DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Punjab News: ਪੰਜਾਬ ਰਾਜ ਬੀਜ ਨਿਗਮ ਦੇ ਗੁਦਾਮਾਂ ਵਿੱਚ ਪਿਆ ਹਜ਼ਾਰਾਂ ਕੁਇੰਟਲ ਕਣਕ ਦਾ ਬੀਜ ਖਰਾਬ ਹੋਇਆ

ਕਰਤਾਰਪੁਰ ਵਿਚਲੇ ਗੋਦਾਮ ਵਿੱਚ ਸਭ ਤੋਂ ਵੱਧ ਬੀਜ ਹੋਇਆ ਖਰਾਬ; ਮਾਰਕੀਟ ਕਮੇਟੀ ਜਲੰਧਰ ਸ਼ਹਿਰੀ ਆਪਣੀ ਬਣਦੀ ਫੀਸ ਲੈਣਾ ਭੁੱਲੀ

  • fb
  • twitter
  • whatsapp
  • whatsapp
featured-img featured-img
ਫੋਟੋ ਕੈਪਸ਼ਨ ਪੰਜਾਬ ਰਾਜ ਬੀਜ ਨਿਗਮ ਦੇ ਕਰਤਾਰਪੁਰ ਸਥਿਤ ਗੋਦਾਮ ਦਾ ਦ੍ਰਿਸ਼
Advertisement

ਪੰਜਾਬ ਰਾਜ ਬੀਜ ਨਿਗਮ ਦੇ ਗੁਦਾਮਾਂ ਵਿੱਚ ਪਿਆ ਕਣਕ ਦਾ ਹਜ਼ਾਰਾਂ ਕੁਇੰਟਲ ਬੀਜ ਸਾਂਭ ਸੰਭਾਲ ਨਾ ਹੋਣ ਕਾਰਨ ਖਰਾਬ ਹੋ ਗਿਆ ਹੈ। ਬੀਜ ਨਿਗਮ ਨੇ ਇਸ ਬੀਜ ਨੂੰ ਕਣਕ ਦੇ ਸਮਰਥਨ ਮੁੱਲ ਤੋਂ 300 ਕੁਇੰਟਲ ਵੱਧ ਮੁੱਲ ਦੇ ਕੇ ਕਿਸਾਨਾਂ ਕੋਲੋਂ ਖਰੀਦਿਆ ਸੀ ਅਤੇ ਇਸ ਦੇ ਰੱਖ ਰਖਾਅ ਅਤੇ ਸਾਂਭ ਸੰਭਾਲ ਤੇ ਬੀਜ ਨਿਗਮ ਦਾ 3300 ਕੁਇੰਟਲ ਖਰਚਾ ਕਰਨ ਉਪਰੰਤ ਇਸ ਬੀਜ ਨੂੰ 3800 ਕੁਇੰਟਲ ਦੇ ਹਿਸਾਬ ਨਾਲ ਵੇਚਿਆ ਜਾਂਦਾ ਸੀ। ਇਸ ਦੇ ਉਲਟ ਕਣਕ ਦਾ ਬੀਜ ਖਰਾਬ ਹੋਣ ਕਾਰਨ ਲੁਧਿਆਣਾ ਦੇ ਇੱਕ ਵਪਾਰੀ ਨੂੰ 2600 ਕੁਇੰਟਲ ਦੇ ਹਿਸਾਬ ਨਾਲ ਕੁੱਲੀ ਬੋਲੀ ਰਾਹੀਂ ਵੇਚਿਆ ਗਿਆ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ਵਿੱਚ ਸੂਬੇ ਵਿੱਚ ਹੜ ਆਉਣ ਕਾਰਨ ਸਰਕਾਰ ਨੇ ਕਣਕ ਦੀ ਬਿਜਾਈ ਲਈ ਕਿਸਾਨਾਂ ਨੂੰ ਮੁਫ਼ਤ ਦਿੱਤਾ ਸੀ। ਇਸ ਦੇ ਬਾਵਜੂਦ ਬੀਜ ਨਿਗਮ ਦੇ ਗੁਦਾਮਾਂ ਵਿੱਚ ਪਿਆ ਬੀਜ ਬੱਚਤ ਵਿੱਚ ਆ ਜਾਣ ਕਾਰਨ ਖਰਾਬ ਹੋਣਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

Advertisement

ਬੀਜ ਨਿਗਮ ਨੇ ਸੂਬੇ ਵਿੱਚ ਚਾਰ ਮੁੱਖ ਕੇਂਦਰ ਕਰਤਾਰਪੁਰ, ਲਾਡੋਵਾਲ, ਕੋਟਕਪੂਰਾ ਅਤੇ ਸੋਹਲ ਵਿੱਚ ਬੀਜ ਰੱਖਿਆ ਹੋਇਆ ਸੀ। ਬੀਜ ਨਿਗਮ ਸੈਂਟਰ ਕਰਤਾਰਪੁਰ ਦੇ ਗੋਦਾਮ ਵਿੱਚੋਂ ਕਣਕ ਵੇਚੇ ਜਾਣ ਉਪਰੰਤ ਮਾਰਕੀਟ ਕਮੇਟੀ ਜਲੰਧਰ ਸ਼ਹਿਰੀ ਦੇ ਕਰਮਚਾਰੀਆਂ ਦੀ ਕਥਿਤ ਅਣਦੇਖੀ ਕਾਰਨ ਵੇਚੀ ਕਣਕ ਉੱਪਰ ਮਾਰਕੀਟ ਕਮੇਟੀ ਦੀ ਫੀਸ ਲੈਣ ਵਿੱਚ ਕੋਈ ਦਿਲਚਸਪੀ ਨਾ ਦਿਖਾਉਣ ਕਾਰਨ ਕਮੇਟੀ ਨੂੰ ਵਿੱਤੀ ਘਾਟਾ ਸਹਿਣ ਲਈ ਮਜਬੂਰ ਹੋਣਾ ਪੈ ਰਿਹਾ ਹੈ।

Advertisement

ਇਸ ਸਬੰਧੀ ਪੰਜਾਬ ਰਾਜ ਬੀਜ ਨਿਗਮ ਦੇ ਚੇਅਰਮੈਨ ਮਹਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਬੀਜ ਨਿਗਮ ਦੇ ਗੁਦਾਮਾਂ ਵਿੱਚ ਪਿਆ 15 ਹਜ਼ਾਰ ਕੁਇੰਟਲ ਤੋਂ ਵੱਧ ਬੀਜ ਪਿਛਲੇ ਕੁਝ ਸਾਲਾਂ ਤੋਂ ਬੱਚਤ ਵਿੱਚ ਪਿਆ ਹੋਣ ਕਾਰਨ ਖਰਾਬ ਹੋ ਗਿਆ ਸੀ। ਇਸ ਦੀ ਜਾਂਚ ਕਰਵਾਉਣ ਉਪਰੰਤ ਲੈਬਾਰਟਰੀ ਦੀ ਰਿਪੋਰਟ ਅਨੁਸਾਰ ਇੱਥੇ ਪਿਆ ਬੀਜ ਹੁਣ ਕਣਕ ਦੀ ਬਿਜਾਈ ਕਰਨ ਦੇ ਯੋਗ ਨਹੀਂ ਹੈ। ਇਸ ਕਾਰਨ ਇਸ ਕਣਕ ਨੂੰ 2600 ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਖੁੱਲੀ ਬੋਲੀ ਰਾਹੀਂ ਵੇਚ ਦਿੱਤਾ ਗਿਆ ਹੈ।

ਮਾਰਕੀਟ ਕਮੇਟੀ ਜਲੰਧਰ ਸ਼ਹਿਰੀ ਦੇ ਪ੍ਰਧਾਨ ਗੁਰਪਾਲ ਸਿੰਘ ਮਾਂਗੇਕੀ ਨੇ ਦੱਸਿਆ ਕਿ ਕਣਕ ਦੇ ਬੀਜ ਵੇਚਣ ਤੇ ਮਾਰਕੀਟ ਕਮੇਟੀ ਵੱਲੋਂ ਫੀਸ ਨਹੀਂ ਲਈ ਜਾਂਦੀ ਪਰ ਇਹ ਖਰਾਬ ਬੀਜ ਨੂੰ ਕਣਕ ਵਜੋਂ ਵੇਚਿਆ ਗਿਆ ਹੈ। ਉਨ੍ਹਾਂ ਮਾਰਕੀਟ ਕਮੇਟੀ ਦੀ ਫੀਸ ਦੀ ਪਰਚੀ ਨਾ ਕੱਟਣ ਵਾਲੇ ਕਰਮਚਾਰੀਆਂ ਦੀ ਜਾਂਚ ਕਰਕੇ ਉਨ੍ਹਾਂ ਵਿਰੁੱਧ ਵਿਭਾਗੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।

Advertisement
×