ਜਲੰਧਰ ’ਚ ਦੋ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਜਲੰਧਰ ਵਿੱਚ ਦੋ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲੀ ਈਮੇਲ ਮਿਲੀ ਹੈ। ਪੀ ਏ ਪੀ ਕੰਪਲੈਕਸ ਦੇ ਡੀ ਏ ਵੀ ਸਕੂਲ ਅਤੇ ਰਾਮਾ ਮੰਡੀ ਵਿੱਚ ਸਥਿਤ ਏ ਪੀ ਜੇ ਸਕੂਲ ਦੀ ਬਰਾਂਚ ਨੂੰ ਧਮਕੀ ਮਿਲੀ ਹੈ। ਇਸ ਸਬੰਧੀ...
Advertisement
ਜਲੰਧਰ ਵਿੱਚ ਦੋ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲੀ ਈਮੇਲ ਮਿਲੀ ਹੈ। ਪੀ ਏ ਪੀ ਕੰਪਲੈਕਸ ਦੇ ਡੀ ਏ ਵੀ ਸਕੂਲ ਅਤੇ ਰਾਮਾ ਮੰਡੀ ਵਿੱਚ ਸਥਿਤ ਏ ਪੀ ਜੇ ਸਕੂਲ ਦੀ ਬਰਾਂਚ ਨੂੰ ਧਮਕੀ ਮਿਲੀ ਹੈ। ਇਸ ਸਬੰਧੀ ਕਮਿਸ਼ਨਰੇਟ ਪੁਲੀਸ ਨੇ ਸੂਚਨਾ ਮਿਲਣ ਤੋਂ ਬਾਅਦ ਭਾਰੀ ਪੁਲੀਸ ਫੋਰਸ ਨਾਲ ਸਕੂਲਾਂ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਸ ਨਾਲ ਸਕੂਲਾਂ ਸਮੇਤ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਜ਼ਿਕਰਯੋਗ ਹੈ ਕੀ ਜਲੰਧਰ ਦੇ ਸਕੂਲਾਂ ਨੂੰ ਇਸ ਤੋਂ ਪਹਿਲਾਂ ਵੀ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਈਮੇਲ ਮਿਲੀ ਸੀ। ਬੱਚਿਆਂ ਅਤੇ ਮਾਪਿਆਂ ਵਿੱਚ ਡਰ ਦਾ ਮਾਹੌਲ ਬਣਿਆ ਹੋਣ ਦੇ ਬਾਵਜੂਦ ਸਕੂਲ ਪ੍ਰਬੰਧਕਾਂ ਨੇ ਹਾਲੇ ਤੱਕ ਬੱਚਿਆਂ ਨੂੰ ਛੁੱਟੀ ਨਹੀਂ ਕੀਤੀ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Advertisement
Advertisement
×

