DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Punjab Petrol Crisis: ਪੰਜਾਬ ਦੇ ਤੇਲ ਪੰਪਾਂ ਨੂੰ ਹੱਥ ਘੁੱਟ ਕੇ ਸਪਲਾਈ, ਸਰਕਾਰ ਨੇ ਮੁਸਤੈਦੀ ਦਿਖਾਈ

Punjab Petrol Crisis: ਡੀਲਰਾਂ ਨੇ ਮੁੱਖ ਸਕੱਤਰ ਨੂੰ ਲਿਖਿਆ ਸੀ ਪੱਤਰ

  • fb
  • twitter
  • whatsapp
  • whatsapp
featured-img featured-img
ਜ਼ੀਰਕਪੁਰ ਦੇ ਇੱਕ ਪੈਟਰੋਲ ਪੰਪ ਤੋਂ ਤੇਲ ਭਰਵਾਉਂਦੇ ਹੋਏ ਵਾਹਨ ਚਾਲਕ।
Advertisement
Punjab Petrol Crisis: ਪੱਛਮੀ ਏਸ਼ੀਆ ਦੀ ਜੰਗ ਦਾ ਪ੍ਰਭਾਵ ਵਜੋਂ ਤੇਲ ਕੰਪਨੀਆਂ ਨੇ ਪੰਜਾਬ ’ਚ ਤੇਲ ਪੰਪ ਡੀਲਰਾਂ ਨੂੰ ਹੱਥ ਘੁੱਟ ਕੇ ਤੇਲ ਦੇਣਾ ਸ਼ੁਰੂ ਕਰ ਦਿੱਤਾ ਹੈ ਜਿਸ ਦੇ ਨਤੀਜੇ ਵਜੋਂ ਪੰਪ ਡੀਲਰ ਖ਼ਫ਼ਾ ਹੋ ਗਏ ਹਨ। ਇੱਕ ਤੇਲ ਕੰਪਨੀ ਨੇ ਜਲੰਧਰ ਦੇ ਤੇਲ ਡਿਪੂ ਤੋਂ ਸਪਲਾਈ ਨਾਮਾਤਰ ਹੀ ਕਰ ਦਿੱਤੀ ਹੈ। ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਪੰਜਾਬ ਨੇ ਮੁੱਖ ਸਕੱਤਰ ਪੰਜਾਬ ਨੂੰ ਪੱਤਰ ਲਿਖ ਕੇ ਸੂਬੇ ’ਚ ਤੇਲ ਦੇ ਉੱਭਰ ਸੰਕਟ ਤੋਂ ਜਾਣੂ ਕਰਾਇਆ ਹੈ।

ਵੇਰਵਿਆਂ ਅਨੁਸਾਰ ਪੰਜਾਬ ’ਚ ਇਸ ਵੇਲੇ ਕਰੀਬ ਚਾਰ ਹਜ਼ਾਰ ਤੇਲ ਪੰਪ ਹਨ। ਆਮ ਦਿਨਾਂ ’ਚ ਤੇਲ ਪੰਪ ਡੀਲਰਾਂ ਨੂੰ ਤੇਲ ਕੰਪਨੀਆਂ ਤੋਂ ਪੰਜ ਦਿਨਾਂ ਲਈ ਤੇਲ ਉਧਾਰ ਮਿਲ ਜਾਂਦਾ ਸੀ ਪ੍ਰੰਤੂ ਹੁਣ ਐਡਵਾਂਸ ਅਦਾਇਗੀ ਦੇ ਬਾਵਜੂਦ ਤੇਲ ਦੀ ਸਪਲਾਈ ਲੇਟ ਹੋ ਰਹੀ ਹੈ। ਐਸੋਸੀਏਸ਼ਨ ਨੇ ਪੱਤਰ ’ਚ ਕਿਹਾ ਹੈ ਕਿ ਹਿੰਦੋਸਤਾਨ ਪੈਟਰੋਲੀਅਮ ਦੇ ਪੰਜਾਬ ਦੇ ਦਿਹਾਤੀ ਖੇਤਰ ਦੇ ਕਾਫ਼ੀ ਤੇਲ ਪੰਪ ਡਰਾਈ ਹੋ ਗਏ ਹਨ। ਇਸ ਕੰਪਨੀ ਦਾ ਜਲੰਧਰ ਡਿਪੂ ਤੋਂ ਸਪਲਾਈ ਘਟਣ ਕਾਰਨ ਮਾਝੇ ਦੁਆਬੇ ਦੇ ਕਈ ਜ਼ਿਲ੍ਹੇ ਪ੍ਰਭਾਵਿਤ ਹੋਏ ਹਨ।

Advertisement

ਡੀਲਰਾਂ ਦਾ ਕਹਿਣਾ ਹੈ ਕਿ ਤੇਲ ਕੰਪਨੀਆਂ ਦਾ ਕੰਮ ਪਹਿਲਾਂ ਛੁੱਟੀ ਵਾਲੇ ਦਿਨ ਵੀ ਪ੍ਰਭਾਵਿਤ ਨਹੀਂ ਹੁੰਦਾ ਸੀ ਪ੍ਰੰਤੂ ਹੁਣ ਦੋ ਤੋਂ ਤਿੰਨ ਦਿਨਾਂ ਦੀ ਦੇਰੀ ਨਾਲ ਸਪਲਾਈ ਮਿਲ ਰਹੀ ਹੈ। ਐਸੋਸੀਏਸ਼ਨ ਦਾ ਕਹਿਣਾ ਹੈ ਕਿ ਕੰਪਨੀਆਂ ਵੱਲੋਂ ਡੀਲਰਾਂ ਨੂੰ ਜਬਰੀ ਪ੍ਰੀਮੀਅਮ ਤੇਲ ਦਿੱਤਾ ਜਾ ਰਿਹਾ ਹੈ ਜੋ ਕਿ 10 ਰੁਪਏ ਪ੍ਰਤੀ ਲੀਟਰ ਆਮ ਤੇਲ ਨਾਲੋਂ ਮਹਿੰਗਾ ਹੈ।

Advertisement

ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਪਰਮਜੀਤ ਸਿੰਘ ਦੋਆਬਾ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਨੇ ਹੁਣ ਮੁਸਤੈਦੀ ਦਿਖਾਈ ਹੈ ਅਤੇ ਤੇਲ ਕੰਪਨੀਆਂ ਦੀ ਖਿਚਾਈ ਵੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਵੀ ਹੁਣ ਮੀਟਿੰਗਾਂ ਕਰਨ ਲੱਗੇ ਹਨ। ਐਸੋਸੀਏਸ਼ਨ ਦਾ ਕਹਿਣਾ ਸੀ ਕਿ ਅਗਰ ਤੇਲ ਕੰਪਨੀਆਂ ਨੇ ਇਸੇ ਤਰ੍ਹਾਂ ਸਪਲਾਈ ਲਈ ਹੱਥ ਘੁੱਟੀ ਰੱਖਿਆ ਤਾਂ ਪੰਜਾਬ ’ਚ ਆਮ ਲੋਕਾਂ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ।

Advertisement
×