‘ਪੰਜਾਬ ਦਾ ਸਰਬਪੱਖੀ ਨਿਘਾਰ, ਪਰਵਾਸ ਤੇ ਗੁਰਮਤਿ’ ਬਾਰੇ ਸੈਮੀਨਾਰ

‘ਪੰਜਾਬ ਦਾ ਸਰਬਪੱਖੀ ਨਿਘਾਰ, ਪਰਵਾਸ ਤੇ ਗੁਰਮਤਿ’ ਬਾਰੇ ਸੈਮੀਨਾਰ

ਸੈਮੀਨਾਰ ਦੌਰਾਨ ਸੰਬੋਧਨ ਕਰਦੇ ਹੋਏ ਡਾ. ਸਵਰਾਜ ਸਿੰਘ। -ਫੋਟੋ: ਪੰਜਾਬੀ ਟ੍ਰਿਬਿਊਨ

ਪਾਲ ਸਿੰਘ ਨੌਲੀ

ਜਲੰਧਰ, 25 ਅਕਤੂਬਰ

ਗੁਰਮਤਿ ਲੋਕਧਾਰਾ ਵਿਚਾਰ ਮੰਚ ਵੱਲੋਂ ਪੰਜਾਬ ਪ੍ਰੈੱਸ ਕਲੱਬ ਵਿਚ ‘ਪੰਜਾਬ ਦਾ ਸਰਬਪਖੀ ਨਿਘਾਰ, ਪਰਵਾਸ ਤੇ ਗੁਰਮਤਿ’ ਬਾਰੇ ਸੈਮੀਨਾਰ ਕਰਵਾਇਆ ਗਿਆ। ਮੰਚ ਦੇ ਪ੍ਰਧਾਨ ਡਾ. ਸਵਰਾਜ ਸਿੰਘ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ 1849 ਤੱਕ ਪੰਜਾਬ ਦੁਨੀਆਂ ਦਾ ਸਭ ਤੋਂ ਅਮੀਰ ਦੇਸ਼ ਸੀ, ਜਿੱਥੇ ਸਭ ਤੋਂ ਵੱਧ ਪੜ੍ਹੇ-ਲਿਖੇ ਲੋਕ ਸਨ। ਪਰ ਹੁਣ ਦੋ ਸੌ ਸਾਲਾਂ ਤੋਂ ਪਹਿਲਾਂ ਹੀ ਇਹ ਖਿੱਤਾ ਆਰਥਿਕ ਮੰਦਹਾਲੀ ਤੇ ਬੌਧਿਕ ਕੰਗਾਲੀ ਦਾ ਸ਼ਿਕਾਰ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਦਾ ਸਭ ਤੋਂ ਵੱਡਾ ਕਾਰਨ ਉਨ੍ਹਾਂ ਨੇ ਗੁਰਮਤਿ ਫਲਾਸਫੇ ਨੂੰ ਤਿਲਾਂਜਲੀ ਦੇਣਾ ਦੱਸਿਆ। ਡਾ. ਸਵਰਾਜ ਸਿੰਘ ਨੇ ਕਿਹਾ ਕਿ 1849 ਤੋਂ ਪਹਿਲਾਂ ਪੰਜਾਬ ਦੇ ਖਜ਼ਾਨੇ ਵਿਚ ਸੰਸਾਰ ਭਰ ਦੇ ਦੇਸ਼ਾਂ ਵਿਚ ਸਭ ਤੋਂ ਵੱਧ ਪੈਸਾ ਅਤੇ ਤੋਸ਼ਾਖਾਨੇ ਵਿਚ ਸਭ ਤੋਂ ਵੱਧ ਕੀਮਤੀ ਹੀਰੇ ਅਤੇ ਜਵਾਹਾਰਾਤ ਜਮ੍ਹਾਂ ਸਨ। ਉਨ੍ਹਾਂ ਇਹ ਵੀ ਦੱਸਿਆ ਕਿ ਇੰਗਲੈਂਡ ਦੀ ਮਹਾਰਾਣੀ ਦੇ ਤਾਜ ਵਿਚ ਜੜ੍ਹਿਆ ਦੁਨੀਆ ਦਾ ਸਭ ਤੋਂ ਕੀਮਤੀ ਕੋਹਿਨੂਰ ਹੀਰਾ ਨਾਬਾਲਗ ਮਹਾਰਾਜਾ ਦਲੀਪ ਸਿੰਘ ਦੀ ਕੂਹਣੀ ਤੋਂ ਜਬਰੀ ਲਾਹਿਆ ਗਿਆ ਸੀ।

ਉਨ੍ਹਾਂ ਮੁਤਾਬਕ ਹਰੀ ਕ੍ਰਾਂਤੀ ਤੋਂ ਬਾਅਦ ਪੰਜਾਬ ਵਿਚ ਤੇਜ਼ੀ ਨਾਲ ਧਰਤੀ ਹੇਠਲਾ ਪਾਣੀ ਖਤਮ ਹੋਇਆ ਅਤੇ ਧਰਤੀ ਤੇ ਹਵਾ-ਪਾਣੀ ਦੇ ਜ਼ਹਿਰੀ ਹੋਣ ਦਾ ਸਿੱਟਾ ਕੈਂਸਰ-ਸ਼ੂਗਰ ਆਦਿ ਵਰਗੀਆਂ ਭਿਆਨਕ ਬਿਮਾਰੀਆਂ ਦੇ ਰੂਪ ਵਿਚ ਨਿਕਲਿਆ। ਉਨ੍ਹਾਂ ਕਿਹਾ ਕਿ ਬੇਸ਼ੱਕ ਸੰਸਾਰੀਕਰਨ ਦੇ ਦੌਰ ਵਿਚਲੇ ਸਾਮਰਾਜੀ ਖਪਤਕਾਰੀ ਸੱਭਿਆਚਾਰ ਨੇ ਸਾਰੇ ਹੱਦਾਂ-ਬੰਨੇ ਟੱਪ ਕੇ ਮਨੁੱਖ ਨੂੰ ਆਤਮਿਕ ਤੌਰ ਉਤੇ ਵੀ ਕੰਗਾਲ ਬਣਾ ਦਿੱਤਾ ਹੈ। ਇਸੇ ਆਤਮਿਕ ਕੰਗਾਲੀ ਦਾ ਸ਼ਿਕਾਰ ਹੋਏ ਪੰਜਾਬੀ ਨੌਜਵਾਨ ਆਪਣਾ ਅਮੀਰ ਵਿਰਸਾ ਤੇ ਵਾਤਾਵਰਨ ਤਿਆਗ ਕੇ ਪ੍ਰਦੇਸਾਂ ਨੂੰ ਦੌੜ ਰਹੇ ਹਨ।

ਡਾ. ਸਵਰਾਜ ਸਿੰਘ ਦੇ ਨੇ ਕਿਹਾ ਕਿ ਇਹ ਕੋਈ ਸਹਿਜ ਕੁਦਰਤੀ ਪਰਵਾਸ ਨਹੀਂ ਹੈ ਬਲਕਿ ਸਾਮਰਾਜੀ ਆਰਥਿਕ ਨੀਤੀਆਂ ਅਧੀਨ ਹੋ ਰਿਹਾ ਪਰਵਾਸ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਸਾਮਰਾਜੀ ਖੱਪਤਕਾਰੀ ਦੀ ਗੈਰ ਕੁਦਰਤੀ ਚਕਾਚੌਂਧ ਵਿਖਾ ਕੇ ਉਨ੍ਹਾਂ ਨੂੰ ਪਰਵਾਸ ਲਈ ਪ੍ਰੇਰਿਆ ਜਾ ਰਿਹਾ ਹੈ, ਜਿਸ ਨੇ ਪੰਜਾਬ ਦੇ ਵਿੱਦਿਅਕ ਢਾਂਚੇ ਨੂੰ ਤਬਾਹ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਰਵਾਸ ਦੇ ਨਾਲ ਹੋ ਰਿਹਾ ਆਵਾਸ ਪੰਜਾਬ ਦੀ ਵਸੋਂ ਦੇ ਤਵਾਜ਼ਨ ਵਿਚ ਵੱਡੇ ਵਿਗਾੜ ਪੈਦਾ ਕਰ ਰਿਹਾ ਹੈ। ਸੈਮੀਨਾਰ ਵਿੱਚ ਸਤਨਾਮ ਸਿੰਘ ਮਾਣਕ, ਡਾ. ਤਰਸੇਮ ਗੁਜਰਾਲ, ਗੁਰਵਿੰਦਰ ਸਿੰਘ ਬੋਪਾਰਾਏ, ਦੇਸ ਪੰਜਾਬ ਦੇ ਸੰਪਾਦਕ ਗੁਰਬਚਨ ਸਿੰਘ, ਜਸਬੀਰ ਸਿੰਘ ਸ਼ੀਰੀ, ਬਹਾਦਰ ਸਿੰਘ ਸੰਧੂ, ਪਰਵਿੰਦਰ ਸਿੰਘ ਸੰਧੂ, ਇੰਦਰਜੀਤ ਸਿੰਘ ਤੇ ਹੋਰ ਬੁੱਧੀਜੀਵੀ ਹਾਜ਼ਰ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਯੂਪੀਏ ਦਾ ਭਵਿੱਖ

ਯੂਪੀਏ ਦਾ ਭਵਿੱਖ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਸ਼ਹਿਰ

View All