DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜਲੰਧਰ ’ਚ ਅਵਾਰਾ ਕੁੱਤਿਆਂ ਦੀ ਦਹਿਸ਼ਤ; ਇੱਕ ਮਹੀਨੇ ’ਚ 40 ਘਟਨਾਵਾਂ

ਕੁੱਤਿਆਂ ਦੇ ਹਮਲਿਆਂ ਕਾਰਨ ਪਾਰਕ ਹੋਏ ਸੁੰਨਸਾਨ; ਡੰਡੇ ਲੈ ਕੇ ਨਿਕਲਣ ਲਈ ਮਜਬੂਰ ਹੋਏ ਲੋਕ; ਨਿਰੀਖਣ ਕਰਨ ਗਈ ਮਹਿਲਾ ਕੌਂਸਲਰ ਨੂੰ ਵੀ ਕੁੱਤਿਆਂ ਨੇ ਵੱਢਿਆ 

  • fb
  • twitter
  • whatsapp
  • whatsapp
Advertisement

ਆਵਾਰ ਕੁੱਤਿਆਂ ਦਾ ਕਹਿਰ ਦਿਨੋਂ ਦਿਨ ਵਧਦਾ ਜਾ ਰਿਹਾ ਹੈ। ਇੱਥੋਂ ਦੇ ਵਾਰਡ ਨੰਬਰ 28 ਦਪ ਕੌਂਸਲਰ ਗੁਰਪ੍ਰੀਤ ਕੌਰ ਦਾ ਕਹਿਣਾ ਹੈ, ‘‘ਖੇਤਰ ਦੇ ਜ਼ਿਆਦਾਤਰ ਪਾਰਕ ਹੁਣ ਸੁੰਨਸਾਨ ਹਨ, ਬੱਚੇ ਸਹਿਮ ਦੇ ਕਾਰਨ ਘਰੋਂ ਬਾਹਰ ਕਦਮ ਨਹੀਂ ਰੱਖ ਸਕਦੇ ਇੱਥੋਂ ਤੱਕ ਕਿ ਬਾਲਗ ਵੀ ਸੁਰੱਖਿਆ ਲਈ ਹੱਥਾਂ ਵਿੱਚ ਡੰਡੇ ਲੈ ਕੇ ਘੁੰਮਦੇ ਹਨ। ਇੱਥੇ ਸਿਰਫ਼ ਅਵਾਰਾ ਕੁੱਤੇ ਹੀ ਆਜ਼ਾਦ ਘੁੰਮਦੇ ਹਨ।’’

ਇਕੱਲੇ ਜਨਵਰੀ ਮਹੀਨੇ ਵਿੱਚ ਹੀ 40 ਤੋਂ ਵੱਧ ਘਟਨਾਵਾਂ ਨੇ ਦੁਪਹਿਰ ਵੇਲੇ ਵੀ ਗਲੀਆਂ ਵਿੱਚ ਇੱਕ ਡਰਾਉਣੀ ਚੁੱਪ ਪੈਦਾ ਕਰ ਦਿੱਤੀ ਹੈ। ਅਰਬਨ ਅਸਟੇਟ ਵਿੱਚ 14 ਜਨਵਰੀ ਨੂੰ ਘਰੇਲੂ ਸਹਾਇਕ ਵਜੋਂ ਕੰਮ ਕਰਨ ਵਾਲੀ ਪਿੰਕੀ (25) ਨੂੰ ਅਵਾਰਾ ਕੁੱਤਿਆਂ ਨੇ ਵੱਢ ਲਿਆ ਸੀ, ਜੋ ਇੱਕ ਮਹੀਨੇ ਵਿੱਚ ਉਸ ਦੀ ਕੁੱਤੇ ਦੇ ਕੱਟਣ ਦੀ ਚੌਥੀ ਸੱਟ ਸੀ। ਪੰਜ ਸਾਲਾ ਮਾਹਿਰਾ ਸਿੰਘ 'ਤੇ 20 ਜਨਵਰੀ ਨੂੰ ਹਮਲਾ ਹੋਇਆ ਅਤੇ ਉਸ ਦੀ ਲੱਤ 'ਤੇ ਸੱਟ ਲੱਗੀ। ਸੁਨੀਤਾ ਦੇਵੀ (45) ਨੂੰ 22 ਜਨਵਰੀ ਨੂੰ ਕੁੱਤੇ ਵੱਲੋਂ ਵੱਢੇ ਜਾਣ ਤੋਂ ਬਾਅਦ ਇੱਕ ਦਿਨ ਹਸਪਤਾਲ ਵਿੱਚ ਬਿਤਾਉਣਾ ਪਿਆ; ਉਸਦੀ ਸੱਜੀ ਲੱਤ ਤੋਂ ਮਾਸ ਦਾ ਟੁਕੜਾ ਵੱਢੇ  ਜਾਣ ਕਾਰਨ ਉਸ ਨੂੰ ਸੱਤ ਟਾਂਕੇ ਲੱਗੇ। ਉਸੇ ਦਿਨ ਉਸੇ ਇਲਾਕੇ ਵਿੱਚ ਦੋ ਹੋਰ ਵਸਨੀਕਾਂ ਨੂੰ ਕੁੱਤਿਆਂ ਵੱਲੋਂ ਵੱਢੇ ਜਾਣ ਦੀਆਂ ਘਟਨਾਵਾਂ ਵਾਪਰੀਆਂ।

Advertisement

ਸਥਿਤੀ ਉਦੋਂ ਹੋਰ ਗੰਭੀਰ ਹੋ ਗਈ ਜਦੋਂ 16 ਜਨਵਰੀ ਨੂੰ ਇਲਾਕਾ ਕੌਂਸਲਰ ਗੁਰਪ੍ਰੀਤ ਕੌਰ ਜੰਡੂ, ਜੋ ਵਾਰ-ਵਾਰ ਮਿਲ ਰਹੀਆਂ ਸ਼ਿਕਾਇਤਾਂ ਤੋਂ ਬਾਅਦ ਇਲਾਕੇ ਦਾ ਨਿਰੀਖਣ ਕਰਨ ਗਈ ਸੀ, ਦਾ ਅਵਾਰਾ ਕੁੱਤਿਆਂ ਦੇ ਝੁੰਡ ਨੇ ਪਿੱਛਾ ਕੀਤਾ ਅਤੇ ਉਸ ਨੂੰ ਵੀ ਵੱਢ ਲਿਆ। ਉਨ੍ਹਾਂ ਦੀ ਲੱਤ 'ਤੇ ਸੱਟ ਲੱਗੀ ਅਤੇ ਉਹ ਨੇੜਲੇ ਘਰ ਵਿੱਚ ਵੜ ਕੇ ਇੱਕ ਗੰਭੀਰ ਹਮਲੇ ਤੋਂ ਵਾਲ-ਵਾਲ ਬਚੀ।

Advertisement

ਸੰਕੇਤਕ ਤਸਵੀਰ।
ਸੰਕੇਤਕ ਤਸਵੀਰ।

ਅਰਬਨ ਅਸਟੇਟ, ਸ਼ਾਲੀਮਾਰ ਗਾਰਡਨ, ਅਰਬਨ ਐਵੇਨਿਊ ਅਤੇ ਆਲੇ-ਦੁਆਲੇ ਦੇ ਇਲਾਕਿਆਂ ਦੇ ਨਿਵਾਸੀਆਂ ਦਾ ਕਹਿਣਾ ਹੈ ਕਿ ਉਹ ਲਗਾਤਾਰ ਡਰ ਦੇ ਸਾਏ ਵਿੱਚ ਜੀਅ ਰਹੇ ਹਨ। ਉਨ੍ਹਾਂ ਦਾ ਅਨੁਮਾਨ ਹੈ ਕਿ ਇਕੱਲੇ ਇਸ ਮਹੀਨੇ ਵਿੱਚ ਕੁੱਤੇ ਦੇ ਕੱਟਣ ਦੇ 40 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ, ਹਾਲਾਂਕਿ ਬਹੁਤ ਸਾਰੀਆਂ ਘਟਨਾਵਾਂ ਦੀ ਰਿਪੋਰਟ ਨਹੀਂ ਕੀਤੀ ਜਾਂਦੀ। ਇੱਕ ਨਿਵਾਸੀ ਦਲਜੀਤ ਕੌਰ ਦਾ ਕਹਿਣਾ ਹੈ, "ਹਰ ਰੋਜ਼ ਦੋ ਜਾਂ ਤਿੰਨ ਵਿਅਕਤੀਆਂ ਨੂੰ ਕੁੱਤੇ ਵੱਢਦੇ ਹਨ। ਕੁੱਤੇ ਝੁੰਡਾਂ ਵਿੱਚ ਘੁੰਮਦੇ ਹਨ ਅਤੇ ਕੂੜੇ ਦੇ ਡੰਪਾਂ ਦੇ ਕੋਲ ਖਾਸ ਤੌਰ 'ਤੇ ਹਿੰਸਕ ਹੋ ਜਾਂਦੇ ਹਨ। ਅਰਬਨ ਅਸਟੇਟ ਵਿੱਚ ਸਿੰਘ ਸਭਾ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਦੀ ਹਾਲਤ ਸਭ ਤੋਂ ਮਾੜੀ ਹੈ। ਘਰੇਲੂ ਸਹਾਇਕ ਅਤੇ ਦਿਹਾੜੀਦਾਰ ਜਿਨ੍ਹਾਂ ਨੂੰ ਹਰ ਰੋਜ਼ ਬਾਹਰ ਨਿਕਲਣਾ ਪੈਂਦਾ ਹੈ, ਬਹੁਤ ਦਹਿਸ਼ਤ ਵਿੱਚ ਹਨ।"

ਨਿਵਾਸੀ ਇਸ ਸਮੱਸਿਆ ਦਾ ਕਾਰਨ ਪੈਟਰੋਲ ਪੰਪ ਦੇ ਕੋਲ ਅਰਬਨ ਅਸਟੇਟ ਡੰਪ ਅਤੇ ਜੇਸੀਟੀ ਮਿੱਲ ਦੇ ਨੇੜੇ ਗੰਦਗੀ ਨੂੰ ਮੰਨਦੇ ਹਨ। ਇਹ ਸਥਾਨ ਅਵਾਰਾ ਕੁੱਤਿਆਂ ਦੇ ਇਕੱਠੇ ਹੋਣ ਦੇ ਕੇਂਦਰ ਬਣ ਗਏ ਹਨ, ਜਿੱਥੇ ਰਾਤ ਨੂੰ 50 ਤੋਂ ਵੱਧ ਕੁੱਤਿਆਂ ਦੇ ਝੁੰਡ ਦੇਖੇ ਜਾਂਦੇ ਹਨ। ਕੌਂਸਲਰ ਜੰਡੂ ਨੇ ਕਿਹਾ, "ਨਾ ਬੱਚੇ ਸੁਰੱਖਿਅਤ ਹਨ ਅਤੇ ਨਾ ਹੀ ਬਾਲਗ। ਬੱਚੇ ਪਾਰਕਾਂ ਵਿੱਚ ਨਹੀਂ ਖੇਡ ਸਕਦੇ। ਲੋਕਾਂ ਨੂੰ ਡੰਡੇ ਚੁੱਕਣੇ ਪੈਂਦੇ ਹਨ, ਅਤੇ ਉਹ ਵੀ ਸੁਰੱਖਿਆ ਦੀ ਕੋਈ ਗਰੰਟੀ ਨਹੀਂ ਦਿੰਦੇ। ਮਜ਼ਦੂਰਾਂ 'ਤੇ ਰੋਜ਼ਾਨਾ ਹਮਲੇ ਹੁੰਦੇ ਹਨ। ’’

ਉਨ੍ਹਾਂ ਕਿਹਾ ਕਿ, ‘‘16 ਜਨਵਰੀ ਤੱਕ 20-25 ਮਾਮਲੇ ਪਹਿਲਾਂ ਹੀ ਸਾਹਮਣੇ ਆ ਚੁੱਕੇ ਸਨ; ਉਦੋਂ ਤੋਂ 16 ਹੋਰ ਮਾਮਲੇ ਆਏ ਹਨ। ਜੇਸੀਟੀ ਮਿੱਲ ਅਤੇ ਪੈਟਰੋਲ ਪੰਪ ਦੇ ਨੇੜੇ ਮੌਜੂਦ ਡੰਪ ਸਾਡੇ 'ਤੇ ਥੋਪੇ ਗਏ ਸਨ। ਖਾਣ-ਪੀਣ ਦੀਆਂ ਦੁਕਾਨਾਂ ਦਾ ਕੂੜਾ, ਖਾਸ ਕਰਕੇ ਸੁੱਟਿਆ ਹੋਇਆ ਮੀਟ, ਨੇ ਸਥਿਤੀ ਨੂੰ ਹੋਰ ਖਰਾਬ ਕਰ ਦਿੱਤਾ ਹੈ।" ਉਨ੍ਹਾ ਅੱਗੇ ਕਿਹਾ ਕਿ ਪਿਛਲੇ ਸਾਲ ਨਿਗਮ ਕਮਿਸ਼ਨਰ ਕੋਲ ਵਾਰ-ਵਾਰ ਮੁੱਦਾ ਉਠਾਉਣ ਅਤੇ ਇਸ ਸਾਲ ਫਿਰ ਮੇਅਰ ਕੋਲ ਮਾਮਲਾ ਰੱਖਣ ਦੇ ਬਾਵਜੂਦ ਕੋਈ ਠੋਸ ਹੱਲ ਨਹੀਂ ਨਿਕਲਿਆ।

Advertisement
×