਾਲਕ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Advertisement
×