DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਫੱਤੂ ਢੀਂਗਾ ਬਲਾਕ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੇ ਅਹੁਦਿਆਂ ’ਤੇ ਰਾਣਾ ਧੜਾ ਕਾਬਜ਼

ਫੱਤੂ ਢੀਂਗਾ ਬਲਾਕ ਦੇ ਚੇਅਰਮੈਨ ਦੀ ਚੋਣ ਵਿੱਚ ‘ਆਪ’ ਨੂੰ ਹਰਾਇਆ; ਗੋਲੀਬਾਰੀ ਦੀ ਘਟਨਾ ਕਾਰਨ 3 ਦਿਨ ਪਹਿਲਾਂ ਰੁਕੀ ਸੀ ਚੋਣ, ਹਾਈਕੋਰਟ ਦੇ ਆਬਜ਼ਰਵਰ ਦੀ ਮੌਜੂਦਗੀ ਵਿੱਚ ਹੋਈ ਵੋਟਿੰਗ

  • fb
  • twitter
  • whatsapp
  • whatsapp
featured-img featured-img
Image: PB Rana Inder Partap
Advertisement
ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਆਬਜ਼ਰਵਰ ਦੀ ਮੌਜੂਦਗੀ ਵਿੱਚ ਹੋਈ ਚੋਣ ਦੌਰਾਨ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਦੇ ਧੜੇ ਨੇ ਸ਼ਨਿਚਰਵਾਰ ਸਵੇਰੇ ਫੱਤੂ ਢੀਂਗਾ ਬਲਾਕ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੇ ਅਹੁਦਿਆਂ 'ਤੇ ਜਿੱਤ ਹਾਸਲ ਕੀਤੀ ਹੈ।ਇਨ੍ਹਾਂ ਅਹੁਦਿਆਂ ਲਈ ਚੋਣ ਹਾਈਕੋਰਟ ਦੇ ਆਬਜ਼ਰਵਰ ਦੀ ਦੇਖ-ਰੇਖ ਹੇਠ ਕਰਵਾਈ ਗਈ ਸੀ, ਕਿਉਂਕਿ ਇਸ ਤੋਂ ਪਹਿਲਾਂ 1 ਅਪਰੈਲ ਨੂੰ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ (BDPO) ਢਿੱਲਵਾਂ ਦੇ ਦਫ਼ਤਰ ਵਿੱਚ ਚੋਣ ਦੌਰਾਨ ਗੋਲੀਬਾਰੀ ਦੀ ਘਟਨਾ ਵਾਪਰੀ ਸੀ। ਹਾਲਾਂਕਿ ਇਸ ਘਟਨਾ ਵਿੱਚ ਕੋਈ ਜ਼ਖ਼ਮੀ ਨਹੀਂ ਹੋਇਆ ਸੀ, ਪਰ ਵਿਧਾਇਕ ਰਾਣਾ ਨੇ ਹਾਈਕੋਰਟ ਤੱਕ ਪਹੁੰਚ ਕੀਤੀ ਸੀ, ਜਿਸ ਨੇ ਫਿਰ ਸ਼ਨਿਚਵਾਰ ਨੂੰ ਡਿਪਟੀ ਕਮਿਸ਼ਨਰ ਕਪੂਰਥਲਾ ਦੇ ਦਫ਼ਤਰ ਵਿੱਚ ਚੋਣ ਕਰਵਾਉਣ ਦਾ ਹੁਕਮ ਦਿੱਤਾ ਸੀ।

ਸੁਲਤਾਨਪੁਰ ਲੋਧੀ ਦੇ ਫੱਤੂ ਢੀਂਗਾ ਬਲਾਕ ਲਈ ਇਹ ਚੋਣ ਕਪੂਰਥਲਾ ਡੀਸੀ ਦਫ਼ਤਰ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਆਬਜ਼ਰਵਰ ਦੀ ਹਾਜ਼ਰੀ ਵਿੱਚ ਹੋਈ। ਇਸ ਦੌਰਾਨ ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਦੇ ਧੜੇ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਮਾਤ ਦਿੱਤੀ। ਰਾਣਾ ਦੀ ਸਮਰਥਕ ਮਨਵੀਰ ਕੌਰ ਕੁੱਲ 16 ਵੋਟਾਂ ਵਿੱਚੋਂ 9 ਵੋਟਾਂ ਹਾਸਲ ਕਰਕੇ ਚੇਅਰਪਰਸਨ ਚੁਣੀ ਗਈ। ਰਾਣਾ ਨੇ ਵੀ ਬਤੌਰ ਵਿਧਾਇਕ ਆਪਣੀ ਵੋਟ ਪਾਈ।

Advertisement

ਵਾਈਸ ਚੇਅਰਪਰਸਨ ਦੇ ਅਹੁਦੇ ਲਈ 8-8 ਵੋਟਾਂ ਨਾਲ ਮੁਕਾਬਲਾ ਬਰਾਬਰ (ਡਰਾਅ) ਰਿਹਾ। ਪਰਚੀ ਕੱਢਣ (ਚਿੱਟ ਪਿਕਿੰਗ) ਦੌਰਾਨ ਇਹ ਅਹੁਦਾ ਵੀ ਰਾਣਾ ਦੇ ਧੜੇ ਦੀ ਦਲਜੀਤ ਕੌਰ ਦੇ ਹਿੱਸੇ ਆਇਆ। ਵਾਈਸ ਚੇਅਰਪਰਸਨ ਦੇ ਅਹੁਦੇ ਲਈ ਵੋਟਿੰਗ ਦੌਰਾਨ ਬਾਰੇ ਰਾਣਾ ਨੇ ਕਿਹਾ, "ਇੱਕ ਉਮੀਦਵਾਰ ਨੇ ਪੇਪਰ ਬੈਲਟ 'ਤੇ ਗਲਤ ਮੋਹਰ ਲਗਾ ਦਿੱਤੀ ਸੀ ਜੋ ਕਿ ਫੋਲਡ ਹੋ ਗਈ ਸੀ। ਕਿਉਂਕਿ ਪ੍ਰਮਾਤਮਾ ਸਾਡੇ ਪੱਖ ਵਿੱਚ ਸੀ, ਸਾਡਾ ਉਮੀਦਵਾਰ ਆਖਰਕਾਰ ਡਰਾਅ ਵਿੱਚ ਵੀ ਜਿੱਤ ਗਿਆ।"

Advertisement

ਪੋਲਿੰਗ ਸੈਂਟਰ ਤੋਂ ਬਾਹਰ ਆ ਕੇ ਰਾਣਾ ਨੇ ਵੋਟਰਾਂ ਅਤੇ ਆਪਣੇ ਸ਼ੁਭਚਿੰਤਕਾਂ ਅਤੇ ਵਿਸ਼ੇਸ਼ ਤੌਰ 'ਤੇ ਆਪਣੇ ਪਿਤਾ - ਕਪੂਰਥਲਾ ਤੋਂ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਦਾ ਧੰਨਵਾਦ ਕੀਤਾ।

Advertisement
×