DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Sukhbir Badal ਵੱਲੋਂ Kaypee ਕਰਤਾਰਪੁਰ ਹਲਕੇ ਦਾ ਇੰਚਾਰਜ ਨਿਯੁਕਤ

ਫੀਡਬੈਕ ਲੈੈਣ ਤੋਂ ਬਾਅਦ ਕਾਂਗਰਸ ਦੇ ਸਾਬਕਾ ਆਗੂ ਨੂੰ ਦਿੱਤੀ ਜ਼ਿੰਮੇਵਾਰੀ

  • fb
  • twitter
  • whatsapp
  • whatsapp
Advertisement

Advertisement

ਸੁਖਬੀਰ ਸਿੰਘ ਬਾਦਲ ਨੇ ਜਲੰਧਰ ਦੇ ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇਪੀ (68) ਨੂੰ ਕਰਤਾਰਪੁਰ ਹਲਕੇ ਦਾ ਇੰਚਾਰਜ ਨਿਯੁਕਤ ਕੀਤਾ ਹੈ। ਇਹ ਐਲਾਨ ਉਨ੍ਹਾਂ ਕਰਤਾਰਪੁਰ ਫੇਰੀ ਦੌਰਾਨ ਕੀਤਾ। ਜ਼ਿਕਰਯੋਗ ਹੈ ਕਿ ਕਰਤਾਰਪੁਰ ਤੋਂ ਪਹਿਲਾਂ ਅਕਾਲੀ ਵਿਧਾਇਕ ਰਹੇ ਸਰਵਣ ਸਿੰਘ ਫਿਲੌਰ ਅਤੇ ਅਵਿਨਾਸ਼ ਚੰਦਰ ਕਾਫੀ ਸਮਾਂ ਪਹਿਲਾਂ ਪਾਰਟੀ ਛੱਡ ਚੁੱਕੇ ਹਨ। ਫਿਲੌਰ ਹੁਣ ਅਕਾਲੀ ਦਲ (ਪੁਨਰਗਠਨ) ਨਾਲ ਹਨ ਅਤੇ ਅਵਿਨਾਸ਼ ਚੰਦਰ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ।

Advertisement

ਇਸ ਤੋਂ ਪਹਿਲਾਂ ਅਕਾਲੀ ਦਲ ਨੇ ਸੇਠ ਸਤਪਾਲ ਮੱਲ ’ਤੇ ਭਰੋਸਾ ਜਤਾਇਆ ਸੀ ਪਰ ਉਹ ਉਮੀਦ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਸਕੇ। ਪਿਛਲੇ ਦੋ ਸਾਲਾਂ ਦੌਰਾਨ ਸਾਬਕਾ ਐਮਸੀ ਕੌਂਸਲਰ ਅਤੇ ਜ਼ਿਲ੍ਹਾ ਪਰਿਸ਼ਦ ਮੈਂਬਰ ਪਰਮਜੀਤ ਰੇੜੂ ਵੀ ਹਲਕਾ ਇੰਚਾਰਜ ਰਹੇ ਪਰ ਉਨ੍ਹਾਂ ਨੇ 2022 ਦੀਆਂ ਚੋਣਾਂ ਤੋਂ ਬਾਅਦ ਅਸਤੀਫਾ ਦੇ ਦਿੱਤਾ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਇਹ ਸੀਟ ਬਸਪਾ ਦੇ ਹਿੱਸੇ ਆਈ ਸੀ ਕਿਉਂਕਿ ਅਕਾਲੀ ਦਲ ਦਾ ਬਸਪਾ ਨਾਲ ਗਠਜੋੜ ਹੋ ਗਿਆ ਸੀ।

ਕੇਪੀ ਦੀ ਨਿਯੁਕਤੀ ਦਾ ਫੈਸਲਾ ਅਕਾਲੀ ਦਲ (ਦਿਹਾਤੀ) ਜਲੰਧਰ ਦੇ ਪ੍ਰਧਾਨ ਬਚਿੱਤਰ ਸਿੰਘ ਕੋਹਾੜ ਅਤੇ ਉਨ੍ਹਾਂ ਦੇ ਸਾਥੀ ਗੁਰਨੇਕ ਢਿੱਲੋਂ ਵੱਲੋਂ ਪਾਰਟੀ ਵਰਕਰਾਂ ਨਾਲ ਕੀਤੀਆਂ ਗਈਆਂ ਕਈ ਮੀਟਿੰਗਾਂ ਤੋਂ ਬਾਅਦ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਇਹ ਨਾਂ ਤੈਅ ਕਰਨ ਤੋਂ ਪਹਿਲਾਂ ਕਰਤਾਰਪੁਰ ਦੇ ਪਿੰਡ ਪੱਤੜ ਕਲਾਂ ਵਿੱਚ ਰਹਿਣ ਵਾਲੇ ਆਪਣੀ ਧੀ ਦੇ ਸਹੁਰਾ ਪਰਿਵਾਰ ਤੋਂ ਵੀ ਫੀਡਬੈਕ ਲਈ ਸੀ। ਹਾਲਾਂਕਿ ਇਹ ਪਰਿਵਾਰ ਰਾਜਨੀਤੀ ਤੋਂ ਦੂਰ ਹੈ ਪਰ ਪਾਰਟੀ ਸੂਤਰਾਂ ਅਨੁਸਾਰ ਉਨ੍ਹਾਂ ਦੀ ਰਾਏ ਨੂੰ ਅਹਿਮੀਅਤ ਦਿੱਤੀ ਗਈ ਹੈ। ਸ਼ੁੱਕਰਵਾਰ ਦੀ ਮੀਟਿੰਗ ਤੋਂ ਬਾਅਦ ਸੁਖਬੀਰ ਬਾਦਲ ਖੁਦ ਪੱਤੜ ਕਲਾਂ ਵੀ ਗਏ।

Advertisement
×