ਨੌਜਵਾਨ ਦਾ ਕਤਲ

ਨੌਜਵਾਨ ਦਾ ਕਤਲ

ਜਲੰਧਰ (ਨਿੱਜੀ ਪੱਤਰ ਪ੍ਰੇਰਕ): ਛਾਉਣੀ ਦੇ ਲਾਲ ਕੁੜਤੀ ਇਲਾਕੇ ਵਿਚ ਰਹਿਣ ਵਾਲੇ ਐੱਨਆਰਆਈ ਦੇ 17 ਸਾਲਾ ਪੁੱਤਰ ਦੀ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ ਅਰਮਾਨ ਪੁੱਤਰ ਦਵਿੰਦਰ ਕੁਮਾਰ ਵਜੋਂ ਹੋਈ ਹੈ। ਨੌਜਵਾਨ ਦੇ ਸਿਰ ’ਤੇ ਸੱਟਾਂ ਦੇ ਨਿਸ਼ਾਨ ਸਨ। ਮੌਕੇ ’ਤੇ ਪੁਲੀਸ ਨੂੰ ਹਮਲਾਵਰ ਵੱਲੋਂ ਰਾਡ ਨਾਲ ਸੱਟ ਮਾਰਨ ਦਾ ਸ਼ੱਕ ਹੈ। ਅਰਮਾਨ ਦੀ ਮਾਂ ਆਪਣੀ ਧੀ ਨਾਲ ਹਿਮਾਚਲ ਪ੍ਰਦੇਸ਼ ਵਿਚ ਆਪਣੇ ਮਾਪਿਆਂ ਕੋਲ ਗਈ ਹੋਈ ਸੀ ਤੇ ਉਸ ਦਾ ਪਿਤਾ ਫਰਾਂਸ ਗਿਆ ਹੋਇਆ ਹੈ। ਅਰਮਾਨ ਦੀ ਚਾਚੀ ਅਨੁਸਾਰ ਉਸ ਨੇ ਦੁਪਹਿਰੇ ਦੋ ਵਜੇ ਦੇ ਕਰੀਬ ਅਰਮਾਨ ਨੂੰ ਆਪਣੇ ਕਮਰੇ ਵਿਚ ਦੇਖਿਆ ਸੀ ਤੇ ਬਾਅਦ ਵਿਚ ਸਾਢੇ ਚਾਰ ਵਜੇ ਉਸ ਦਾ ਦੋਸਤ ਸੌਰਵ ਆਇਆ ਤਾਂ ਉਸ ਨੇ ਅਰਮਾਨ ਨੂੰ ਫੁੱਟਬਾਲ ਖੇਡਣ ਲਈ ਬੁਲਾਇਆ ਤਾਂ ਅਰਮਾਨ ਬੇਹੋਸ਼ੀ ਦੀ ਹਾਲਤ ਵਿਚ ਸੀ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਜਲੰਧਰ ਛਾਉਣੀ ਦੇ ਐੱਸਐੱਚਓ ਰਾਮਪਾਲ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All