DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Visual Flash ਮੁਕਾਬਲੇ ’ਚ ਰਮਨਜੀਤ ਕੌਰ ਨੇ ਗੋਲਡ ਮੈਡਲ ਜਿੱਤਿਆ

ਯੂ.ਸੀ.ਐੱਮ.ਏ.ਐੱਸ. ਵੱਲੋਂ ਕਰਵਾਏ 10ਵੇਂ ਅੰਤਰ ਸਟੇਟ ਵਿਜੂਅਲ ਫਲੈਸ ਮੁਕਾਬਲੇ ’ਚ ਡੂਨ ਵਰਲਡ ਸਕੂਲ ਮਲਸੀਆਂ ਦੀ ਵਿਦਿਆਰਥਣ ਰਮਨਜੀਤ ਕੌਰ ਨੇ ਗੋਲਡ ਮੈਡਲ ਜਿੱਤ ਕੇ ਸਕੂਲ, ਆਪਣੇ ਮਾਪਿਆਂ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਪ੍ਰਿੰਸੀਪਲ ਅਰਸ਼ਦੀਪ ਕੌਰ ਘੁੰਮਣ ਨੇ ਦੱਸਿਆ ਕਿ...

  • fb
  • twitter
  • whatsapp
  • whatsapp
featured-img featured-img
ਸੋਨ ਤਗਮਾ ਜੇਤੂ ਵਿਦਿਆਰਥਣ ਰਮਨਜੀਤ ਕੌਰ ਸਕੂਲ ਪ੍ਰਬੰਧਕਾਂ ਨਾਲ। ਫੋਟੋ; ਖੋਸਲਾ
Advertisement

ਯੂ.ਸੀ.ਐੱਮ.ਏ.ਐੱਸ. ਵੱਲੋਂ ਕਰਵਾਏ 10ਵੇਂ ਅੰਤਰ ਸਟੇਟ ਵਿਜੂਅਲ ਫਲੈਸ ਮੁਕਾਬਲੇ ’ਚ ਡੂਨ ਵਰਲਡ ਸਕੂਲ ਮਲਸੀਆਂ ਦੀ ਵਿਦਿਆਰਥਣ ਰਮਨਜੀਤ ਕੌਰ ਨੇ ਗੋਲਡ ਮੈਡਲ ਜਿੱਤ ਕੇ ਸਕੂਲ, ਆਪਣੇ ਮਾਪਿਆਂ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ।

ਪ੍ਰਿੰਸੀਪਲ ਅਰਸ਼ਦੀਪ ਕੌਰ ਘੁੰਮਣ ਨੇ ਦੱਸਿਆ ਕਿ ਇਸ ਮੁਕਾਬਲੇ ’ਚ ਉਨ੍ਹਾਂ ਦੇ ਸਕੂਲ ਦੀ ਇਸ ਹੋਣਹਾਰ ਵਿਦਿਆਰਥਣ ਨੇ ਚੰਡੀਗੜ੍ਹ, ਹਰਿਆਣਾ, ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਦੇ ਵਿਦਿਆਰਥੀਆਂ ਨੂੰ ਪਛਾੜਦਿਆਂ ਆਪਣੀ ਤੇਜ ਮਾਨਸਿਕ ਗਣਨਾ ਤੇ ਉੱਚ ਦਰਜੇ ਦੀ ਇਕਾਗਰਤਾ ਨਾਲ ਇਹ ਮੁਕਾਮ ਹਾਸਲ ਕੀਤਾ ਹੈ।

Advertisement

ਮੈਨੇਜਿੰਗ ਡਾਇਰੈਕਟਰ ਜਸਵੰਤ ਸਿੰਘ ਦਾਨੀਆ ਅਤੇ ਡਾਇਰੈਕਟਰ ਐਸ.ਪੀ ਕੌਰ ਨੇ ਮੈਡਲ ਜੇਤੂ ਬੱਚੀ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੰਦੇ ਬੱਚੀ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ।

Advertisement

Advertisement
×