DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Punjab ਸਰਕਾਰ ਦਾ ਵੱਡਾ ਫੈਸਲਾ: ਰਜਿਸਟਰੀ ਭਾਸ਼ਾ 'ਚੋਂ ਉਰਦੂ-ਫਾਰਸੀ ਦੇ 35 ਔਖੇ ਸ਼ਬਦ ਬਦਲੇ, ਦੇਖੋ ਨਵੀਂ ਸੂਚੀ

ਉਰਦੂ ਫਾਰਸੀ ਦੇ 35 ਸ਼ਬਦਾਂ ਦੀ ਥਾਂ ਨਵੇਂ 35 ਪੰਜਾਬੀ ਸ਼ਬਦਾਂ ਦੀ ਸੂਚੀ ਜਾਰੀ 

  • fb
  • twitter
  • whatsapp
  • whatsapp
featured-img featured-img
ਸ਼ਬਦਾਂ ਦੀ ਸੂਚੀ
Advertisement

ਪੰਜਾਬ ਦੇ ਲੋਕਾਂ ਨੂੰ ਆਪਣੀ ਜ਼ਮੀਨ ਅਤੇ ਹੋਰ ਸੰਪੱਤੀ ਦੀ ਖਰੀਦ ਵੇਚ ਸਮੇਂ ਰਜਿਸਟਰੇਸ਼ਨ ਕਰਾਉਣ ਲਈ ਵਰਤੇ ਜਾਂਦੇ 35 ਔਖੇ ਸ਼ਬਦਾਂ ਤੋਂ ਹੁਣ ਛੁਟਕਾਰਾ ਮਿਲ ਜਾਵੇਗਾ। ਇਨ੍ਹਾਂ ਸ਼ਬਦਾਂ ਵਿੱਚੋਂ ਬਹੁਤੇ ਸ਼ਬਦ ਉਰਦੂ ਅਤੇ ਫਾਰਸੀ ਨਾਲ ਸੰਬੰਧਿਤ ਸਨ, ਜਿਹੜੇ ਕਿ ਸਦੀਆਂ ਤੋਂ ਚਲੇ ਆ ਰਹੇ ਸਨ।

ਕੁਝ ਸਮਾਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮਾਲ ਵਿਭਾਗ ਵਿੱਚ ਵਰਤੇ ਜਾਂਦੇ ਇਹਨਾਂ ਔਖੇ ਸ਼ਬਦਾਂ ਦੀ ਥਾਂ ਸੌਖੇ ਸ਼ਬਦ ਲਿਆਉਣ ਦਾ ਨਿਰਦੇਸ਼ ਦਿੱਤਾ ਸੀ। ਇਸੇ ਆਧਾਰ ਤੇ ਮਾਲ ਅਤੇ ਪੁਨਰਵਾਸ ਵਿਭਾਗ ਵੱਲੋਂ ਇੱਕ ਕਮੇਟੀ ਦਾ ਗਠਿਤ ਕੀਤਾ ਗਿਆ ਸੀ। ਕਮੇਟੀ ਵੱਲੋਂ ਸੰਪਤੀ ਦੀ ਰਜਿਸਟਰੇਸ਼ਨ ਦੀ ਭਾਸ਼ਾ ਨੂੰ ਸੁਖਾਲਾ ਬਣਾਉਣ ਲਈ ਪੁਰਾਣੇ 35 ਔਖੇ ਸ਼ਬਦ ਦੀ ਥਾਂ ਨਵੇਂ ਸੌਖੇ 35  ਸ਼ਬਦਾਂ ਦੀ ਸਿਫਾਰਸ਼ ਕੀਤੀ ਗਈ ਸੀ।

Advertisement

ਮਾਲ ਤੇ ਪੁਨਰਵਾਸ ਵਿਭਾਗ ਦੀ ਸਟੈਂਪ ਅਤੇ ਰਜਿਸਟਰੇਸ਼ਨ ਸ਼ਾਖਾ ਵੱਲੋਂ ਇਸ ਸਬੰਧੀ ਇੰਸਪੈਕਟਰ ਜਨਰਲ ਆਫ਼ ਰਜਿਸਟਰੇਸ਼ਨ ਅਤੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਇੱਕ ਪੱਤਰ ਲਿਖ ਕੇ ਪੁਰਾਣੇ ਅਤੇ ਨਵੇਂ ਸਿਫਾਰਸ਼ ਕੀਤੇ ਸ਼ਬਦਾਂ ਦੀ ਸੂਚੀ ਸਾਂਝੀ ਕੀਤੀ ਗਈ ਹੈ। ਵਿਭਾਗ ਵੱਲੋਂ ਭੇਜੇ ਪੱਤਰ ਵਿੱਚ ਆਮ ਜਨਤਾ ਦੀ ਸਹੂਲਤ ਲਈ ਪ੍ਰਾਪਰਟੀ ਦੀ ਰਜਿਸਟਰੇਸ਼ਨ ਦੀ ਭਾਸ਼ਾ ਨੂੰ ਸੁਖਾਲਾ ਬਣਾਉਣ ਲਈ ਨਵੇਂ ਤਜਵੀਜ਼ ਕੀਤੇ ਗਏ ਸ਼ਬਦਾਂ ਨੂੰ ਵਰਤਣ ਨੂੰ ਤਰਜੀਹੀ ਤੌਰ ਤੇ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।

ਜਿਨ੍ਹਾਂ 35 ਸ਼ਬਦਾਂ ਦੀ ਥਾਂ ਨਵੇਂ ਸੌਖੇ 35 ਸ਼ਬਦ ਜਾਰੀ ਕੀਤੇ ਗਏ ਹਨ ਉਹ ਇੰਝ ਹਨ:

Advertisement

ਅਸਲ ਸ਼ਬਦ (ਪੁਰਾਣਾ/ਕਾਨੂੰਨੀ)ਨਵਾਂ ਸ਼ਬਦ (ਸਰਲ ਪੰਜਾਬੀ)
ਉਜਰਇਤਰਾਜ
ਉਜਰਤਫ਼ੀਸ
ਅਰਾਜੀਜ਼ਮੀਨ
ਸਾਕਿਨਵਸਨੀਕ
ਸਾਕਿਨ ਦੇਹਪਿੰਡ ਦਾ ਵਸਨੀਕ
ਹਸਬ ਜਾਬਤਾਕਾਨੂੰਨ ਅਨੁਸਾਰ
ਹਿੱਬਾਦਾਨ
ਕੈਫ਼ੀਅਤਵਿਸ਼ੇਸ਼ ਕਥਨ
ਗੈਰ ਮਜਰੂਆਅਣਵਾਹਿਆ ਖੇਤ
ਗਰਿੰਦਾਲੈਣ ਵਾਲਾ
ਜ਼ਰਰਕਮ
ਤਾਬੋਅਨੁਸਾਰ / ਮੁਤਾਬਿਕ / ਅਧੀਨ
ਤਕਾਵੀਖੇਤੀ ਕਰਜ਼ਾ
ਤਰਮੀਮਸੋਧ / ਦਰੁਸਤੀ
ਤਸੱਬਰ / ਤਸਵਰਮੰਨ ਲੈਣਾ
ਤਲਬਾਨਾਖ਼ਰਚਾ
ਦੇਹਪਿੰਡ
ਦਾਖਲ ਖਾਰਜਇੰਤਕਾਲ
ਹੱਕ ਉਲ ਰਹਿਨਗਹਿਣੇ ਪਈ ਸੰਪੱਤੀ ਨੂੰ ਛਡਾਉਣਾ
ਫੌਤਮੌਤ
ਫਰਦਨਕਲ ਜਮਾਂਬੰਦੀ
ਫਰੀਕਧਿਰ
ਫਰੀਕ ਅਵਲਪਹਿਲੀ ਧਿਰ
ਫਰੀਕ ਦੋਮਦੂਜੀ ਧਿਰ
ਬਦਸਤੂਰਪਹਿਲਾਂ ਦੀ ਤਰ੍ਹਾਂ
ਬੈਨਾਮਾਵਿਕਰੀ ਨਾਮਾ
ਬਜਰੀਆਰਾਹੀਂ
ਬਾਇਆਵੇਚਣ ਵਾਲਾ
ਮਖ਼ਸੂਸਖਾਸ
ਮੁਸਤਰਕਾਸਾਂਝਾ
ਮੁੰਤਕਿਲਤਬਦੀਲ
ਮਜ਼ਕੂਰਉਪਰੋਕਤ
ਮਨਸੂਖ ਕਰਨਾਰੱਦ ਕਰਨਾ / ਖਾਰਜ ਕਰਨਾ
ਮੁਸਤਰੀ ਹੁਸ਼ਿਆਰ ਬਾਸਖਰੀਦਦਾਰ ਚੁਕੰਨਾ ਰਹੇ
ਮੁਰਤਹਿਨਜ਼ਮੀਨ ਗਹਿਣੇ ਲੈਣ ਵਾਲਾ
Advertisement
×