Punjab News: ਨਿਰੰਕਾਰੀ ਸਮਾਗਮ ਤੋਂ ਪਰਤ ਰਹੇ ਸ਼ਰਧਾਲੂਆਂ ਦੀ ਕਾਰ ਇੰਡੋ-ਕੈਨੇਡੀਅਨ ਬੱਸ ਨਾਲ ਟਕਰਾਈ, 2 ਜ਼ਖ਼ਮੀ
ਕੌਮੀ ਰਾਜਮਾਰਗ ਦੇ ਫਿਲੌਰ-ਗੁਰਾਇਆ ਸਕੜ 'ਤੇ ਪਿੰਡ ਖਹਿਰਾ ਨੇੜੇ ਇੱਕ ਇੰਡੋ-ਕੈਨੇਡੀਅਨ ਬੱਸ ਵੱਲੋਂ ਪਿੱਛੋਂ ਆਲਟੋ ਕਾਰ ਨੂੰ ਟੱਕਰ ਮਾਰਨ ਕਾਰਨ ਦੋ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਟੱਕਰ ਨਾਲ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ, ਜਿਸ ਤੋਂ ਬਾਅਦ ਰਾਹਗੀਰ ਤੋਂ...
ਕੌਮੀ ਰਾਜਮਾਰਗ ਦੇ ਫਿਲੌਰ-ਗੁਰਾਇਆ ਸਕੜ 'ਤੇ ਪਿੰਡ ਖਹਿਰਾ ਨੇੜੇ ਇੱਕ ਇੰਡੋ-ਕੈਨੇਡੀਅਨ ਬੱਸ ਵੱਲੋਂ ਪਿੱਛੋਂ ਆਲਟੋ ਕਾਰ ਨੂੰ ਟੱਕਰ ਮਾਰਨ ਕਾਰਨ ਦੋ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਟੱਕਰ ਨਾਲ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ, ਜਿਸ ਤੋਂ ਬਾਅਦ ਰਾਹਗੀਰ ਤੋਂ ਮਿਲੀ ਜਾਣਕਾਰੀ 'ਤੇ ਸੜਕ ਸੁਰੱਖਿਆ ਫੋਰਸ (SSF) ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਤੁਰੰਤ ਕਾਰਵਾਈ ਕੀਤੀ।
ਜਾਣਕਾਰੀ ਅਨੁਸਾਰ, ਐੱਸ ਐੱਸ ਐੱਫ਼ (SSF) ਟੀਮ ਨੇ ਹਾਦਸੇ ਵਾਲੀ ਥਾਂ 'ਤੇ ਪਹੁੰਚ ਕੇ ਦੇਖਿਆ ਕਿ ਰਜਿਸਟ੍ਰੇਸ਼ਨ ਨੰਬਰ HR 68 C 289 ਵਾਲੀ ਇੰਡੋ-ਕੈਨੇਡੀਅਨ ਬੱਸ ਨੇ ਰਜਿਸਟ੍ਰੇਸ਼ਨ ਨੰਬਰ TO 62 CH PB 99 D ਵਾਲੀ ਆਲਟੋ ਕਾਰ ਨੂੰ ਪਿੱਛੋਂ ਟੱਕਰ ਮਾਰੀ ਸੀ। ਕਾਰ ਵਿੱਚ ਸਵਾਰ ਦੋ ਵਿਅਕਤੀਆਂ ਨੂੰ ਸੱਟਾਂ ਲੱਗਣ ਕਾਰਨ ਟੀਮ ਨੇ ਉਨ੍ਹਾਂ ਨੂੰ ਪ੍ਰਾਇਮਰੀ ਮੈਡੀਕਲ ਸਹਾਇਤਾ (ਫ਼ਸਟ ਏਡ) ਦਿੱਤੀ ਅਤੇ ਇਲਾਜ ਲਈ ਸਰਕਾਰੀ ਵਾਹਨ ਵਿੱਚ ਸਿਵਲ ਹਸਪਤਾਲ ਫਿਲੌਰ ਪਹੁੰਚਾਇਆ। ਜ਼ਖ਼ਮੀਆਂ ਵਿੱਚੋਂ ਇੱਕ ਨੂੰ ਬਾਅਦ ਵਿੱਚ ਅੱਗੇ ਦੇ ਇਲਾਜ ਲਈ ਦੂਜੇ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ।
ਜਦੋਂ ਕਾਰ ਸਵਾਰਾਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਉਹ ਨਿਰੰਕਾਰੀ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਬਾਅਦ ਦਿੱਲੀ ਤੋਂ ਪਠਾਨਕੋਟ ਜਾ ਰਹੇ ਸਨ ਜਦੋਂ ਇਹ ਹਾਦਸਾ ਵਾਪਰਿਆ। ਬੱਸ ਨੇ ਕਥਿਤ ਤੌਰ 'ਤੇ ਉਨ੍ਹਾਂ ਦੀ ਕਾਰ ਨੂੰ ਪਿੱਛੋਂ ਟੱਕਰ ਮਾਰ ਦਿੱਤੀ, ਜਿਸ ਨਾਲ ਵਾਹਨ ਦਾ ਭਾਰੀ ਨੁਕਸਾਨ ਹੋਇਆ।
ਇਸ ਸਬੰਘੀ ਇੰਡੋ-ਕੈਨੇਡੀਅਨ ਬੱਸ ਚਾਲਕ ਨੇ ਕਥਿਤ ਤੌਰ 'ਤੇ ਦੱਸਿਆ ਕਿ ਕਾਰ ਸੜਕ ਦੇ ਕਿਨਾਰੇ ਦੇ ਬਹੁਤ ਨੇੜੇ ਚੱਲ ਰਹੀ ਸੀ ਜਦੋਂ ਇਸ ਦੇ ਚਾਲਕ ਨੇ ਅਚਾਨਕ ਬ੍ਰੇਕ ਲਗਾ ਦਿੱਤੀ, ਜਿਸ ਨਾਲ ਬੱਸ ਕਾਰ ਨੂੰ ਪਿੱਛੋਂ ਟੱਕਰ ਮਾਰਨ ਤੋਂ ਬਚਾਅ ਨਹੀਂ ਕਰ ਸਕੀ। ਮਿਲੀ ਜਾਣਕਾਰੀ ਵਿੱਚ ਹਾਦਸੇ ਦੇ ਕਾਰਨਾਂ ਦੀ ਸੁਤੰਤਰ ਤੌਰ 'ਤੇ ਪੁਸ਼ਟੀ ਨਹੀਂ ਹੋ ਸਕੀ ਹੈ।
ਐੱਸਐੱਸਫ਼ ਟੀਮ ਨੇ ਨੁਕਸਾਨੀ ਗਈ ਕਾਰ ਵਿੱਚੋਂ ਬਰਾਮਦ ਕੀਤੇ ਸਾਮਾਨ ਨੂੰ ਵੀ ਆਪਣੇ ਕਬਜ਼ੇ ਵਿੱਚ ਲਿਆ ਅਤੇ ਇੰਡੋ-ਕੈਨੇਡੀਅਨ ਬੱਸ ਨੂੰ ਫਿਲੌਰ ਥਾਣੇ ਲਿਜਾਇਆ ਗਿਆ ਹੈ।

