DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Punjab News: ਸੁੱਖਾ ਕਾਹਲਵਾਂ ਦੇ ਕਰੀਬੀ ਗੁਰਪ੍ਰੀਤ ਗੋਪੀ ਦਾ ਗੋਲੀਆਂ ਮਾਰ ਕੇ ਕਤਲ

Punjab News: ਕਾਹਲਵਾਂ ਕਤਲ ਮਾਮਲੇ ’ਚ ਕਥਿਤ ਤੌਰ ’ਤੇ ਆਖਰੀ ਗਵਾਹ ਸੀ ਗੁਰਪ੍ਰੀਤ

  • fb
  • twitter
  • whatsapp
  • whatsapp
Advertisement

ਪੰਜਾਬ ਵਿੱਚ ਗੈਂਗਵਾਰ ਦੇ ਚੱਲ ਰਹੇ ਸਿਲਸਿਲੇ ਸਬੰਧੀ ਵਾਪਰੀ ਇੱਕ ਤਾਜ਼ਾ ਘਟਨਾ ਵਿੱਚ ਅੱਜ(ਸ਼ੁੱਕਰਵਾਰ) ਤੜਕਸਾਰ ਕਪੂਰਥਲਾ ਦੇ ਢਿੱਲਵਾਂ ਵਿੱਚ ਇੱਕ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਜੈਰਾਮਪੁਰ ਪਿੰਡ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਉਰਫ਼ ਗੋਪੀ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਅਣਪਛਾਤੇ ਹਮਲਾਵਰਾਂ ਨੇ ਨਜ਼ਦੀਕ ਤੋਂ ਅੰਨ੍ਹੇਵਾਹ ਗੋਲੀਆਂ ਚਲਾਈਆਂ, ਉਸ ਸਮੇਂ ਉਹ ਆਪਣੀ ਕਾਰ ਦੀ ਡਰਾਈਵਰ ਸੀਟ 'ਤੇ ਬੈਠਾ ਸੀ।

ਪੁਲੀਸ ਦੀਆਂ ਮੁੱਢਲੀਆਂ ਰਿਪੋਰਟਾਂ ਅਨੁਸਾਰ ਇਹ ਹਮਲਾ ਢਿੱਲਵਾਂ ਇਲਾਕੇ ਵਿੱਚ ਜੀਟੀ ਰੋਡ 'ਤੇ ਸਥਿਤ ਏਵਨ ਪੈਲੇਸ ਦੇ ਨੇੜੇ ਹੋਇਆ। ਚਸ਼ਮਦੀਦਾਂ ਅਨੁਸਾਰ ਹਮਲਾਵਰਾਂ ਨੇ ਗੱਡੀ ਦੇ ਸਾਹਮਣੇ ਤੋਂ ਆ ਕੇ ਵਿੰਡਸ਼ੀਲਡ ਰਾਹੀਂ ਕਈ ਰਾਊਂਡ ਫਾਇਰ ਕੀਤੇ, ਜਿਸ ਨਾਲ ਗੁਰਪ੍ਰੀਤ ਨੂੰ ਬਚਣ ਦਾ ਕੋਈ ਮੌਕਾ ਨਹੀਂ ਮਿਲਿਆ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ।

Advertisement

ਘਟਨਾ ਦੀ ਸੂਚਨਾ ਮਿਲਦੇ ਹੀ ਢਿੱਲਵਾਂ ਥਾਣੇ ਦੀ ਪੁਲੀਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਅਤੇ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਭੇਜ ਦਿੱਤਾ ਗਿਆ। ਫੋਰੈਂਸਿਕ ਜਾਂਚ ਅਤੇ ਅਗਲੇਰੀ ਤਫਤੀਸ਼ ਜਾਰੀ ਹੈ।

Advertisement

ਗੁਰਪ੍ਰੀਤ ਸਿੰਘ ਗੈਂਗਸਟਰ ਸੁੱਖਾ ਕਾਹਲਵਾਂ ਦੇ ਕਰੀਬੀ ਸਾਥੀ ਵਜੋਂ ਜਾਣਿਆ ਜਾਂਦਾ ਸੀ ਅਤੇ ਕਥਿਤ ਤੌਰ 'ਤੇ ਉਸ ਦੇ ਕਤਲ ਕੇਸ ਵਿੱਚ ਆਖਰੀ ਬਚਿਆ ਹੋਇਆ ਗਵਾਹ ਸੀ। ਜਦੋਂ ਕਿ ਕਈ ਹੋਰ ਗਵਾਹ ਪਹਿਲਾਂ ਹੀ ਮੁਕਰ (hostile) ਚੁੱਕੇ ਸਨ ਪਰ ਗੁਰਪ੍ਰੀਤ ਆਪਣੀ ਗਵਾਹੀ 'ਤੇ ਕਾਇਮ ਸੀ, ਜਿਸ ਕਾਰਨ ਉਹ ਚੱਲ ਰਹੀ ਕਾਨੂੰਨੀ ਕਾਰਵਾਈ ਵਿੱਚ ਇੱਕ ਮਹੱਤਵਪੂਰਨ ਕੜੀ ਸੀ।

ਇਸ ਮਾਮਲੇ ਵਿੱਚ ਇੱਕ ਨਵਾਂ ਮੋੜ ਉਦੋਂ ਆਇਆ ਜਦੋਂ ਸੋਸ਼ਲ ਮੀਡੀਆ 'ਤੇ ਵਿਰੋਧੀ ਗੈਂਗ ਦੇ ਮੈਂਬਰਾਂ ਵਜੋਂ ਆਪਣੀ ਪਛਾਣ ਦੱਸਣ ਵਾਲੇ ਵਿਅਕਤੀਆਂ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ। ਡੋਨੀ ਬੱਲ ਅਤੇ ਉਸ ਦੇ ਸਾਥੀਆਂ ਵੱਲੋਂ ਕਥਿਤ ਤੌਰ 'ਤੇ ਪਾਈ ਗਈ ਪੋਸਟ ਵਿੱਚ ਇਸ ਹੱਤਿਆ ਨੂੰ ਪੁਰਾਣੀ ਦੁਸ਼ਮਣੀ ਦਾ ਬਦਲਾ ਦੱਸਿਆ ਗਿਆ ਹੈ। ਸੰਦੇਸ਼ ਵਿੱਚ ਵਿਰੋਧੀ ਧੜਿਆਂ ਨਾਲ ਸਬੰਧਾਂ ਅਤੇ ਗੈਂਗਸਟਰ ਵਿੱਕੀ ਗੌਂਡਰ ਸਮੇਤ ਪਿਛਲੇ ਕਤਲਾਂ ਦਾ ਹਵਾਲਾ ਦਿੱਤਾ ਗਿਆ ਹੈ।

ਜ਼ਿਕਰਯੋਗ ਹੈ ਕਿ 2015 ਵਿੱਚ ਸੁੱਖਾ ਕਾਹਲਵਾਂ ਨੂੰ ਅਦਾਲਤੀ ਸੁਣਵਾਈ ਤੋਂ ਨਾਭਾ ਜੇਲ੍ਹ ਲਿਜਾਂਦੇ ਸਮੇਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਹੁਣ ਸੋਸ਼ਲ ਮੀਡੀਆ ਦਾਅਵੇ ਦੀ ਸੱਚਾਈ ਦੀ ਜਾਂਚ ਕਰ ਰਹੀਆਂ ਹਨ ਅਤੇ ਗੈਂਗਵਾਰ ਤੇ ਗਵਾਹ ਨੂੰ ਨਿਸ਼ਾਨਾ ਬਣਾਉਣ ਸਮੇਤ ਸਾਰੇ ਸੰਭਵ ਪਹਿਲੂਆਂ ਦੀ ਪੜਤਾਲ ਕਰ ਰਹੀਆਂ ਹਨ। ਇਸ ਘਟਨਾ ਨੇ ਸੰਗਠਿਤ ਅਪਰਾਧ ਦੇ ਮਾਮਲਿਆਂ ਵਿੱਚ ਮੁੱਖ ਗਵਾਹਾਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਚਿੰਤਾਵਾਂ ਵਧਾ ਦਿੱਤੀਆਂ ਹਨ ਅਤੇ ਸੁਰੱਖਿਆ ਉਪਾਵਾਂ 'ਤੇ ਸਵਾਲ ਖੜ੍ਹੇ ਹੋ ਗਏ ਹਨ।

Advertisement
×