ਹੁੱਕਾ ਬਾਰ ਵਿੱਚ ਛਾਪਾ; ਪੰਜ ਗ੍ਰਿਫ਼ਤਾਰ

* ਦੋ ਵਿਦਿਆਰਥੀ ਚਿਤਾਵਨੀ ਦੇ ਕੇ ਛੱਡੇ; * ਬਾਰ ਤੋਂ ਕਈ ਹੁੱਕੇ ਤੇ ਫਲੇਵਰ ਵੀ ਮਿਲੇ

ਹੁੱਕਾ ਬਾਰ ਵਿੱਚ ਛਾਪਾ; ਪੰਜ ਗ੍ਰਿਫ਼ਤਾਰ

ਹੁੱਕਾ ਬਾਰ ’ਚੋਂ ਜ਼ਬਤ ਕੀਤਾ ਸਾਮਾਨ ਦਿਖਾਉਂਦੇ ਹੋਏ ਪੁਲੀਸ ਮੁਲਾਜ਼ਮ। ਫੋਟੋ : ਪੰਜਾਬੀ ਟ੍ਰਿਬਿਊਨ

ਪਾਲ ਸਿੰਘ ਨੌਲੀ
ਜਲੰਧਰ,14 ਜੁਲਾਈ

ਇੱਥੋਂ ਦੇ ਜੋਤੀ ਨਗਰ ਵਿੱਚ ਚੱਲ ਲਈ ਨਜਾਇਜ਼ ਹੁੱਕਾ ਬਾਰ ਵਿੱਚ ਛਾਪਾ ਮਾਰ ਕੇ ਪੁਲੀਸ ਨੇ ਬਾਰ ਦੇ ਮਾਲਕ, ਸਟਾਫ ਅਤੇ ਇੱਕ ਗਾਹਕ ਸਣੇ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। ਥਾਣਾ ਡਿਵੀਜ਼ਨ ਨੰਬਰ 6 ਦੇ ਮੁਖੀ ਸੁਰਜੀਤ ਸਿੰਘ ਗਿੱਲ ਵੱਲੋਂ ਇਹ ਛਾਪਾ ਮਾਰਿਆ ਗਿਆ ਸੀ। ਪੁਲੀਸ ਨੇ ਇਸ ਹੁੱਕਾ ਬਾਰ ਵਿੱਚ ਆਏ ਦੋ ਵਿਦਿਆਰਥੀਆਂ ਦੇ ਭਵਿੱਖ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ। ਪੁਲੀਸ ਨੇ ਹੁੱਕਾ ਬਾਰ ਤੋਂ ਕਈ ਹੁੱਕੇ ਤੇ ਫਲੇਵਰ ਵੀ ਬਰਾਮਦ ਕੀਤੇ ਹਨ।

ਏਸੀਪੀ ਹਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਥਾਣਾ ਨੰਬਰ 6 ਦੇ ਮੁਖੀ ਸੁਰਜੀਤ ਸਿੰਘ ਗਿੱਲ ਤੇ ਇੰਸਪੈਕਟਰ ਅਜੈਬ ਸਿੰਘ ਨੂੰ ਮੁਖ਼ਬਰ ਖ਼ਾਸ ਨੇ ਸੂਚਨਾ ਦਿੱਤੀ ਸੀ ਕਿ ਇਨਕਮ ਟੈਕਸ ਕਾਲੋਨੀ ਲਾਗੇ ਬੱਬੀ ਬਾਰ ਐਂਡ ਲਾਂਚ ’ਚ ਪ੍ਰਸ਼ਾਸਨਿਕ ਹੁਕਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਨਜਾਇਜ਼ ਤੌਰ ’ਤੇ ਉੱਥੇ ਲੋਕਾਂ ਨੂੰ ਹੁੱਕਾ ਪਿਆਇਆ ਜਾ ਰਿਹਾ ਹੈ।

ਪੁਲੀਸ ਪਾਰਟੀ ਨੇ ਤੁਰੰਤ ਕਾਰਵਾਈ ਕਰਦੇ ਹੋਏ ਬੱਬੀ ਬਾਰ ਐਂਡ ਲਾਂਜ ਤੇ ਛਾਪੇ ਮਾਰ ਕੇ ਕੇ ਬਾਗ਼ ਦੇ ਮਾਲਕ ਅਮਨਦੀਪ ਸਿੰਘ ਵਾਸੀ ਰਣਜੀਤ ਐਵੇਨਿਊ ਅੰਮ੍ਰਿਤਸਰ ਹਾਲ ਵਾਸੀ ਜੋਤੀ ਨਗਰ ਜਲੰਧਰ, ਮੈਨੇਜਰ ਅਭੀ ਵਾਸੀ ਜੋਤੀ ਨਗਰ, ਰਾਜੂ ਵਾਸੀ ਜੋਤੀ ਨਗਰ, ਪ੍ਰਿੰਸ ਵਾਸੀ ਅਬਾਦਪੁਰਾ ਅਤੇ ਇੱਕ ਗਾਹਕ ਅਸ਼ਾਂਤ ਵਾਸੀ ਜੋਤੀ ਨਗਰ ਨੂੰ ਕਾਬੂ ਕਰ ਕੇ ਬਾਰ ’ਚੋਂ 6 ਹੁੱਕੇ, 2 ਪੈਕੇਟ ਨੋਜ਼ਲ, 5 ਰਾਇਲ ਸਮੋਕਿੰਗ, 5 ਪੈਕੇਟ ਕੋਲਾ, 2 ਚਿਲਮਾਂ, 3 ਕੋਕਿਆਂ, 4 ਹੁੱਕਾ ਪਾਈਪ ਅਤੇ 2 ਡੱਬੇ ਖੁੱਲ੍ਹੇ ਫਲੇਵਰ ਦੇ ਬਰਾਮਦ ਕੀਤੇ। ਇਸ ਸਬੰਧੀ ਏਸੀਪੀ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਉਨ੍ਹਾਂ ਕੋਲੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All