ਜਲੰਧਰ ’ਚ ਕਰੋਨਾ ਦੇ 96 ਨਵੇਂ ਕੇਸ ਆਏ

ਜਲੰਧਰ ’ਚ ਕਰੋਨਾ ਦੇ 96 ਨਵੇਂ ਕੇਸ ਆਏ

ਜਲੰਧਰ ਵਿੱਚ ਬੁੱਧਵਾਰ ਨੂੰ ਕਰੋਨਾਵਾਇਰਸ ਦੇ ਇੱਕ ਸ਼ੱਕੀ ਮਰੀਜ਼ ਦਾ ਸਵੈਬ ਸੈਂਪਲ ਲੈਂਦਾ ਹੋਇਆ ਸਿਹਤ ਅਮਲਾ। -ਫੋਟੋ: ਮਲਕੀਅਤ ਸਿੰਘ

ਨਿੱਜੀ ਪੱਤਰ ਪ੍ਰੇਰਕ
ਜਲੰਧਰ, 15 ਜੁਲਾਈ

ਜ਼ਿਲ੍ਹੇ ਵਿੱਚ ਅੱਜ 96 ਨਵੇਂ ਪਾਜ਼ੇਟਿਵ ਕੇਸ ਆਏ ਹਨ। ਦਿਹਾਤੀ ਪੁਲੀਸ ਦੇ ਐੱਸਐੱਸਪੀ ਨਵਜੋਤ ਸਿੰਘ ਮਾਹਲ ਦੀ ਪਤਨੀ ਤੇ ਉਸ ਦੀ ਧੀ ਵੀ ਕਰੋਨਾ ਦੀ ਲਪੇਟ ਵਿੱਚ ਆ ਗਈਆਂ ਹਨ ਜਦਕਿ ਐੱਸਐੱਸਪੀ ਪਹਿਲਾਂ ਹੀ ਪਾਜ਼ੇਟਿਵ ਆਏ ਹੋਏ ਹਨ। ਅੱਜ ਦੀਆਂ ਰਿਪੋਰਟਾਂ ਵਿੱਚ ਫਿਲੌਰ ਦਾ ਇੱਕ ਡੀਐੱਸਪੀ ਤੇ ਜਲੰਧਰ ਦੇ ਆਰਟੀਏ ਦਫਤਰ ਦੇ 8 ਸਟਾਫ ਮੈਂਬਰ ਵੀ ਸ਼ਾਮਿਲ ਹਨ। ਆਰਟੀਏ ਦਫਤਰ ਦੇ ਜਿਹੜੇ ਮੁਲਾਜ਼ਮ ਪਾਜ਼ੇਟਿਵ ਆਏ ਹਨ ਉਨ੍ਹਾਂ ਦੀ ਡਿਊਟੀ ਡਰਾਈਵਿੰਗ ਟਰੈਕ ’ਤੇ ਸੀ। ਇਸ ਤੋਂ ਇਲਾਵਾ ਅੱਜ ਆਏ ਨਵੇਂ ਕੇਸਾਂ ਵਿੱਚ ਇੱਕ ਦੁਬਈ ਤੋਂ ਆਇਆ ਪਰਿਵਾਰ ਵੀ ਸ਼ਾਮਿਲ ਹੈ, ਜਿਸ ਦੀ ਅੱਜ ਦੁਬਈ ਨੂੰ ਵਾਪਸੀ ਦੀ ਫਲਾਈਟ ਸੀ ਪਰ ਉਨ੍ਹਾਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆ ਗਈ ਹੈ। ਜਲੰਧਰ ਦੇ ਅਵਤਾਰ ਨਗਰ ਦਾ ਰਹਿਣ ਵਾਲਾ ਇਹ ਪਰਿਵਾਰ ਮਾਰਚ ਵਿਚ ਦੁਬਈ ਤੋਂ ਇਧਰ ਆਇਆ ਸੀ ਤੇ ਤਾਲਾਬੰਦੀ ਕਾਰਨ ਇੱਥੇ ਹੀ ਫਸ ਗਿਆ ਸੀ।  

ਜਾਣਕਾਰੀ ਅਨੁਸਾਰ ਜ਼ਿਲ੍ਹੇ ਵਿੱਚ ਕੁੱਲ ਪਾਜ਼ੇਟਿਵ ਕੇਸਾਂ ਦੀ ਗਿਣਤੀ 1433 ਹੋ ਗਈ ਹੈ। ਇੱਕ ਹਫ਼ਤੇ ਤੋਂ ਜਲੰਧਰ ਵਿੱਚ ਕਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਤੇਜ਼ੀ ਨਾਲ ਵਧਦੀ ਜਾ ਰਹੀ ਹੈ। ਜਲੰਧਰ ਜ਼ਿਲ੍ਹਾ ਪੰਜਾਬ ਵਿੱਚ ਹੌਟਸਪਾਟ ਜ਼ਿਲ੍ਹਿਆਂ ਵਿੱਚ ਗਿਣਿਆ ਜਾ ਰਿਹਾ ਹੈ। ਜ਼ਿਲ੍ਹੇ ਵਿੱਚ ਹੁਣ ਤੱਕ 29 ਮੌਤਾਂ ਵੀ ਹੋ ਚੁੱਕੀਆਂ ਹਨ। 

ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਕਰੋਨਾ ਕਾਰਨ ਅੱਜ ਇਥੇ ਦੋ ਵਿਅਕਤੀਆਂ ਦੀ ਮੌਤ ਹੋ ਗਈ ਤੇ 11 ਹੋਰ ਪਾਜ਼ੇਟਿਵ ਮਰੀਜ਼ ਆਏ ਹਨ। ਇਸ ਮਗਰੋਂ ਕਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 58 ਅਤੇ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 1147 ਹੋ ਗਈ ਹੈ। ਇਨ੍ਹਾਂ ’ਚੋਂ 146 ਜ਼ੇਰੇ ਇਲਾਜ ਇਲਾਜ ਹਨ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਅੱਜ ਕਰੋਨਾ ਕਾਰਨ 47 ਵਰ੍ਹਿਆਂ ਦੇ ਤਰਸੇਮ ਸਿੰਘ ਵਾਸੀ ਪਿੰਡ ਚੰਨਣਕੇ ਘਣਸ਼ਾਮਪੁਰ (ਤਰਸਿੱਕਾ) ਦੀ ਮੌਤ ਹੋ ਗਈ। ਇਹ ਮਰੀਜ਼ ਇਥੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਜ਼ੇਰੇ ਇਲਾਜ ਸੀ। ਇਸੇ ਤਰ੍ਹਾਂ ਲੁਧਿਆਣਾ ਦੇ ਡੀਐੱਮਸੀ ਹਸਪਤਾਲ ਵਿੱਚ ਜ਼ੇਰੇ ਇਲਾਜ ਅੰਮ੍ਰਿਤਸਰ ਵਾਸੀ ਰਣਜੀਤ ਸਿੰਘ (65) ਦੀ ਮੌਤ ਹੋ ਗਈ ਹੈ। ਇਹ ਵਿਅਕਤੀ ਕੋਟ ਖਾਲਸਾ ਦੇ ਅਵਤਾਰ ਐਵੀਨਿਊ ਦਾ ਵਾਸੀ ਸੀ। 

ਅੱਜ ਆਏ ਨਵੇਂ 11 ਕਰੋਨਾ ਪਾਜ਼ੇਟਿਵ ਕੇਸਾਂ ਵਿਚ 8 ਆਈਐੱਲਆਈ ਕੇਸ ਹਨ, ਜਿਨ੍ਹਾਂ ਦਾ ਯਾਤਰਾ ਜਾਂ ਕਰੋਨਾ ਪਾਜ਼ੇਟਿਵ ਮਰੀਜ਼ਾਂ ਨਾਲ ਕੋਈ ਸਬੰਧ ਨਹੀਂ ਹੈ। ਇਨ੍ਹਾਂ ’ਚੋਂ ਇਕ ਦਸਮੇਸ਼ ਨਗਰ, ਇਕ ਹਰੀਪੁਰਾ, ਇਕ ਮਜੀਠਾ ਰੋਡ, ਇਕ ਪ੍ਰੀਤਮ ਨਗਰ ਸੌ ਫੁੱਟੀ ਰੋਡ, ਇਕ ਹੁਸੈਨਪਰਾ, ਇਕ ਅਜਨਾਲਾ, ਇਕ ਬਿਆਸ ਅਤੇ ਇਕ ਬਿਆਸ ਦੇ ਹਸਪਤਾਲ ਨਾਲ ਸਬੰਧਤ ਹੈ। ਇਨ੍ਹਾਂ ਤੋਂ ਇਲਾਵਾ ਤਿੰਨ ਨਵੇਂ ਕਰੋਨਾ ਪਾਜ਼ੇਟਿਵ ਮਰੀਜ਼ ਅਜਿਹੇ ਹਨ, ਜਿਨ੍ਹਾਂ ਨੂੰ ਕਰੋਨਾ ਦੀ ਲਾਗ ਪਾਜ਼ੇਟਿਵ ਮਰੀਜ਼ਾਂ ਤੋਂ ਲੱਗੀ ਹੈ। ਇਨ੍ਹਾਂ ਵਿਚ ਦੋ ਮਰੀਜ਼ ਸੌ ਫੁੱਟੀ ਰੋਡ ਦੇ ਪ੍ਰੀਤਮ ਨਗਰ ਅਤੇ ਇਕ ਵਿਜੇ ਨਗਰ ਬਟਾਲਾ ਰੋਡ ਨਾਲ ਸਬੰਧਤ ਹੈ।  

ਫ਼ਿਰੋਜ਼ਪੁਰ (ਨਿੱਜੀ ਪੱਤਰ ਪ੍ਰੇਰਕ): ਫ਼ਿਰੋਜ਼ਪੁਰ ’ਚ ਅੱਜ ਕਰੋਨਾ ਦੇ 19 ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇੱਥੇ ਕਰੋਨਾ ਮਰੀਜ਼ਾਂ ਦੀ ਗਿਣਤੀ ਵਧ ਕੇ 89 ਹੋ ਗਈ ਹੈ। ਨਵੇਂ ਆਏ ਮਰੀਜ਼ਾਂ ਵਿਚ ਮੱਲਾਂਵਾਲਾ ਦੇ ਥਾਣਾ ਮੁਖੀ ਤੋਂ ਇਲਾਵਾ ਬੀਐੱਸਐੱਫ਼ ਦੇ ਛੇ ਜਵਾਨ, ਤਿੰਨ ਗਰਭਵਰਤੀ ਔਰਤਾਂ ਅਤੇ ਇੱਕ ਮਜ਼ਦੂਰ ਸਮੇਤ ਅੱਠ ਜਣੇ ਹੋਰ ਸ਼ਾਮਲ ਹਨ। ਇਨ੍ਹਾਂ ’ਚੋਂ ਤਿੰਨ ਮਰੀਜ਼ ਵਿਦੇਸ਼ ਤੋਂ ਪਰਤੇ ਹਨ। ਬੀਐੱਸਐੱਫ਼ ਦੇ ਸਾਰੇ ਜਵਾਨ ਮਮਦੋਟ ਵਿਚ ਤਾਇਨਾਤ ਇੱਕ ਬਟਾਲੀਅਨ ਦੇ ਹਨ।

ਲੁਧਿਆਣਾ ਵਿੱਚ ਕਰੋਨਾ ਨੇ 61 ਹੋਰ ਜਣਿਆਂ ਨੂੰ ਲਪੇਟ ’ਚ ਲਿਆ

ਲੁਧਿਆਣਾ (ਗਗਨਦੀਪ ਅਰੋੜਾ): ਸਨਅਤੀ ਸ਼ਹਿਰ ਵਿਚ ਅੱਜ 4 ਕਰੋਨਾ ਮਰੀਜ਼ਾਂ ਦੀ ਮੌਤ ਹੋ ਗਈ ਤੇ 61 ਨਵੇਂ ਕੇਸ ਸਾਹਮਣੇ ਆਏ ਹਨ। ਜ਼ਿਲ੍ਹੇ ਦੇ  ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਦੇ ਵੱਖ-ਵੱਖ ਹਸਪਤਾਲਾਂ ਵਿੱਚ 370 ਮਰੀਜ਼ਾਂ ਦਾ ਇਲਾਜ ਜਾਰੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਤ 1569 ਮਾਮਲੇ ਪਾਜ਼ੇਟਿਵ ਪਾਏ ਗਏ ਹਨ, ਜਦਕਿ 286 ਮਰੀਜ਼ ਹੋਰ ਜ਼ਿਲ੍ਹਿਆਂ ਨਾਲ ਸਬੰਧਤ ਹਨ।  ਅੱਜ ਆਏ ਮਾਮਲਿਆਂ ’ਚ ਫੀਲਡਗੰਜ ਤੋਂ 5, ਜੀਵਨ ਨਗਰ ਤੋਂ 6, ਰਾਮਪੁਰ ਪਾਇਲ 3, ਨਵੀਂ ਆਬਾਦੀ ਖੰਨਾ ਤੋਂ 2, ਮਾਡਲ ਟਾਊਨ ਤੋਂ 1, ਸਰਪੰਚ ਕਲੋਨੀ ਤੋਂ 1, ਦਸਮੇਸ਼ ਨਗਰ ਤੋਂ 1, ਹਰਗੋਬਿੰਦ ਨਗਰ ਤੋਂ 1, ਅਸ਼ੋਕ ਨਗਰ ਤੋਂ 1, ਫਿਰੋਜ਼ਪੁਰ ਰੋਡ ਤੋਂ 1, ਮਨਜੀਤ ਬਸਤੀ ਤੋਂ 2, ਹਰਬੰਸਪੁਰਾ ਤੋਂ 2, ਬਾਬਾ ਜੀਵਨ ਸਿੰਘ ਨਗਰ ਤੋਂ 1, ਕੋਹਾੜਾ ਰੋਡ ਤੋਂ 1, ਸੈਕਟਰ 32 ਤੋਂ 1, ਸਿਧਵਾਂਬੇਟ ਤੋਂ 2, ਜਗਰਾਉਂ ਤੋਂ 1, ਦੋਰਾਹਾ ਤੋਂ 1, ਜਾਂਗਪੁਰ ਤੋਂ 1, ਓਮੈਕਸ ਤੋਂ 2, ਨਿਊ ਸ਼ਿਵਪੁਰੀ ਤੋਂ 1, ਰਾਹੋਂ ਰੋਡ ਤੋਂ 1, ਰਾਜਗੁਰੂ ਨਗਰ ਤੋਂ 3, ਕਾਲਜ ਰੋਡ ਤੋਂ 1, ਟੈਗੋਰ ਨਗਰ ਤੋਂ 1, ਚੰਦਰ ਨਗਰ ਤੋਂ 1, ਢੋਲੇਵਾਲ ਤੋਂ 1, ਘੁਮਾਰ ਮੰਡੀ ਤੋਂ 1, ਪ੍ਰਤਾਪ ਸਿੰਘ ਵਾਲਾ ਤੋਂ 1, ਨਿਊ ਸ਼ਿਮਲਾਪੁਰੀ ਤੋਂ 1, ਨੰਦਪੁਰ ਤੋਂ 3, ਧਾਂਦਰਾ ਰੋਡ 1 ਅਤੇ ਪ੍ਰਾਈਵੇਟ ਹਸਪਤਾਲ ਤੋਂ 20 ਮਰੀਜ਼ ਸਾਹਮਣੇ ਆਏ ਹਨ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ 2620  ਵਿਅਕਤੀ ਇਕਾਂਤਵਾਸ ਹਨ। ਅੱਜ 301 ਵਿਅਕਤੀਆਂ ਨੂੰ ਇਕਾਂਤਵਾਸ ਕੀਤਾ ਗਿਆ ਤੇ 1210  ਸ਼ੱਕੀ ਵਿਅਕਤੀਆਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ।  

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪਾਇਲਟ ਦੀ ‘ਉਡਾਣ’ ਰੋਕਣ ’ਚ ਰਾਹੁਲ ਸਫ਼ਲ

ਪਾਇਲਟ ਦੀ ‘ਉਡਾਣ’ ਰੋਕਣ ’ਚ ਰਾਹੁਲ ਸਫ਼ਲ

* ਸਚਿਨ ਨੇ ਰਾਹੁਲ ਅਤੇ ਪਿ੍ਰਯੰਕਾ ਨਾਲ ਕੀਤੀ ਮੁਲਾਕਾਤ; * ਸੋਨੀਆ ਨੇ ਮਸ...

ਸਿਆਸੀ ਆਗੂਆਂ ਦੇ ਦਰਾਂ ’ਤੇ ਕਿਸਾਨਾਂ ਨੇ ਅਲਖ਼ ਜਗਾਈ

ਸਿਆਸੀ ਆਗੂਆਂ ਦੇ ਦਰਾਂ ’ਤੇ ਕਿਸਾਨਾਂ ਨੇ ਅਲਖ਼ ਜਗਾਈ

* ਪਟਿਆਲਾ ਪੁਲੀਸ ਨੇ ਵਾਈਪੀਐੱਸ ਚੌਕ ’ਚ ਰੋਕਿਆ ਕਿਸਾਨਾਂ ਦਾ ਮਾਰਚ * ਪ...

ਪ੍ਰਧਾਨ ਮੰਤਰੀ ਵੱਲੋਂ ਅੰਡੇਮਾਨ ਤੇ ਨਿਕੋਬਾਰ ’ਚ ਬਰਾਂਡਬੈਂਡ ਪ੍ਰਾਜੈਕਟ ਦਾ ਉਦਘਾਟਨ

ਪ੍ਰਧਾਨ ਮੰਤਰੀ ਵੱਲੋਂ ਅੰਡੇਮਾਨ ਤੇ ਨਿਕੋਬਾਰ ’ਚ ਬਰਾਂਡਬੈਂਡ ਪ੍ਰਾਜੈਕਟ ਦਾ ਉਦਘਾਟਨ

ਚੇਨੱਈ ਤੋਂ ਅੰਡੇਮਾਨ ਤੇ ਨਿਕੋਬਾਰ ਤੱਕ ਸਮੁੰਦਰ ਦੇ ਹੇਠੋਂ ਪਾਈ ਗਈ ਹੈ 3...

ਅਮਰੀਕੀ ਮੰਤਰੀ ਦੀ ਤਾਇਵਾਨ ਫੇਰੀ ਤੋਂ ਭੜਕਿਆ ਚੀਨ

ਅਮਰੀਕੀ ਮੰਤਰੀ ਦੀ ਤਾਇਵਾਨ ਫੇਰੀ ਤੋਂ ਭੜਕਿਆ ਚੀਨ

* ਤਾਇਵਾਨ ਦੇ ਹਵਾਈ ਲਾਂਘੇ ’ਚੋਂ ਲੜਾਕੂ ਜਹਾਜ਼ ਲੰਘਾ ਕੇ ਸ਼ਕਤੀ ਪ੍ਰਦਰਸ਼ਨ...

ਸ਼ਹਿਰ

View All